11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਸ਼੍ਰੀਮਦ ਭਾਗਵਤ ਕਥਾ ਪ੍ਰਭੂ ਨਾਲ ਕਰਵਾਉਂਦੀ ਹੈ ਮੇਲ-ਪਹੂਜਾ

Ad Position 21
No active advertisement
ਅਜੀਤ ਡੈਸਕ 08-04-2026
ਬਸੀ ਪਠਾਣਾਂ, 7 ਅਪ੍ਰੈਲ (ਐਚ.ਐਸ.ਗੌਤਮ)-ਸ੍ਰੀ ਰਾਧਾ ਮਾਧਵ ਮੰਦਰ ਪ੍ਰਬੰਧਕ ਕਮੇਟੀ ਵਲੋਂ ਅਗਰਵਾਲ ਧਰਮਸ਼ਾਲਾ 'ਚ ਕਰਵਾਈ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਦੇ ਦੂਜੇ ਦਿਨ ਮੁੱਖ ਮਹਿਮਾਨ ਰਾਜ ਕੁਮਾਰ ਪਹੂਜਾ ਨੇ ਸ਼ਿਰਕਤ ਕੀਤੀ | ਸਮਾਗਮ ਦੌਰਾਨ ਪਹੂਜਾ ਨੇ ਕਿਹਾ ਕਿ ਕਲਯੁੱਗ 'ਚ ਪ੍ਰਮਾਤਮਾ ਦੀ ਪ੍ਰਾਪਤੀ ਦਾ ਇਕੋ-ਇਕ ਸਾਧਨ ਸ਼੍ਰੀਮਦ ਭਾਗਵਤ ਕਥਾ ਹੈ | ਸ਼੍ਰੀਮਦ ਭਾਗਵਤ ਕਥਾ ਦੇ ਦੂਜੇ ਦਿਨ ਪ੍ਰਸ਼ਾਦ ਦੀ ਸੇਵਾ ਪ੍ਰੀਤਮ ਰਬੜ ਪਰਿਵਾਰ ਵਲੋਂ ਨਿਭਾਈ ਗਈ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀ ਦੁਰਗਾ ਭਜਨ ਮੰਡਲੀ ਹਮਾਯੂੰਪੂਰ ਸਰਹਿੰਦ ਤੋਂ ਮਨੋਜ ਸੇਠੀ ਤੇ ਰਾਮ ਕਿ੍ਸ਼ਨ ਪਹੁੰਚੇ | ਕਥਾ ਵਾਚਕ ਸੰਜੀਵ ਗੁਰੂ ਤੇ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਭਨੋਟ ਵਲੋਂ ਰਾਜ ਕੁਮਾਰ ਪਹੂਜਾ, ਸੱਚਿਦਾਨੰਦ ਚੇਤਨ ਸਰਸਵਤੀ, ਮਨੋਜ ਸੇਠੀ ਅਤੇ ਰਾਮ ਕਿ੍ਸ਼ਨ ਨੂੰ ਯਾਦਗਾਰੀ ਬਾਂਕੇ ਬਿਹਾਰੀ ਜੀ ਦਾ ਚਿੱਤਰ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਪੰਡਿਤ ਹੇਮੰਤ ਪਾਠਕ, ਵਿਸ਼ਾਲ ਸਿੰਗਲਾ, ਪੰਡਿਤ ਕਿ੍ਸ਼ਨ ਗੋਪਾਲ ਮੋਦਗਿਲ, ਮੋਹਿਤ ਝੰਜੀ, ਵਿਜੈ ਸ਼ਰਮਾ, ਮਨੀਸ਼ ਸ਼ਰਮਾ, ਉਦੈ ਧੀਮਾਨ, ਰਾਜਨ ਭੱਲਾ, ਉਮੰਗ ਧੀਮਾਨ, ਪ੍ਰਦੀਪ ਸੱਪਲ ਸੋਨੂੰ, ਸੁਰਿੰਦਰ ਕੁਮਾਰ ਰਿੰਕੂ, ਸੰਜੀਵ ਸ਼ਰਮਾ ਸੰਜੂ, ਸੁਧੀਰ ਖੰਨਾ, ਸਤਪਾਲ ਭਨੋਟ, ਤਿਲਕ ਰਾਜ ਸ਼ਰਮਾ, ਅਸ਼ੋਕ ਧੀਮਾਨ, ਅਨੂਪ ਸਿੰਗਲਾ, ਵਿਨੋਦ ਸ਼ਰਮਾ, ਐਡਵੋਕੇਟ ਗੌਰਵ ਰਬੜ, ਪੰਕਜ ਭਨੋਟ, ਰਮੇਸ਼ ਕੁਮਾਰ ਸੀ.ਆਰ, ਭਾਰਤ ਭੂਸ਼ਨ, ਰਾਕੇਸ਼ ਗੁਪਤਾ, ਰਾਜ ਕੁਮਾਰ ਵਧਵਾ, ਅਸ਼ੋਕ ਗੌਤਮ, ਮਾਸਟਰ ਰਾਮ ਲਾਲ ਅਤੇ ਰਾਧੇ ਸ਼ਾਮ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਹਸਪਤਾਲ 'ਚ ਵਿਸ਼ਵ ਸਿਹਤ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਸ਼ੌਰਿਆ ਗਰਗ ਨੇ ਜ਼ਿਲ੍ਹਾ ਸ਼ਤਰੰਜ ਮੁਕਾਬਲੇ ਵਿਚ ਜਿੱਤਿਆ ਪਹਿਲਾ ਸਥਾਨ
Ad Position 24