ਗਊ ਸੇਵਾ ਸਮਿਤੀ ਅਮਲੋਹ ਵਲੋਂ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ
ਮਾਸਟਰ ਮਨੋਹਰ ਲਾਲ, ਸ਼ਰਧਾਲੂ ਅਤੇ ਸਮਿਤੀ ਦੇ ਅਹੁਦੇਦਾਰ ਗਊ ਪੂਜਾ ਕਰਵਾਉਂਦੇ ਹੋਏ | ਤਸਵੀਰ: ਕੇਵਲ ਸਿੰਘ
<br/>
06-04-2026
ਇਸ ਧਾਰਮਿਕ ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਾਜ਼ਰੀ ਲਗਵਾ ਕੇ ਗਊ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਪੂਜਾ ਦੀ ਰਸਮ ਪੰਡਿਤ ਰੋਸ਼ਨ ਲਾਲ ਵਲੋਂ ਮੰਤਰਾਂ ਦੇ ਉਚਾਰਣ ਨਾਲ ਮਾਸਟਰ ਮਨੋਹਰ ਲਾਲ ਅਤੇ ਹੋਰ ਸੰਗਤਾਂ ਤੋਂ ਵਿਧੀਵਤ ਤਰੀਕੇ ਨਾਲ ਕਰਵਾਈ ਗਈ | ਇਸ ਮੌਕੇ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ ਨੇ ਦੱਸਿਆ ਕਿ ਹਰ ਮਹੀਨੇ ਦੀ ਪੂਰਨਮਾਸ਼ੀ ਅਤੇ ਮੱਸਿਆ ਨੂੰ ਗਊਸ਼ਾਲਾ ਵਿਚ ਗਊ ਪੂਜਾ ਕਰਵਾ ਕੇ ਨਗਰ ਖੇੜੇ ਅਤੇ ਵਿਸ਼ਵ ਸ਼ਾਂਤੀ ਦੀ ਅਰਦਾਸ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਕੋਈ ਵੀ ਗਊ ਭਗਤ ਗਊ ਪੂਜਾ ਲਈ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ | ਸਮਾਗਮ ਦੇ ਅੰਤ ਵਿਚ ਸਾਰਿਆਂ ਨੂੰ ਫਲ, ਮਿਠਾਈ ਅਤੇ ਹੋਰ ਪ੍ਰਸਾਦ ਵੰਡਿਆ ਗਿਆ | ਇਸ ਮੌਕੇ ਸਰਪ੍ਰਸਤ ਪ੍ਰੇਮ ਚੰਦ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਸੰਜੀਵ ਧੀਰ, ਡਾ. ਅਮਰਜੀਤ ਸਿੰਘ ਅਨੇਤਾ, ਗਿਆਨ ਚੰਦ ਗਰਗ, ਸੁਰੇਸ ਕੁਮਾਰ ਲੁਟਾਵਾ, ਬਲਵੀਰ ਸਿੰਘ, ਦਿਨੇਸ਼ ਗੋਇਲ, ਸਰਬਜੀਤ ਕੌਰ ਅਤੇ ਸਿਮਰਨਜੀਤ ਕੌਰ ਆਦਿ ਹਾਜ਼ਰ ਸਨ |