ਖਮਾਣੋਂ, 28 ਮਾਰਚ (ਮਨਮੋਹਣ ਸਿੰਘ ਕਲੇਰ)-ਅਧਿਆਪਕ ਮਾਪੇ ਮਿਲਣੀ ਪ੍ਰੋਗਰਾਮ ਦੌਰਾਨ ਸਰਕਾਰੀ ਐਲੀਮੈਂਟਰੀ ਸਕੂਲ ਅਮਰਗੜ੍ਹ ਬਲਾਕ ਖਮਾਣੋਂ ਦਾ ਐਲਾਨਿਆ ਗਿਆ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਐਲਾਨੇ ਨਤੀਜੇ 'ਚ ਸਕੂਲ ਦੇ ਸਾਰੇ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ | ਇਸ ਮੌਕੇ ਵੱਡੀ ਗਿਣਤੀ 'ਚ ਵਿਦਿਆਰਥੀਆਂ ਦੇ ਮਾਪਿਆਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਲੈ ਕੇ ਉਨ੍ਹਾਂ ਨੂੰ ਇਨਾਮ ਵੀ ਦਿੱਤੇ ਗਏ, ਜਿਸ ਦੇ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਹਰਜੀਤ ਕੌਰ ਕਲੇਰ ਸਰਪੰਚ ਪਿੰਡ ਅਮਰਗੜ੍ਹ ਅਤੇ ਲਖਵੀਰ ਸਿੰਘ ਨੰਬਰਦਾਰ ਸਾਬਕਾ ਸਰਪੰਚ ਵਲੋਂ ਤਕਸੀਮ ਕੀਤੇ ਗਏ | ਉਨ੍ਹਾਂ ਇਸ ਮੌਕੇ ਕਾਮਯਾਬ ਹੋਣ ਵਾਲੇ ਸਾਰੇ ਹੀ ਵਿਦਿਆਰਥੀਆਂ ਨੂੰ ਵਧਾਈ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਹੋਰ ਮਨ ਲਗਾ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਅਧਿਆਪਕਾ ਅਮਨਦੀਪ ਕੌਰ, ਕਮਲਜੀਤ ਕੌਰ ਤੋਂ ਬਿਨਾਂ ਬਲਵਿੰਦਰ ਕੌਰ ਤੋਂ ਆਂਗਣਵਾੜੀ ਵਰਕਰ ਅਤੇ ਜਸਵੀਰ ਕੌਰ ਹੈਲਪਰ ਮੌਜੂਦ ਰਹੀਆਂ |