ਸੀਨੀਅਰ ਸੈਕੰਡਰੀ ਸਕੂਲ ਫਰੌਰ ਦਾ ਸਾਲਾਨਾ ਨਤੀਜਾ ਸ਼ਾਨਦਾਰ
ਸਕੂਲ ਦੇ ਸਾਲਾਨਾ ਨਤੀਜੇ ਵਿਚ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪਿ੍ੰਸੀਪਲ ਰਾਮ ਭੂਸ਼ਣ ਅਤੇ ਹੋਰ ਪਤਵੰਤੇ | ਅਜੀਤ ਤਸਵੀਰ
<br/>
29-03-2026
ਸਮਾਜਿਕ ਸਿੱਖਿਆ ਅਧਿਆਪਕ ਅਮਨਦੀਪ ਸਿੰਘ ਨੇ ਮਾਪਿਆਂ ਨੂੰ ਬੱਚਿਆਂ ਦਾ ਭਵਿੱਖ ਸੁਨਿਸ਼ਚਿਤ ਕਰਨ ਸਬੰਧੀ ਸਰਕਾਰ ਵੱਲ ਚੱਲ ਰਹੇ ਵੱਖ-ਵੱਖ ਕਰੀਅਰ ਕੋਰਸਾਂ ਅਤੇ ਸਰਕਾਰ ਵੱਲੋਂ ਚਲਾਈ ਹੁਨਰ ਸਿੱਖਿਆ ਵਾਰੇ ਦੱਸਿਆ | ਮੰਚ ਸੰਚਾਲਕ ਦੀ ਭੂਮਿਕਾ ਮਾਸਟਰ ਕੁਲਦੀਪ ਸਿੰਘ ਵਲੋਂ ਨਿਭਾਈ ਗਈ | ਅਖੀਰ ਵਿਚ ਪਿ੍ੰਸੀਪਲ ਰਾਮ ਭੂਸ਼ਨ ਨੇ ਸਾਰੀਆਂ ਜਮਾਤਾਂ ਦੇ ਬੈਸਟ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਐਸ.ਐਮ.ਐਸ. ਵਿਦਿਆਰਥੀ ਹਾਜ਼ਰੀ ਅਲਰਟ ਬਾਰੇ ਦੱਸਦਿਆਂ ਬੱਚਿਆਂ ਦੇ ਮਾਪਿਆਂ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ, ਸਰਪੰਚ ਅਤੇ ਗਰਾਮ ਪੰਚਾਇਤ ਦੇ ਪੰਚਾਂ ਸਮੇਤ ਸਾਰਿਆਂ ਦਾ ਇਸ ਸਮਾਗਮ ਵਿਚ ਪਹੁੰਚਣ ਤੇ ਧੰਨਵਾਦ ਕੀਤਾ | ਸਰਪੰਚ ਦਲਵਿੰਦਰ ਸਿੰਘ ਅਤੇ ਐਸ.ਐਮ ਸੀ ਚੇਅਰਮੈਨ ਸੁਖਵਿੰਦਰ ਕੌਰ ਨੇ ਸਰਕਾਰ ਵਲੋਂ ਭੇਜੇ ਚਾਰ ਇੰਟਰੈਕਟਿਵ ਪੈਨਲਾਂ ਦਾ ਉਦਘਾਟਨ ਕੀਤਾ ਅਤੇ ਵਿਦਿਆਰਥੀਆਂ ਦੇ ਸਪੁਰਦ ਕੀਤਾ | ਇਸ ਮੌਕੇ ਵਿਦਿਆਰਥੀਆਂ ਵਲੋਂ ਬਿਜ਼ਨਸ ਬਲਾਸਟਰ, ਗਾਈਡੈਂਸ ਕੌਂਸਲਰ ਸਟਾਲ, ਲਾਇਬ੍ਰੇਰੀ ਲੰਗਰ ਦੀ ਸਟਾਲ ਵੀ ਲਗਾਈ ਗਈ |