10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਮੰਡੀ ਗੋਬਿੰਦਗੜ੍ਹ ਵਿਚ ਸ੍ਰੀ ਰਾਮ ਨੌਮੀ ਮੌਕੇ ਰਾਮ ਮੰਦਰ 'ਚ ਹੋਇਆ ਵਿਸ਼ਾਲ ਸਮਾਗਮ

Ad Position 21
No active advertisement
ਅਜੀਤ ਡੈਸਕ 28-03-2026
ਮੰਡੀ ਗੋਬਿੰਦਗੜ੍ਹ, 27 ਮਾਰਚ (ਰਾਜੇਸ਼ ਸ਼ਰਮਾ)-ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਵਿਚ ਸ੍ਰੀ ਰਾਮ ਨੌਮੀ ਦੇ ਪਵਿੱਤਰ ਮੌਕੇ 'ਤੇ ਸਥਾਨਕ ਰਾਮ ਮੰਦਰ ਵਿਚ ਸ੍ਰੀ ਹਰਿ ਕਥਾ ਸਮਿਤੀ ਵਲੋਂ ਸ੍ਰੀ ਰਾਧਾ ਅਸ਼ਟਮੀ ਮੰਡਲ ਦੇ ਸਹਿਯੋਗ ਨਾਲ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੌਰਾਨ ਸ੍ਰੀ ਰਾਮ ਜੀ ਦਾ ਜਨਮ ਉਤਸਵ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ | ਸਮਾਗਮ ਦੌਰਾਨ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਸਮੇਤ ਕਈ ਹੋਰ ਸਿਆਸੀ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਭਗਵਾਨ ਸ੍ਰੀ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਧਾਰਮਿਕ ਸਮਾਗਮ ਦੀ ਅਗਵਾਈ ਸੰਸਥਾ ਦੇ ਮੁੱਖ ਸਰਪ੍ਰਸਤ ਪ੍ਰਕਾਸ਼ ਚੰਦ ਗਰਗ, ਚੇਅਰਮੈਨ ਡਾ. ਮਨਮੋਹਨ ਕੌਸ਼ਲ, ਪ੍ਰਧਾਨ ਸ਼ਰਣ ਦਾਸ ਮਿੱਤਲ, ਸੀਨੀਅਰ ਵਾਈਸ ਚੇਅਰਮੈਨ ਰਾਜ ਗੋਇਲ, ਜਨਰਲ ਸਕਤਰ ਸੁਰੇਸ਼ ਗੁਪਤਾ, ਸਕੱਤਰ ਸੰਦੀਪ ਗੋਇਲ ਅਤੇ ਹੋਰ ਅਹੁਦੇਦਾਰਾਂ ਵਲੋਂ ਸੁਚੱਜੇ ਢੰਗ ਨਾਲ ਕੀਤੀ ਗਈ | ਸ੍ਰੀ ਰਾਮ ਮੰਦਿਰ ਵਿਖੇ ਆਯੋਜਿਤ ਸਮਾਗਮ ਵਿਚ ਸਵੇਰੇ ਤੋਂ ਸ਼ਰਧਾਲੂਆਂ ਦੀ ਭਾਰੀ ਭੀੜ ਉਮੜਨ ਲੱਗ ਪਈ | ਮੰਦਰ ਨੂੰ ਸੁਗੰਧਿਤ ਫੁੱਲਾਂ, ਰੰਗ-ਬਿਰੰਗੇ ਗ਼ੁਬਾਰਿਆਂ ਅਤੇ ਸਜਾਵਟੀ ਝਾਲਰਾਂ ਨਾਲ ਸਜਾਇਆ ਗਿਆ ਸੀ, ਜਿਸ ਨਾਲ ਪੂਰਾ ਮਾਹੌਲ ਧਾਰਮਿਕ ਰੰਗ ਵਿਚ ਰੰਗਿਆ ਹੋਇਆ ਨਜ਼ਰ ਆਇਆ | ਸ੍ਰੀ ਰਾਮ ਜੀ ਦੀ ਸੁੰਦਰ ਝਾਕੀ ਨੂੰ ਵਿਸ਼ੇਸ਼ ਤੌਰ 'ਤੇ ਪਾਲਕੀ ਵਿਚ ਸਜਾਇਆ ਗਿਆ | ਸਮਾਗਮ ਦੌਰਾਨ ਸ੍ਰੀ ਰਾਧਾ ਅਸ਼ਟਮੀ ਮੰਡਲ ਦੇ ਭਜਨ ਗਾਇਕ ਆਸ਼ੂ ਸਤੀਜਾ ਐਂਡ ਪਾਰਟੀ ਵਲੋਂ ਭਾਵਪੂਰਨ ਭਜਨ ਪੇਸ਼ ਕੀਤੇ ਗਏ | ਇਸ ਮੌਕੇ ਮੁੱਖ ਮਹਿਮਾਨ ਵਜੋਂ ਨਾਰਾਇਣ ਸਿੰਗਲਾ ਸ਼ਾਮਿਲ ਹੋਏ, ਜਦਕਿ ਵਿਸ਼ੇਸ਼ ਮਹਿਮਾਨਾਂ ਵਿਚ ਵਿਜਯੰਤ ਬਾਂਸਲ, ਸੰਜੀਵ ਸੂਦ, ਨਵੀਨ ਜਿੰਦਲ, ਡਾ. ਜ਼ੋਰਾ ਸਿੰਘ (ਚਾਂਸਲਰ ਦੇਸ਼ ਭਗਤ ਯੂਨੀਵਰਸਿਟੀ), ਬਲਬੀਰ ਸਿੰਘ ਚਾਨੇ ਅਤੇ ਨਰੇਸ਼ ਮਿੱਤਲ ਸ਼ਾਮਿਲ ਸਨ | ਇਸ ਮੌਕੇ ਸਾਬਕਾ ਮੰਤਰੀ ਨਾਭਾ ਨੇ ਕਿਹਾ ਕਿ ਸ੍ਰੀ ਰਾਮ ਨੌਮੀ ਸਿਰਫ਼ ਧਾਰਮਿਕ ਤਿਉਹਾਰ ਹੀ ਨਹੀਂ, ਸਗੋਂ ਸਾਨੂੰ ਸੱਚਾਈ, ਧਰਮ ਅਤੇ ਨਿਆਂ ਦੇ ਮਾਰਗ 'ਤੇ ਚੱਲਣ ਦੀ ਪੇ੍ਰਰਨਾ ਦਿੰਦਾ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਸਮਾਜ ਵਿਚ ਭਾਈਚਾਰੇ, ਪਿਆਰ ਤੇ ਏਕਤਾ ਨੂੰ ਮਜ਼ਬੂਤ ਕਰਦੇ ਹਨ | ਸਮਾਗਮ ਦੌਰਾਨ ਸੈਂਕੜਿਆਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੂੰ ਪ੍ਰਸਾਦ ਵੰਡਿਆ ਗਿਆ | ਸਮਾਗਮ ਦੌਰਾਨ ਕੌਂਸਲਰ ਰਾਜਿੰਦਰ ਬਿੱਟੂ, ਬਲਾਕ ਕਾਂਗਰਸ ਪ੍ਰਧਾਨ ਸੰਜੀਵ ਦੱਤਾ, ਬਲਵਿੰਦਰ ਵਾਲੀਆ, ਅਰੁਣ ਅਗਰਵਾਲ, ਰਾਜੀਵ ਗੋਇਲ, ਮਨੋਜ ਭੱਲਾ, ਰਜਨੀਸ਼ ਬੱਸੀ, ਗੋਪਾਲ ਕਿ੍ਸ਼ਨ ਬਾਂਸਲ, ਜੀ.ਐਸ. ਰਾਏ, ਮੋਤੀ ਲਾਲ ਸੇਤੀਆ, ਨਰਿੰਦਰ ਭਾਟੀਆ, ਭਵਾਨੀ ਸ਼ੰਕਰ, ਅੰਕੁਸ਼ ਕਾਂਸਲ, ਆਨੰਦ ਪਨੇਸਰ, ਰਾਹੁਲ ਗੁਪਤਾ, ਲਲਿਤ ਗੁਪਤਾ, ਸੀਤਾ ਰਾਮ, ਸੁਨੀਲ ਮਿੱਤਲ, ਵਿਨੋਦ ਗੋਇਲ, ਸੁਰਿੰਦਰ ਭਾਟੀਆ, ਰਾਜੇਸ਼ ਡਾਟਾ, ਅਸ਼ਵਨੀ ਭਾਂਬਰੀ, ਰਾਜ ਭਾਰਤੀ, ਸੁਮਿਤ ਗੁਪਤਾ, ਅਨਿਲ ਧੀਮਾਨ ਲਾਲੀ, ਪੰਕਜ ਜੈਨ, ਜਗਮੋਹਨ ਸ਼ਰਮਾ, ਸਤੀਸ਼ ਸ਼ਰਮਾ, ਅੰਕੁਸ਼ ਜਿੰਦਲ, ਬਿ੍ਜ ਮੋਹਨ ਗੁਪਤਾ, ਭੂਸ਼ਣ ਵਰਮਾ, ਸੀਮਾ ਗੋਇਲ, ਅਨੁਰਾਧਾ ਗੋਇਲ, ਤਾਰਾ ਰਾਣੀ, ਮੋਨਿਕਾ ਗੋਇਲ, ਪੂਜਾ ਚੋਪੜਾ, ਦੀਪਿਕਾ ਗਰਗ, ਮੀਨਲ ਗੁਪਤਾ, ਨਿਰਮਲ ਗੁਪਤਾ, ਰੇਣੂ ਸ਼ਰਮਾ, ਮੋਨਿਕਾ ਗਰਗ, ਰਜਨੀ ਭੱਲਾ, ਡਿੰਪਲ ਉੱਪਲ, ਮੀਨੂ ਡਰੋਲੀਆ, ਕਿ੍ਸ਼ਨਾ ਗੋਇਲ, ਸੀਮਾ ਧੀਰ, ਇੰਦੂ ਸਿੰਘੀ, ਰੇਣੂ ਬਾਂਸਲ, ਮਾਲਾ ਸਿੰਗਲਾ, ਸੀਮਾ ਮੋਦੀ, ਉਸ਼ਾ ਧੀਮਾਨ, ਨੀਲਮ ਰਾਣੀ, ਪਿੰਕੀ ਸ਼ਰਮਾ ਅਤੇ ਮਨਜੀਤ ਕੌਰ ਸਮੇਤ ਸੈਂਕੜਿਆਂ ਦੀ ਗਿਣਤੀ ਵਿਚ ਸ਼ਰਧਾਲੂ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਵਰਲਡ ਯੂਨੀਵਰਸਿਟੀ ਅਤੇ ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਿਆ ਵਿਚਕਾਰ ਸਮਝੌਤਾ ਸਹੀਬੱਧ ਅਗਲੀ ਖ਼ਬਰ ਪਿੰਡ ਮਾਲਾਹੇੜੀ ਦੇ ਵੈਸ਼ਨੋ ਦੇਵੀ ਮੰਦਰ ਵਿਖੇ ਭਗਵਤੀ ਜਾਗਰਣ ਕਰਵਾਇਆ
Ad Position 24