ਲਾਇਨਜ਼ ਕਲੱਬ ਗ੍ਰੇਟਰ ਵਲੋਂ ਕੁਸ਼ਟ ਆਸ਼ਰਮ ਦੇ ਵਸਨੀਕਾਂ ਨੂੰ ਭੋਜਨ, ਫਲ ਤੇ ਦੁੱਧ ਵੰਡਿਆ
ਮੰਡੀ ਗੋਬਿੰਦਗੜ੍ਹ, 22 ਅਗਸਤ (ਰਾਜੇਸ਼ ਸ਼ਰਮਾ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਗ੍ਰੇਟਰ ਵਲੋਂ ਪ੍ਰਧਾਨ ਗੁਰਚਰਨ ਮੁਟਿਆਰ ਦੀ ਅਗਵਾਈ ਹੇਠ ਸਮਾਜ ਸੇਵਾ ਦੀ ਲੜੀ ਤਹਿਤ ਸਰਹਿੰਦ ਸਥਿਤ ਕੁਸ਼ਟ ਆਸ਼ਰਮ ਵਿਖੇ ਵਿਸ਼ੇਸ਼ ਸੇਵਾ ਕੀਤੀ ਗਈ। ਇਸ ਮੌਕੇ ਆਸ਼ਰਮ ਦੇ ਲੋੜਵੰਦ ਵਸਨੀਕਾਂ ਨੂੰ ਭੋਜਨ, ਫਲ ਤੇ ਦੁੱਧ ਵੰਡਿਆ।
ਮੰਡੀ ਗੋਬਿੰਦਗੜ੍ਹ, 22 ਅਗਸਤ (ਰਾਜੇਸ਼ ਸ਼ਰਮਾ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਗ੍ਰੇਟਰ ਵਲੋਂ ਪ੍ਰਧਾਨ ਗੁਰਚਰਨ ਮੁਟਿਆਰ ਦੀ ਅਗਵਾਈ ਹੇਠ ਸਮਾਜ ਸੇਵਾ ਦੀ ਲੜੀ ਤਹਿਤ ਸਰਹਿੰਦ ਸਥਿਤ ਕੁਸ਼ਟ ਆਸ਼ਰਮ ਵਿਖੇ ਵਿਸ਼ੇਸ਼ ਸੇਵਾ ਕੀਤੀ ਗਈ। ਇਸ ਮੌਕੇ ਆਸ਼ਰਮ ਦੇ ਲੋੜਵੰਦ ਵਸਨੀਕਾਂ ਨੂੰ ਭੋਜਨ, ਫਲ ਤੇ ਦੁੱਧ ਵੰਡਿਆ। ਇਸ ਮੌਕੇ ਪ੍ਰਧਾਨ ਗੁਰਚਰਨ ਮੁਟਿਆਰ ਨੇ ਕਿਹਾ ਕਿ ਲੋੜਵੰਦ ਤੇ ਬੇਸਹਾਰਾ ਲੋਕਾਂ ਦੀ ਸੇਵਾ ਕਰਨਾ ਹਰੇਕ ਵਿਅਕਤੀ ਦੀ ਨੈਤਿਕ ਜ਼ਿੰਮੇਵਾਰੀ ਹੈ। ਕਲੱਬ ਵਲੋਂ ਭਵਿੱਖ ਵਿਚ ਵੀ ਅਜਿਹੇ ਸੇਵਾ ਕਾਰਜ ਜਾਰੀ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਆਸ਼ਰਮ ਦੇ ਵਸਨੀਕਾਂ ਨਾਲ ਸਮਾਂ ਬਿਤਾ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਣ ਤੇ ਸਹਾਇਤਾ ਕਰਨ ਨਾਲ ਕਲੱਬ ਮੈਂਬਰਾਂ ਨੂੰ ਆਤਮਿਕ ਸੰਤੁਸ਼ਟੀ ਮਿਲੀ ਹੈ। ਜ਼ੋਨਲ ਚੇਅਰਮੈਨ ਵਿਸ਼ਾਲ ਜਿੰਦਲ ਨੇ ਲੋਕਾਂ ਨੂੰ ਸਮਾਜ ਸੇਵਾ ਲਈ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਲੋੜਵੰਦਾਂ ਲਈ ਕੀਤਾ ਗਿਆ ਛੋਟਾ ਜਿਹਾ ਦਾਨ ਵੀ ਵੱਡੀ ਰਾਹਤ ਦਾ ਸਾਧਨ ਬਣ ਸਕਦਾ ਹੈ। ਇਸ ਮੌਕੇ ਦਿਨੇਸ਼ ਸਿੰਘੀ, ਸੁਨੀਲ ਗਰਗ, ਅਸ਼ਵਨੀ ਜਿੰਦਲ ਤੇ ਨੀਤੂ ਸਿੰਘੀ ਸਮੇਤ ਕਲੱਬ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।