ਜੀਓ ਪ੍ਰੈਜ਼ੀਡੈਂਟ ਵਲੋਂ ਸੰਘੋਲ ਦੇ ਕੋਰਡੀਆ ਸੰਸਥਾਨ ਦਾ ਦੌਰਾ
ਅਜੀਤ ਡੈਸਕ
08-04-2026
ਆਪਸੀ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਅਤੇ ਆਰਥਿਕ ਤੌਰ 'ਤੇ ਮਿਲ ਕੇ ਕੰਮ ਕਰਨ 'ਤੇ ਜ਼ੋਰ ਦਿੱਤਾ | ਇਸ ਦੌਰਾਨ ਉਨ੍ਹਾਂ ਨੇ ਇੰਟਰਐਕਟਿਵ ਸੈਸ਼ਨ ਵਿਚ ਭਾਗ ਲਿਆ ਤੇ ਸੰਸਥਾਨ ਦੀਆਂ ਪ੍ਰਾਪਤੀਆਂ ਅਤੇ ਸਵਾਗਤ ਲਈ ਆਪਣੀ ਡੂੰਘੀ ਖ਼ੁਸ਼ੀ ਦਾ ਇਜ਼ਹਾਰ ਕੀਤਾ | ਕੋਰਡੀਆ ਸੰਸਥਾਨ ਵਲੋਂ ਮਹਿਮਾਨ ਦੇ ਸਵਾਗਤ ਵਿਚ ਇਕ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ | ਸੰਸਥਾ ਦੇ ਡਾਇਰੈਕਟਰ ਡਾ. ਰਾਜਬੀਰ ਸਿੰਘ ਗੁਲੀਆ ਨੇ ਸੰਸਥਾਨ ਵਲੋਂ ਸਮਾਜ ਭਲਾਈ ਦੇ ਕੀਤੇ ਜਾਂਦੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ 'ਤੇ ਪਿ੍ੰਸੀਪਲ ਜਯੋਤੀ ਸ਼ਰਮਾ, ਅਜੇਵੀਰ ਸਿੰਘ, ਰਵੀ ਮਿਸ਼ਰਾ ਅਤੇ ਬਹੁ ਗਿਣਤੀ ਵਿਚ ਹੋਰ ਮਹਿਮਾਨ ਅਤੇ ਲੋਕ ਹਾਜ਼ਰ ਸਨ |