ਸ਼ਹੀਦ ਭਾਈ ਦੀਪ ਸਿੱਧੂ ਦੀ ਯਾਦ 'ਚ ਵਿਸ਼ਾਲ ਖ਼ੂਨਦਾਨ ਕੈਂਪ
ਅਜੀਤ ਡੈਸਕ
06-04-2026
ਆਪਣੇ ਸੰਬੋਧਨ ਦੌਰਾਨ ਭਾਈ ਮਨਦੀਪ ਸਿੰਘ ਸਿੱਧੂ ਨੇ ਸਮੂਹ ਸੰਗਤਾਂ, ਨੌਜਵਾਨਾਂ, ਸੇਵਾਦਾਰਾਂ ਅਤੇ ਮੈਡੀਕਲ ਯੂਨਿਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਖ਼ੂਨਦਾਨ ਸਭ ਤੋਂ ਵੱਡਾ ਦਾਨ ਹੈ, ਜੋ ਕਿਸੇ ਅਣਜਾਣ ਮਨੁੱਖ ਦੀ ਜਾਨ ਬਚਾਉਣ ਲਈ ਕੀਤਾ ਜਾਂਦਾ ਹੈ | ਇਸ ਮੌਕੇ ਖ਼ੂਨਦਾਨ ਕੈਂਪ ਲਗਾਉਣ ਵਾਲੀ ਸਮੁੱਚੀ ਟੀਮ ਵਲੋਂ ਭਾਈ ਮਨਦੀਪ ਸਿੰਘ ਸਿੱਧੂ ਅਤੇ ਉਨ੍ਹਾਂ ਨਾਲ ਪਹੁੰਚੀ ਸਮੁੱਚੀ ਟੀਮ ਦਾ ਸਿਰੋਪਾਉ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਦੌਰਾਨ ਸੰਗਤਾਂ ਵਲੋਂ ਭਾਈ ਮਨਦੀਪ ਸਿੰਘ ਸਿੱਧੂ ਦੇ ਸਮਾਜਿਕ ਅਤੇ ਪੰਥਕ ਯੋਗਦਾਨ ਦੀ ਭਰਪੂਰ ਸਰਾਹਨਾ ਵੀ ਕੀਤੀ ਗਈ | ਅੰਤ ਵਿਚ ਸਮੂਹ ਸੰਗਤ ਵਲੋਂ ਸ਼ਹੀਦ ਭਾਈ ਦੀਪ ਸਿੱਧੂ ਨੂੰ ਨਿਮਰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸੰਕਲਪ ਲਿਆ ਗਿਆ |