ਮੰਡੀ ਗੋਬਿੰਦਗੜ੍ਹ, 7 ਅਪ੍ਰੈਲ (ਇਕਬਾਲਦੀਪ ਸੰਧੂ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ 'ਸਹਿਜ-2026' ਆਊਟਿੰਗ-ਕਮ-ਜਨਰਲ ਬਾਡੀ ਫੈਮਲੀ ਮੀਟਿੰਗ ਪ੍ਰਧਾਨ ਰਮੇਸ਼ ਗੋਇਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਕਲੱਬ ਸਕੱਤਰ ਸੁਮਿਤ ਗਰਗ, ਖ਼ਜ਼ਾਨਚੀ ਐਮ.ਜੇ.ਐਫ. ਓਪੀ ਵਰਮਾ, ਕੋਆਰਡੀਨੇਟਰ ਐਮ.ਜੇ.ਐਫ. ਸੰਚਿਤ ਸਿੰਗਲਾ, ਵਿਨੋਦ ਗੋਇਲ, ਦੀਪਕ ਖੁੱਲਰ, ਜਗਦੀਪ ਸਿੰਘ, ਹਿਤੇਸ਼ ਅਰੋੜਾ, ਸੰਜੀਵ ਗੁਪਤਾ ਅਤੇ ਹੋਰ ਮੈਂਬਰ ਮੌਜੂਦ ਸਨ | ਮੀਟਿੰਗ ਦੌਰਾਨ ਮਨੋਰੰਜਨ ਅਤੇ ਰੁਝੇਵਿਆਂ ਨੂੰ ਵਧਾਉਣ ਲਈ ਵਿਸ਼ੇਸ਼ ਕੁਇਜ਼ ਅਤੇ ਤੰਬੋਲਾ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਨੂੰ ਲਾਇਨ ਲੇਡੀਜ਼ ਸ਼ਿਲਪਾ ਗਰਗ ਅਤੇ ਪੱਲਵੀ ਸਿੰਗਲਾ ਦੁਆਰਾ ਸਫਲਤਾਪੂਰਵਕ ਸੰਚਾਲਿਤ ਕੀਤਾ ਗਿਆ | ਇਸ ਮੌਕੇ 'ਤੇ ਬੱਚਿਆਂ, ਮਾਸਟਰ ਅਧਵਿਕ ਸਿੰਗਲਾ, ਸਹਿਜ ਗਰਗ ਅਤੇ ਹਰੀਦੈ ਬਾਂਸਲ ਵਲੋਂ ਪੇਸ਼ ਪ੍ਰੋਗਰਾਮ ਨਾਲ ਪਰਿਵਾਰਕ ਮਾਹੌਲ ਨੂੰ ਹੋਰ ਵੀ ਰੋਚਕ ਬਣ ਗਿਆ, ਜਦਕਿ ਬੱਚਿਆਂ ਅਤੇ ਬਾਲਗਾਂ ਦੋਵਾਂ ਲਈ ਤਿਆਰ ਕੀਤੀਆਂ ਗਈਆਂ ਵੱਖਰੀਆਂ ਮਨੋਰੰਜਨ ਗਤੀਵਿਧੀਆਂ ਨੇ ਹਾਜ਼ਰ ਸਾਰਿਆਂ ਨੂੰ ਮੋਹਿਤ ਕਰ ਦਿੱਤਾ | ਇਸ ਮੌਕੇ ਕਲੱਬ ਪ੍ਰਧਾਨ ਰਮੇਸ਼ ਗੋਇਲ ਨੇ ਕਿਹਾ ਕਿ ਅਜਿਹੇ ਪਰਿਵਾਰਕ ਸਮਾਗਮ ਕਲੱਬ ਮੈਂਬਰਾਂ ਵਿਚ ਆਪਸੀ ਭਾਈਚਾਰਾ, ਸਹਿਯੋਗ ਅਤੇ ਏਕਤਾ ਨੂੰ ਮਜ਼ਬੂਤ ਕਰਨ ਲਈ ਕੰਮ ਕਰਦੇ ਹਨ |