11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਨਿਯਮਾਂ ਨੂੰ ਤਾਕ 'ਤੇ ਰੱਖ ਕੇ ਚੱਲ ਰਹੀ ਨਗਰ ਕੌਂਸਲ? ਮੀਤ ਪ੍ਰਧਾਨ ਦਾ ਅਹੁਦਾ ਸਾਲਾਂ ਤੋਂ ਅਟਕਿਆ, ਕੌਂਸਲਰਾਂ 'ਚ ਰੋਸ

Ad Position 21
No active advertisement
ਅਜੀਤ ਡੈਸਕ 08-04-2026
ਮੰਡੀ ਗੋਬਿੰਦਗੜ੍ਹ, 7 ਅਪ੍ਰੈਲ (ਰਾਜੇਸ਼ ਸ਼ਰਮਾ)-ਨਗਰ ਕੌਂਸਲ ਗੋਬਿੰਦਗੜ੍ਹ ਵਿਚ ਮੀਤ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਗੰਭੀਰ ਬੇਤਰਤੀਬੀ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਸਾਹਮਣੇ ਆ ਰਹੀ ਹੈ, ਜਿਸ ਨਾਲ ਪੂਰੀ ਪ੍ਰਣਾਲੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ | ਨਿਯਮਾਂ ਅਨੁਸਾਰ ਮੀਤ ਪ੍ਰਧਾਨ ਦੀ ਮਿਆਦ ਕੇਵਲ ਇਕ ਸਾਲ ਲਈ ਹੁੰਦੀ ਹੈ, ਤਾਂ ਜੋ ਹਰ ਸਾਲ ਵੱਖ-ਵੱਖ ਕੌਂਸਲਰਾਂ ਨੂੰ ਇਸ ਅਹਿਮ ਅਹੁਦੇ 'ਤੇ ਸੇਵਾ ਕਰਨ ਦਾ ਮੌਕਾ ਮਿਲੇ | ਪਰ ਹਕੀਕਤ ਵਿਚ ਪਿਛਲੇ ਸਮੇਂ ਦੌਰਾਨ ਇਹ ਨਿਯਮ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਿਤ ਰਹਿ ਗਿਆ ਹੈ | ਪਿਛਲੇ ਕਾਫ਼ੀ ਸਮੇਂ ਤੋਂ ਨਾ ਤਾਂ ਮਿਆਦ ਮੁਕੰਮਲ ਹੋਣ ਤੋਂ ਬਾਅਦ ਅਹੁਦੇ ਵਿਚ ਕੋਈ ਤਬਦੀਲੀ ਕੀਤੀ ਗਈ ਹੈ ਅਤੇ ਨਾ ਹੀ ਇਸ ਮਾਮਲੇ 'ਚ ਕੋਈ ਢੁੱਕਵੀਂ ਕਾਰਵਾਈ ਕੀਤੀ ਗਈ ਹੈ | ਇਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਕੌਂਸਲ ਦੇ ਅੰਦਰ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੀ ਮਰਜ਼ੀ ਨਾਲ ਪ੍ਰਣਾਲੀ ਚਲਾਈ ਜਾ ਰਹੀ ਹੈ | ਨਿਯਮਾਂ ਅਨੁਸਾਰ ਮੀਤ ਪ੍ਰਧਾਨ ਦੀ ਮਿਆਦ ਕੇਵਲ ਇਕ ਸਾਲ ਲਈ ਨਿਰਧਾਰਿਤ ਕੀਤੀ ਗਈ ਹੈ, ਤਾਂ ਜੋ ਹਰ ਸਾਲ ਵੱਖ-ਵੱਖ ਕੌਂਸਲਰਾਂ ਨੂੰ ਇਸ ਅਹਿਮ ਅਹੁਦੇ 'ਤੇ ਸੇਵਾ ਕਰਨ ਦਾ ਸਮਾਨ ਮੌਕਾ ਮਿਲ ਸਕੇ | ਪਰ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਨਜ਼ਰ ਆ ਰਹੀ ਹੈ | ਹਰ ਸਾਲ ਕਈ ਕੌਂਸਲਰ ਮੀਤ ਪ੍ਰਧਾਨ ਦੀ ਕੁਰਸੀ ਲਈ ਆਪਣੇ ਵਾਰੀ ਦੀ ਉਡੀਕ ਕਰਦੇ ਰਹੇ, ਪਰ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫਿਰਦਾ ਰਿਹਾ | ਇਸ ਲੰਬੇ ਖਿੱਚੇ ਮਾਮਲੇ ਨੇ ਕੌਂਸਲਰਾਂ ਵਿਚ ਨਾਰਾਜ਼ਗੀ ਅਤੇ ਅਸੰਤੋਖ ਪੈਦਾ ਕਰ ਦਿੱਤਾ ਹੈ | ਸਵਾਲ ਇਹ ਵੀ ਉੱਠਦਾ ਹੈ ਕਿ ਜੇਕਰ ਨਿਯਮਾਂ ਦੀ ਪਾਲਨਾ ਹੀ ਨਹੀਂ ਕਰਨੀ, ਤਾਂ ਫਿਰ ਇਹ ਨਿਯਮ ਬਣਾਏ ਕਿਉਂ ਗਏ ਹਨ? ਸ਼ਹਿਰ ਵਿਚ ਦੱਬੇ ਸੁਰਾਂ ਵਿਚ ਇਹ ਚਰਚਾ ਵੀ ਜ਼ੋਰਾਂ 'ਤੇ ਹੈ ਕਿ ਇਸ ਮਾਮਲੇ 'ਚ ਸਿਆਸੀ ਦਖ਼ਲਅੰਦਾਜ਼ੀ ਜਾਂ ਅੰਦਰੂਨੀ ਸੈਟਿੰਗਾਂ ਕਾਰਨ ਹੀ ਬਦਲਾਅ ਨੂੰ ਰੋਕਿਆ ਗਿਆ ਹੈ | ਜੇਕਰ ਇਹ ਦਾਅਵੇ ਸੱਚ ਸਾਬਤ ਹੁੰਦੇ ਹਨ, ਤਾਂ ਇਹ ਨਾ ਸਿਰਫ਼ ਲੋਕਤੰਤਰਿਕ ਮੁਲਾਂ ਦੀ ਉਲੰਘਣਾ ਹੋਵੇਗੀ, ਸਗੋਂ ਲੋਕਾਂ ਦੇ ਭਰੋਸੇ ਨਾਲ ਵੀ ਖਿਲਵਾੜ ਹੈ | ਇਸ ਮਾਮਲੇ ਨੇ ਨਗਰ ਕੌਂਸਲ ਦੀ ਕਾਰਗੁਜ਼ਾਰੀ, ਪਾਰਦਰਸ਼ਤਾ ਅਤੇ ਜਵਾਬਦੇਹੀ 'ਤੇ ਵੱਡਾ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਜੀਓ ਪ੍ਰੈਜ਼ੀਡੈਂਟ ਵਲੋਂ ਸੰਘੋਲ ਦੇ ਕੋਰਡੀਆ ਸੰਸਥਾਨ ਦਾ ਦੌਰਾ ਅਗਲੀ ਖ਼ਬਰ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਨੇ 'ਸਹਿਜ-2026' ਫੈਮਿਲੀ ਪ੍ਰੋਗ੍ਰਾਮ ਕਰਵਾਇਆ
Ad Position 24