28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸ਼ਿਵ ਮੰਦਰ ਇਸਤਰੀ ਸਭਾ ਸਰਹਿੰਦ ਵਲੋਂ ਸ੍ਰੀ ਸੁੰਦਰ ਕਾਂਡ ਜੀ ਦੇ ਪਾਠ ਦੀ ਲੜੀ ਸ਼ੁਰੂ

Ad Position 21
No active advertisement
ਅਜੀਤ ਡੈਸਕ 09-04-2026
ਫ਼ਤਹਿਗੜ੍ਹ ਸਾਹਿਬ, 8 ਅਪ੍ਰੈਲ (ਬਲਜਿੰਦਰ ਸਿੰਘ)-ਸ਼ਿਵ ਮੰਦਿਰ ਇਸਤਰੀ ਸਭਾ ਹਮਾਯੂੰਪੁਰ ਸਰਹਿੰਦ ਵਲੋਂ 15ਵੇਂ ਮੂਰਤੀ ਸਥਾਪਨਾ ਦਿਵਸ ਮੌਕੇ ਝੰਡਾ ਚੜ੍ਹਾ ਕੇ ਸ੍ਰੀ ਸੁੰਦਰ ਕਾਂਡ ਜੀ ਦੇ ਪਾਠ ਦੀ ਲੜੀ ਸ਼ੁਰੂ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵ ਮੰਦਿਰ ਇਸਤਰੀ ਸਭਾ ਦੇ ਪ੍ਰਧਾਨ ਗੁਲਸ਼ਨ ਰਾਏ ਬੋਬੀ ਅਤੇ ਜਨਰਲ ਸੈਕਟਰੀ ਅਰੁਣ ਸੂਰੀ ਨੇ ਦੱਸਿਆ ਕਿ ਇਸ ਸਾਲ ਵੀ ਮੂਰਤੀ ਸਥਾਪਨਾ ਦਿਵਸ ਜੋ 19 ਮਈ ਨੂੰ ਬੜੇ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਜਿਸ ਸਬੰਧੀ ਅੱਜ ਝੰਡਾ ਚੜ੍ਹਾਉਣ ਦੀ ਰਸਮ ਮੰਦਰ ਵਿਚ ਆਏ ਭਗਤਾਂ ਵਲੋਂ ਕੀਤੀ ਗਈ | ਇਸ ਮੌਕੇ ਮੰਦਰ ਦੇ ਪੁਜਾਰੀ ਪੰਡਿਤ ਅਨੰਤ ਰਾਮ ਵਲੋਂ ਮੰਤਰਾਂ ਦੇ ਉਚਾਰਨ ਨਾਲ ਸ੍ਰੀ ਹਨੂੰਮਾਨ ਜੀ ਦੀ ਪੂਜਾ ਕੀਤੀ ਗਈ ਅਤੇ ਫਿਰ ਝੰਡੇ ਦੀ ਪੂਜਾ ਕੀਤੀ ਗਈ, ਜਿਸ ਨੂੰ ਮੰਦਰ ਦੇ ਉੱਪਰ ਗੋਮਟੀ 'ਤੇ ਸਜਾਇਆ ਗਿਆ | ਉਨ੍ਹਾਂ ਦੱਸਿਆ ਕਿ ਸੁੰਦਰ ਕਾਂਡ ਜੀ ਦੇ ਪਾਠ ਰੋਜ਼ਾਨਾ ਸ਼ਾਮ ਨੂੰ 4 ਤੋਂ ਸਾਢੇ 6 ਵਜੇ ਤੱਕ ਹੋਣਗੇ ਅਤੇ 19 ਮਈ ਨੂੰ ਇਨ੍ਹਾਂ ਪਾਠਾਂ ਦੀ ਲੜੀ ਦੀ ਸਮਾਪਤੀ ਹਵਨ ਯੱਗ ਤੇ ਭੰਡਾਰੇ ਦੇ ਨਾਲ ਹੋਵੇਗੀ | ਇਸ ਮੌਕੇ 'ਤੇ ਰਘਬੀਰ ਬਾਵਾ, ਸੁਚੇਤ ਸੇਖੜੀ, ਵਿੱਕੀ ਸੂਰੀ, ਵਿੱਕੀ ਕਾਲੜਾ, ਬਿੰਨੀ, ਸੁਰਿੰਦਰ ਧੀਮਾਨ, ਬੇਅੰਤ ਵਰਮਾ, ਮਨੋਜ ਸੇਠੀ, ਪ੍ਰਮੋਦ ਸ਼ਰਮਾ, ਕੌਂਸਲਰ ਪ੍ਰਵੀਨ ਕੁਮਾਰੀ, ਸੋਨੀਆ ਪਾਠਕ, ਊਸ਼ਾ ਵਰਮਾ, ਸਨੇਹਲਤਾ, ਰੇਖਾ ਰਾਣੀ, ਪ੍ਰਤਿਭਾ ਬਾਂਸਲ, ਸੀਤਾ ਦੇਵੀ, ਅਨੀਤਾ ਰਾਣੀ, ਸੁਨੀਤਾ ਵੰਦਨਾ, ਮਾਇਆ ਦੇਵੀ, ਪਾਇਲ ਅਰੋੜਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੰਦਰ 'ਚੋਂ ਬੈਟਰੀ ਚੋਰੀ ਦੇ ਮਾਮਲੇ ਵਿਚ ਦੋ ਨਾਮਜ਼ਦ ਅਗਲੀ ਖ਼ਬਰ ਬਲਾਕ ਕਾਂਗਰਸ ਸਰਹਿੰਦ ਦੀ ਮਹੀਨਾਵਾਰ ਮੀਟਿੰਗ 'ਚ ਸੰਗਠਨ ਮਜ਼ਬੂਤੀ 'ਤੇ ਦਿੱਤਾ ਜ਼ੋਰ
Ad Position 24