24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

'ਆਪ' ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਚਿੱਟੇ ਦਿਨ ਧੋਖਾ ਕਰ ਰਹੀ ਹੈ-ਉੂਸ਼ਾ ਰਾਣੀ, ਪੰਜੋਲਾ

Ad Position 21
No active advertisement
ਅਜੀਤ ਡੈਸਕ 04-04-2026
ਫ਼ਤਹਿਗੜ੍ਹ ਸਾਹਿਬ, 3 ਅਪ੍ਰੈਲ (ਬਲਜਿੰਦਰ ਸਿੰਘ)-ਕੁਲ ਹਿੰਦ ਫੈਡਰੇਸ਼ਨ ਆਫ਼ ਆਂਗਣਵਾੜੀ ਵਰਕਰ ਤੇ ਹੈਲਪਰ ਦੇ ਕੌਮੀ ਜਨਰਲ ਸਕੱਤਰ ਊਸ਼ਾ ਰਾਣੀ ਅਤੇ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਨੇ ਸਰਹਿੰਦ ਵਿਖੇ ਸੱਦੀ ਪੈੱ੍ਰਸ ਕਾਨਫ਼ਰੰਸ ਦੌਰਾਨ ਪਿਛਲੇ ਦਿਨੀਂ 30 ਮਾਰਚ ਨੂੰ ਵਿਭਾਗ ਦੇ ਮੰਤਰੀ ਬਲਜੀਤ ਕੌਰ ਨਾਲ ਯੂਨੀਅਨ ਦੀ ਹੋਈ ਮੀਟਿੰਗ ਦਾ ਹਵਾਲਾ ਦਿੰਦਿਆਂ ਦੋਸ਼ ਲਗਾਇਆ ਕਿ ਆਂਗਣਵਾੜੀ ਵਰਕਰਾਂ ਲਈ 7 ਸਾਲ ਬਾਅਦ ਖ਼ਰੀਦ ਕੀਤੇ ਗਏ ਮੋਬਾਈਲ ਉਨ੍ਹਾਂ ਨੂੰ ਨਾ ਦੇ ਕੇ ਬੀ.ਐਲ.ਓ. ਨੂੰ ਦਿੱਤੇ ਜਾ ਰਹੇ ਹਨ ਅਤੇ ਉਸ ਮੋਬਾਈਲ ਪ੍ਰਾਪਤੀ ਦੀ ਰਸੀਦ ਆਂਗਣਵਾੜੀ ਵਰਕਰਾਂ ਤੋਂ ਮੰਗੀ ਜਾ ਰਹੀ ਹੈ, ਜੋ ਆਂਗਣਵਾੜੀ ਵਰਕਰਾਂ ਨਾਲ ਚਿੱਟੇ ਦਿਨ ਧੋਖਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਦੀ ਸੱਤਾ 'ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਕੀਤੇ ਗਏ ਵਾਅਦਿਆਂ 'ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਅਤੇ ਹੁਣ ਵਰਤੇ ਗਏ ਪੁਰਾਣੇ ਮੋਬਾਈਲ ਆਂਗਣਵਾੜੀ ਵਰਕਰਾਂ ਨੂੰ ਦਿੱਤੇ ਜਾ ਰਹੇ ਹਨ, ਪਰ ਉਹ ਵਰਤੇ ਗਏ ਮੋਬਾਈਲ ਪ੍ਰਾਪਤ ਨਹੀਂ ਕਰਨਗੀਆਂ | ਉਨ੍ਹਾਂ ਦੋਸ਼ ਲਗਾਇਆ ਕਿ ਮੋਬਾਈਲ ਰੀਚਾਰਜ ਬਦਲੇ ਉਨ੍ਹਾਂ ਨੂੰ ਸਾਲ ਦਾ 2000 ਰੁਪਇਆ ਦਿੱਤਾ ਜਾ ਰਿਹਾ ਹੈ, ਜਿਸ ਨਾਲ ਸਾਲ ਵਿਚ ਵਾਰ 13 ਰੀਚਾਰਜ ਕਰਵਾਉਣਾ ਅਸੰਭਵ ਹੈ | ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਲਈ ਨਵੇਂ ਖ਼ਰੀਦੇ ਗਏ ਮੋਬਾਈਲ ਉਨ੍ਹਾਂ ਨੂੰ ਹੀ ਦਿੱਤੇ ਜਾਣ ਅਤੇ ਉਹ ਵਰਤੇ ਗਏ ਮੋਬਾਈਲ ਹਾਸਲ ਨਹੀਂ ਕਰਨਗੀਆਂ | ਆਗੂਆਂ ਨੇ ਦੋਸ਼ ਲਗਾਇਆ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ 'ਤੇ ਲਗਾਤਾਰ ਮਾਨਸਿਕ ਦਬਾਅ ਬਣਾ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਪਰ ਹੁਣ ਯੂਨੀਅਨ ਸਰਕਾਰ ਦੀ ਕੋਈ ਵੀ ਧੱਕੇਸ਼ਾਹੀ ਜਾ ਦਬਾਅ ਬਰਦਾਸ਼ਤ ਨਹੀਂ ਕਰੇਗੀ | ਇਸ ਮੌਕੇ 'ਤੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ, ਜਨਰਲ ਸਕੱਤਰ ਸੁਭਾਸ਼ ਰਾਣੀ, ਸਕੱਤਰ ਰਣਜੀਤ ਕੌਰ, ਸੁਖਪਿੰਦਰ ਚੀਮਾ, ਸ਼ਰਨਜੀਤ ਕੌਰ ਅਤੇ ਕਰਮਜੀਤ ਕੌਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੀਫ਼ ਜਸਟਿਸ ਸ਼ੀਲ ਨਾਗੂ ਵਲੋਂ ਖਮਾਣੋਂ ਵਿਖੇ ਬਣੇ ਨਵੇਂ ਫੈਮਲੀ ਕੋਰਟ ਕੰਪਲੈਕਸ ਦਾ ਉਦਘਾਟਨ <br/> ਅਗਲੀ ਖ਼ਬਰ ਧਾਰਮਿਕ ਸਮਾਗਮਾਂ ਨਾਲ ਲੋਕਾਈ ਪ੍ਰਭੂ ਨਾਲ ਜੁੜਦੀ ਹੈ- ਰਾਜੂ ਖੰਨਾ
Ad Position 24