21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

22 ਨੰਬਰ ਫਾਟਕ ਨੇੜਿਉਂ ਕਾਰ ਚੋਰੀ

Ad Position 21
No active advertisement
ਅਜੀਤ ਡੈਸਕ 12-03-2026
ਪਟਿਆਲਾ, 11 ਮਾਰਚ (ਮਨਦੀਪ ਸਿੰਘ ਖਰੌੜ)-ਚੋਰਾਂ ਦੇ ਹੌਸਲੇ ਇੰਨੇ ਵਧ ਚੁੱਕੇ ਹਨ ਕਿ ਉਹ ਪਟਿਆਲਾ ਦੇ ਭੀੜ ਭੜੱਕੇ ਵਾਲੇ ਇਲਾਕੇ 'ਚੋਂ ਵੀ ਵਾਹਨ ਚੋਰੀ ਕਰਨ ਤੋਂ ਗੁਰੇਜ਼ ਨਹੀਂ ਕਰਦੇ, ਜਿਸ ਤਹਿਤ ਪਟਿਆਲਾ ਦੇ 22 ਨੰਬਰ ਫਾਟਕ ਦੇ ਪੁਲ ਥੱਲਿਓਾ ਸਵੇਰੇ 9 ਵਜੇ ਕੋਈ ਵਿਅਕਤੀ ਕਾਰ ਚੋਰੀ ਕਰ ਕੇ ਲੈ ਗਿਆ ਹੈ | ਇਸ ਸੰਬੰਧੀ ਅਰਵੀਨ ਸਿੰਘ ਵਾਸੀ ਪਟਿਆਲਾ ਨੇ ਥਾਣਾ ਸਿਵਲ ਲਾਈਨ 'ਚ ਸ਼ਿਕਾਇਤ ਦਰਜ ਕਰਵਾਈ ਕਿ ਉਹ ਇੱਥੇ ਇਕ ਪੀ.ਜੀ. 'ਚ ਰਹਿੰਦਾ ਹੈ ਅਤੇ ਸਵੇਰੇ 9 ਵਜੇ ਦੇ ਕਰੀਬ ਆਪਣੀ ਕਾਰ ਲੈ ਕੇ 22 ਨੰਬਰ ਫਾਟਕ ਨੇੜੇ ਬਣੇ ਇਕ ਢਾਬੇ ਨੇੜੇ ਖੜ੍ਹੀ ਕੀਤੀ ਸੀ | ਜਦੋਂ ਉਹ ਕੁੱਝ ਸਮੇਂ ਬਾਅਦ ਬਾਹਰ ਵਾਪਸ ਆਇਆ ਤਾਂ ਕਾਰ ਗ਼ਾਇਬ ਸੀ | ਕਾਰ ਵਿਚ ਲੈਪਟਾਪ ਅਤੇ ਜ਼ਰੂਰੀ ਦਸਤਾਵੇਜ਼ ਸਨ | ਜਿਸ ਆਧਾਰ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਗੈਸ ਤੇ ਪੈਟਰੋਲ ਦੀ ਜਮ੍ਹਾਂਖ਼ੋਰੀ ਦੀ ਸ਼ਿਕਾਇਤ ਸਾਹਮਣੇ ਆਉਣ 'ਤੇ ਹੋਵੇਗੀ ਸਖ਼ਤ ਕਾਨੂੰਨੀ ਕਾਰਵਾਈ- ਡੀ.ਸੀ. ਅਗਲੀ ਖ਼ਬਰ 'ਆਪ' ਦੀ ਸਰਕਾਰ ਸਿਰਫ਼ ਜੁਮਲਿਆਂ ਦੀ ਸਰਕਾਰ- ਨਾਭਾ
Ad Position 24