23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਵਿਧਾਇਕ ਰਾਏ ਨੇ ਪੀ.ਐਸ.ਪੀ.ਸੀ.ਐਲ. ਦੇ ਡਵੀਜ਼ਨ ਦਫ਼ਤਰ ਸਰਹਿੰਦ ਵਿਖੇ ਕੀਤਾ ਉਦਘਾਟਨ

Ad Position 21
No active advertisement
ਅਜੀਤ ਡੈਸਕ 04-04-2026
ਫ਼ਤਹਿਗੜ੍ਹ ਸਾਹਿਬ, 3 ਅਪ੍ਰੈਲ (ਮਨਪ੍ਰੀਤ ਸਿੰਘ)-ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਵੀਜ਼ਨ ਦਫ਼ਤਰ ਸਰਹਿੰਦ ਵਿਖੇ 66 ਕੇ.ਵੀ. ਗਰਿੱਡ ਵਿਚ ਕੀਤੇ ਗਏ ਸੁਧਾਰਾਂ ਦੇ ਲਈ ਉਦਘਾਟਨ ਕੀਤਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਾਏ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਕਹਿਣੀ ਅਤੇ ਕਰਨੀ ਦੀ ਪੱਕੀ ਹੈ | ਜਿਸ ਨੇ ਜਨਤਾ ਦੇ ਨਾਲ ਕੀਤੇ ਗਏ ਵਾਅਦੇ ਇਕ-ਇਕ ਕਰਕੇ ਪੂਰੇ ਕੀਤੇ ਹਨ ਅਤੇ ਆਮ ਜਨਤਾ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਦਿਨ-ਰਾਤ ਮਿਹਨਤ ਕੀਤੀ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਗਰਮੀ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਸਰਕਾਰ ਵਲੋਂ ਬਿਜਲੀ ਸਪਲਾਈ ਵਿਚ ਹੋਰ ਸੁਧਾਰ ਲਿਆਉਣ ਦੇ ਲਈ 66 ਕੇ.ਵੀ. ਗਰਿੱਡ ਡਵੀਜ਼ਨ ਸਰਹਿੰਦ ਵਿਖੇ 14 ਨਵੇਂ ਬਰੇਕਰ ਲਗਾਏ ਗਏ ਹਨ, ਜਿਨ੍ਹਾਂ 'ਤੇ ਅਨੁਮਾਨਿਤ ਖ਼ਰਚ ਇਕ ਕਰੋੜ ਰੁਪਏ ਆਇਆ ਹੈ | ਇਸ ਤੋਂ ਇਲਾਵਾ ਗੋਲਡਨ ਸਿਟੀ ਦੇ ਲਈ ਇਕ ਨਵਾਂ ਫੀਡਰ ਬਣਾਇਆ ਗਿਆ ਹੈ, ਜਿਸ 'ਤੇ ਅਨੁਮਾਨਿਤ ਲਾਗਤ 48 ਲੱਖ ਰੁਪਏ ਖਰਚਾ ਆਇਆ ਹੈ | ਜਿਸ ਦਾ ਅੱਜ ਰਸਮੀ ਤੌਰ 'ਤੇ ਉਦਘਾਟਨ ਕੀਤਾ ਗਿਆ ਹੈ | ਇਸ ਤੋਂ ਇਲਾਵਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਆਰ.ਡੀ.ਐਸ.ਐਸ. ਵਲੋਂ 60 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ, ਜਿਸ ਵਿਚ 39 ਕਰੋੜ ਰੁਪਏ ਡਵੀਜ਼ਨ ਸਰਹਿੰਦ ਦੇ ਬਿਜਲੀ ਸੁਧਾਰਾਂ 'ਤੇ ਖ਼ਰਚ ਕੀਤੇ ਜਾਣੇ ਹਨ | ਬਿਜਲੀ ਦੀ ਸਪਲਾਈ ਨੂੰ ਨਿਰਵਿਘਨ ਚਾਲੂ ਰੱਖਣ ਲਈ ਜਿੱਥੇ ਨਵੇਂ ਟ੍ਰਾਂਸਫ਼ਾਰਮਰ ਰੱਖੇ ਜਾ ਰਹੇ ਹਨ, ਉੱਥੇ ਹੀ ਪੁਰਾਣੀਆਂ ਤਾਰਾਂ ਨੂੰ ਬਦਲਿਆ ਜਾ ਰਿਹਾ ਹੈ | ਅਜਿਹਾ ਕਰਨ ਦੇ ਨਾਲ ਗਰਮੀ ਦੇ ਵਿਚ ਬਿਜਲੀ ਕੱਟਾਂ ਤੋਂ ਰਾਹਤ ਮਿਲੇਗੀ ਅਤੇ ਪੂਰੀ ਬਿਜਲੀ ਸਪਲਾਈ ਘਰਾਂ ਤੱਕ ਪਹੁੰਚੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡੀਸ਼ਨਲ ਐਸ.ਸੀ. ਇੰਜੀਨੀਅਰ ਅਮਨਦੀਪ ਸਿੰਘ ਢੀਂਡਸਾ, ਐਸ.ਡੀ.ਓ. ਦਿਹਾਤੀ ਸਰਹਿੰਦ ਇੰਜੀ. ਦਵਿੰਦਰ ਸਿੰਘ, ਸੰਜੇ ਕਸ਼ਯਪ, ਐਸ.ਡੀ.ਓ. ਗਰਿੱਡ ਸਬ ਸਟੇਸ਼ਨ ਇੰਜੀ. ਗੁਰਜੀਤ ਸਿੰਘ, ਜੇ.ਈ ਇੰਜੀ. ਨਵਦੀਪ ਪਾਠਕ, ਜੇ.ਈ 66 ਕੇਵੀ ਗਰਿੱਡ ਸਰਹਿੰਦ ਇੰਜੀ. ਸੁਖਦੇਵ ਸਿੰਘ, ਪੀ.ਏ. ਬਹਾਦਰ ਖਾਨ, ਪੀ.ਏ. ਸਤੀਸ਼ ਕੁਮਾਰ, 'ਆਪ' ਆਗੂ ਰਮੇਸ਼ ਕੁਮਾਰ ਸੋਨੂੰ, ਯੂਥ ਦੇ ਪ੍ਰਧਾਨ ਦਿਲਪ੍ਰੀਤ ਸਿੰਘ ਭੱਟੀ, ਟਰੇਡ ਵਿੰਗ ਪ੍ਰਧਾਨ ਅਸ਼ੀਸ਼ ਅੱਤਰੀ (ਰਿਟਾ.) ਐਸ.ਡੀ.ਓ. ਇੰਜੀ. ਜਗਪਾਲ ਸਿੰਘ ਅਤੇ ਬਲਦੇਵ ਸਿੰਘ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆੜ੍ਹਤੀ ਕਿਸਾਨਾਂ ਦੀ ਅਹਿਮ ਕੜੀ, ਉਨ੍ਹਾਂ ਦੇ ਮਸਲੇ ਜਲਦ ਹੱਲ ਕੀਤੇ ਜਾਣ-ਨਾਗਰਾ ਅਗਲੀ ਖ਼ਬਰ 10 ਅਪ੍ਰੈਲ ਨੂੰ ਅਨਾਜ ਮੰਡੀ ਨੰਦਪੁਰ ਕਲੌੜ ਵਿਖੇ ਹਲਕਾ ਬਸੀ ਪਠਾਣਾਂ ਦੀ ਹੋਵੇਗੀ ਪੰਜਾਬ ਬਚਾਓ ਰੈਲੀ-ਗੁਰੂ
Ad Position 24