ਘਨੌਰ, 7 ਅਪ੍ਰੈਲ (ਸਰਦਾਰਾ ਸਿੰਘ ਲਾਛੜੂ)-ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਘਨੌਰ ਹਲਕਾ ਇੰਚਾਰਜ ਸਰਬਜੀਤ ਸਿੰਘ ਝਿੰਜਰ ਨੇ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਲੀਡਰਸ਼ਿਪ ਤੇ ਗੁਜਰਾਤ ਵਿਚ ਪੰਜਾਬ ਦੇ ਹੜ੍ਹਾਂ ਅਤੇ ਮੁਆਵਜ਼ੇ ਬਾਰੇ ਖੁੱਲ੍ਹ ਕੇ ਝੂਠ ਬੋਲਣ ਦਾ ਤਿੱਖਾ ਵਿਰੋਧ ਕੀਤਾ ਹੈ | ਝਿੰਜਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਗੁਜਰਾਤੀ ਲੋਕਾਂ ਨੂੰ ਬੇਸ਼ਰਮੀ ਨਾਲ ਗੁਮਰਾਹ ਕਰ ਰਿਹਾ ਹੈ, ਇਹ ਜਾਣਦੇ ਹੋਏ ਕਿ ਉਨ੍ਹਾਂ ਨੂੰ ਪੰਜਾਬ ਦੀ ਜ਼ਮੀਨੀ ਹਕੀਕਤ ਦੀ ਕੋਈ ਖ਼ਬਰ ਨਹੀਂ | ਉਨ੍ਹਾਂ ਦੋਸ਼ ਲਾਇਆ ਕਿ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਬਜਾਏ ਕੇਜਰੀਵਾਲ ਅਤੇ ਆਪ ਲੀਡਰਸ਼ਿਪ ਹੜ੍ਹ ਟੂਰਿਸਟ ਵਾਂਗ ਵਿਵਹਾਰ ਕਰ ਰਹੀ ਸੀ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ 'ਤੇ ਵੀ ਗੰਭੀਰ ਦੋਸ਼ ਲਾਇਆ ਕਿ ਡੈਮਾਂ ਦੀ ਗਲਤ ਮੈਨੇਜਮੈਂਟ ਕਾਰਨ ਹੜ੍ਹਾਂ ਵਿਚ ਵਾਧਾ ਹੋਇਆ | ਪੰਜਾਬ ਸਰਕਾਰ ਨੇ ਹੜ੍ਹ ਪੀੜਤ ਕਿਸਾਨਾਂ ਲਈ 50,000 ਪ੍ਰਤੀ ਏਕੜ ਮੁਆਵਜ਼ਾ ਐਲਾਨ ਕੀਤਾ ਸੀ, ਪਰ ਅੱਜ ਤੱਕ ਇੱਕ ਵੀ ਰੁਪਈਆ ਨਹੀਂ ਦਿੱਤਾ ਗਿਆ | ਉਨ੍ਹਾਂ ਕੇਜਰੀਵਾਲ ਨੂੰ Tਪੰਜਾਬ ਰਾਜਨੀਤੀ ਦਾ ਸਭ ਤੋਂ ਵੱਡਾ ਝੂਠਾU ਦੱਸਿਆ | ਝਿੰਜਰ ਨੇ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਵੀ ਕੋਈ ਆਪ ਲੀਡਰ, ਮੰਤਰੀ ਜਾਂ ਵਿਧਾਇਕ ਤੁਹਾਡੇ ਪਿੰਡ ਆਵੇ ਤਾਂ ਉਸ ਨੂੰ ਵੀਡੀਓ ਵਿਖਾਓ ਅਤੇ ਸਿੱਧਾ ਪੁੱਛੋ ਾ Tਸਾਡਾ ਵਾਅਦਾ ਕੀਤਾ 50,000 ਪ੍ਰਤੀ ਏਕੜ ਮੁਆਵਜ਼ਾ ਕਿੱਥੇ ਹੈ?U