ਬਸੀ ਪਠਾਣਾਂ, 8 ਅਪ੍ਰੈਲ (ਪੱਤਰ ਪ੍ਰੇਰਕ)-ਬਸੀ ਪਠਾਣਾਂ ਪੁਲਿਸ ਨੇ ਮੰਦਰ 'ਚੋਂ ਬੈਟਰੀ ਚੋਰੀ ਕਰਨ ਦੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ | ਉਪਰੋਕਤ ਕਾਰਵਾਈ ਸੰਜੀਵ ਕੁਮਾਰ ਪੁੱਤਰ ਸਤਪਾਲ ਵਾਸੀ ਬਸੀ ਪਠਾਣਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਅਮਲ ਵਿਚ ਲਿਆਂਦੀ ਗਈ ਹੈ | ਮੁੱਦਈ ਨੇ ਪੁਲਿਸ ਨੂੰ ਦੱਸਿਆ ਸੀ ਕਿ 4 ਤੇ 5 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਸ਼ੀਤਲਾ ਮਾਤਾ ਮੰਦਰ 'ਚੋਂ ਬੈਟਰੀ ਚੋਰੀ ਹੋਈ ਸੀ | ਜਦੋਂ ਉਨ੍ਹਾਂ ਨੇ ਸੀ.ਸੀ. ਟੀ.ਵੀ ਫੁਟੇਜ ਦੇਖੀ ਤਾਂ ਪਤਾ ਚੱਲਿਆ ਕਿ ਉਕਤ ਵਾਰਦਾਤ ਵਿਚ ਕਥਿਤ ਤੌਰ 'ਤੇ ਹਰਸ਼ਦੀਪ ਸਿੰਘ ਤੇ ਜਸਮੀਨ ਸਿੰਘ ਵਾਸੀ ਮੁਹੱਲਾ ਬਹਿਲੋਲਪੁਰੀ ਸ਼ਾਮਿਲ ਸਨ | ਪੁਲਿਸ ਨੇ ਇਸ ਮਾਮਲੇ ਵਿਚ ਨਾਮਜ਼ਦ ਦੋਨਾਂ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ |