21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਆੜ੍ਹਤੀਆਂ ਵਲੋਂ ਮੰਗਾਂ ਸੰਬੰਧੀ ਮਹਾਂ ਇਜਲਾਸ 16 ਨੂੰ -ਸਾਧੂ ਰਾਮ ਭੱਟਮਾਜਰਾ

Ad Position 21
No active advertisement
ਅਜੀਤ ਡੈਸਕ 12-03-2026
ਫ਼ਤਹਿਗੜ੍ਹ ਸਾਹਿਬ, 11 ਮਾਰਚ (ਮਨਪ੍ਰੀਤ ਸਿੰਘ)-ਆੜ੍ਹਤੀ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਅਨਾਜ ਮੰਡੀ ਸਰਹਿੰਦ ਵਿਖੇ ਜ਼ਿਲ੍ਹਾ ਪ੍ਰਧਾਨ ਸਾਧੂ ਰਾਮ ਭੱਟਮਾਜਰਾ ਤੇ ਮੰਡੀ ਦੇ ਪ੍ਰਧਾਨ ਤਰਸੇਮ ਲਾਲ ਉੱਪਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਆੜ੍ਹਤੀਆਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਆੜ੍ਹਤੀਆਂ ਨੂੰ ਪਿਛਲੇ ਲੰਮੇ ਸਮੇਂ ਤੋਂ ਕਈ ਦਰਪੇਸ਼ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਸਬੰਧੀ ਆੜ੍ਹਤੀਆ ਦੀ ਫੈਡਰੇਸ਼ਨ ਵਲੋਂ ਇਕ ਮਹਾਂ ਇਜਲਾਸ 16 ਮਾਰਚ ਦਿਨ ਸੋਮਵਾਰ ਨੂੰ ਹਰੀਕੇ ਪੱਤਣ ਦੀ ਅਨਾਜ ਮੰਡੀ ਵਿਖੇ ਸੱਦਿਆ ਗਿਆ ਹੈ, ਜਿਸ 'ਚ ਆੜ੍ਹਤੀ ਆਗੂਆਂ ਵਲੋਂ ਰਹਿੰਦੀਆਂ ਮੰਗਾਂ ਸਬੰਧੀ ਵਿਚਾਰਾਂ ਕੀਤੀਆਂ ਜਾਣਗੀਆਂ ਤੇ ਸੂਬਾ ਸਰਕਾਰ ਨੂੰ ਮੰਗਾਂ ਸਬੰਧੀ ਅਲਟੀਮੇਟਮ ਦਿੱਤਾ ਜਾਵੇਗਾ | ਜ਼ਿਲ੍ਹਾ ਪ੍ਰਧਾਨ ਸਾਧੂ ਰਾਮ ਭੱਟਮਾਜਰਾ ਨੇ ਦੱਸਿਆ ਕਿ ਖਾਦ ਏਜੰਸੀ ਐਫ.ਸੀ.ਆਈ ਵਲੋਂ ਆੜ੍ਹਤੀਆਂ ਦੀਆਂ ਕੱਟੀਆਂ ਹੋਈਆਂ ਪੇਮੈਂਟਾਂ ਤੇ ਸੂਬਾ ਸਰਕਾਰ ਵਲੋਂ ਆੜ੍ਹਤੀਆ ਦੀ ਆੜ੍ਹਤ 'ਚ ਵਾਧਾ ਨਾ ਕਰਨ ਸਬੰਧੀ ਵੀ ਮਤਾ ਇਸ ਇਜਲਾਸ 'ਚ ਰੱਖਿਆ ਜਾਵੇਗਾ ਤਾਂ ਜੋ ਆੜ੍ਹਤੀ ਆਪਣੇ ਹੱਕ ਲੈ ਸਕਣ | ਉਨ੍ਹਾਂ ਕਿਹਾ ਕਿ ਆੜ੍ਹਤੀ ਕਿਸਾਨਾਂ ਤੇ ਸਰਕਾਰ 'ਚ ਇਕ ਵੱਡੀ ਕੜੀ ਦਾ ਹਿੱਸਾ ਨਿਭਾਉਂਦੇ ਹਨ ਤੇ ਸਰਕਾਰ ਨੂੰ ਵੀ ਆੜ੍ਹਤੀਆਂ ਦੀਆਂ ਮੰਗਾਂ ਨੂੰ ਪੂਰਾ ਕਰਨਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਇਸ ਇਜਲਾਸ 'ਚ ਜ਼ਿਲੇ੍ਹ ਤੋਂ ਵੱਡੀ ਗਿਣਤੀ 'ਚ ਆੜ੍ਹਤੀ ਹਿੱਸਾ ਲੈਣਗੇ, ਜਿਸ ਸਬੰਧੀ ਹੀ ਆੜ੍ਹਤੀਆ ਦੁਆਰਾ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਨੰਬਰਦਾਰ, ਆੜ੍ਹਤੀ ਮਜ਼ੀਦ ਖਾਨ, ਨਿਰਮਲ ਸਿੰਘ ਮਾਵੀ, ਸਤਨਾਮ ਸਿੰਘ, ਮਨਦੀਪ ਸਿੰਘ ਨੰਬਰਦਾਰ, ਅਜਮੇਰ ਸਿੰਘ, ਮਨਜਿੰਦਰ ਸਿੰਘ, ਤੇਜਿੰਦਰ ਸਿੰਘ ਬਾਂਕਾ, ਕੁਲਵਿੰਦਰ ਸਿੰਘ ਸੋਨੀ, ਗੁਰਸ਼ਾਨ ਸਿੰਘ, ਸੰਦੀਪ ਕੁਮਾਰ ਤੇ ਮਨਜੀਤ ਸਿੰਘ ਆਦਿ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰਾਂ ਨੇ ਕਿਸਾਨੀ ਨੂੰ ਕਾਰਪੋਰੇਟਾਂ ਹਵਾਲੇ ਕਰਕੇ ਮੋੜੀ ਪਿੱਠ-ਡਾ. ਸ਼ੁਕਲਾ ਅਗਲੀ ਖ਼ਬਰ 'ਆਪ' ਸਰਕਾਰ ਵਲੋਂ ਪੇਸ਼ ਕੀਤਾ ਬਜਟ ਨਿਰਾਸ਼ਾਜਨਕ-ਵਧਵਾ
Ad Position 24