ਫ਼ਤਹਿਗੜ੍ਹ ਸਾਹਿਬ, 8 ਅਪੈ੍ਰਲ (ਬਲਜਿੰਦਰ ਸਿੰਘ)-ਸ੍ਰੀ ਬ੍ਰਾਹਮਣ ਸਭਾ ਸਰਹਿੰਦ ਦੇ ਪ੍ਰਧਾਨ ਵਰਿੰਦਰ ਰਤਨ ਦੀ ਅਗਵਾਈ ਹੇਠ ਪਰਸ਼ੂਰਾਮ ਜੈਅੰਤੀ ਤੇ ਅਕਸ਼ੈ ਤਿ੍ਤਿਆ ਮਨਾਉਣ ਸੰਬੰਧੀ ਸਰਹਿੰਦ ਵਿਖੇ ਇਕ ਵਿਸ਼ੇਸ਼ ਮੀਟਿੰਗ ਹੋਈ | ਜਿਸ ਦੀ ਸ਼ੁਰੂਆਤ ਤੋਂ ਪਹਿਲਾਂ ਰਾਮਨਾਥ ਸ਼ਰਮਾ ਦੇ ਪਰਿਵਾਰ ਦੇ ਸਹਿਯੋਗ ਨਾਲ ਕਰਵਾਏ ਸ੍ਰੀ ਸੁੰਦਰ ਕਾਂਡ ਪਾਠ ਦੇ ਭੋਗ ਪਾਏ ਗਏ ਅਤੇ ਰਾਮ ਨਾਮ ਦਾ ਜਾਪ ਕਰਕੇ ਭਗਵਾਨ ਰਾਮ ਦਾ ਗੁਣਗਾਨ ਕੀਤਾ ਗਿਆ | ਜਿਸ ਉਪਰੰਤ ਪਰਸ਼ੂਰਾਮ ਜੈਅੰਤੀ ਮੌਕੇ ਕਰਵਾਏ ਜਾ ਰਹੇ ਸਮਾਗਮ ਸੰਬੰਧੀ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ | ਜਾਣਕਾਰੀ ਦਿੰਦਿਆਂ ਸੁਰੇਸ਼ ਭਾਰਦਵਾਜ ਤੇ ਪੰਡਿਤ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਆਗਾਮੀ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦੀ ਜੈਅੰਤੀ ਸਮੁੱਚੇ ਦੇਸ਼ ਵਿਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ | ਜਿਸ ਤਹਿਤ ਸਨਾਤਨ ਧਰਮ ਮੰਦਿਰ ਮਾਈ ਅਨੰਤੀ ਧਰਮਸ਼ਾਲਾ ਵਿਖੇ 18 ਅਪ੍ਰੈਲ ਨੂੰ ਸਵੇਰੇ ਸਾਢੇ 8 ਵਜੇ ਸ੍ਰੀ ਰਾਮਾਇਣ ਜੀ ਦੇ ਪਾਠ ਦੀ ਆਰੰਭਤਾ ਕਰਵਾਈ ਜਾਵੇਗੀ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਡਾ. ਪੰਕਜਪ੍ਰੀਤ ਵਲੋਂ ਫਿਜ਼ਿਉਥਰੈਪੀ ਦਾ ਮੁਫ਼ਤ ਕੈਂਪ ਲਗਾਇਆ ਜਾਵੇਗਾ | ਇਸੇ ਤਰ੍ਹਾਂ 19 ਅਪ੍ਰੈਲ ਸਵੇਰ 9 ਵਜੇ ਹਵਨ ਯੱਗ ਕੀਤਾ ਜਾਵੇਗਾ, ਸ੍ਰੀ ਰਮਾਇਣ ਜੀ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਸ੍ਰੀ ਕਿ੍ਸ਼ਨ ਸੰਕੀਰਤਨ ਮੰਡਲ ਬਸੀ ਪਠਾਣਾਂ ਵਲੋਂ ਭਗਵਾਨ ਪਰਸ਼ੂਰਾਮ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ | ਡਾ. ਸਾਈਾਦੀਪ ਢੰਡ ਵਲੋਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਜਾਵੇਗਾ, ਨਾਲ ਹੀ ਮਿਸ਼ਨ ਜਾਗਿ੍ਤੀ ਦੀ ਲੈਬਾਰਟਰੀ ਵਲੋਂ ਵਾਜਬ ਰੇਟਾਂ ਦੇ ਟੈੱਸਟ ਕੀਤੇ ਜਾਣਗੇ | ਜਿਸ ਵਿਚ ਵੱਖ-ਵੱਖ ਧਾਰਮਿਕ ਅਤੇ ਰਾਜਸੀ ਜਥੇਬੰਦੀਆਂ ਦੇ ਆਗੂ ਸ਼ਮੂਲੀਅਤ ਕਰਨਗੇ ਅਤੇ ਸੰਗਤਾਂ ਲਈ ਭੰਡਾਰਾ ਲਗਾਇਆ ਜਾਵੇਗਾ | ਇਸ ਮੌਕੇ ਰਾਮ ਨਾਥ ਸ਼ਰਮਾ, ਸਰਪ੍ਰਸਤ ਸੁਰਿੰਦਰ ਭਾਰਦਵਾਜ, ਆਸੂਤੋਸ਼ ਬਾਤਿਸ਼, ਮਨੀਸ਼ ਸ਼ਰਮਾ, ਸਾਧੂ ਰਾਮ ਭੱਟਮਾਜਰਾ, ਪਰਮਿੰਦਰ ਜੋਸ਼ੀ, ਹਰਪ੍ਰੀਤ ਭਾਰਦਵਾਜ ਹਨੀ, ਚਰਨਜੀਵ ਸ਼ਰਮਾ, ਪਿਤਾਂਬਰ ਸ਼ਰਮਾ, ਅਨਿਲ ਕੁਮਾਰ ਅੱਤਰੀ, ਮਾਸਟਰ ਰਤਨ ਲਾਲ, ਸੁਰਿੰਦਰ ਸ਼ਰਮਾ, ਰਾਮ ਰੱਖਾ, ਰਣਜੀਤ ਸ਼ਰਮਾ, ਕਿ੍ਸ਼ਨ ਭਾਰਦਵਾਜ, ਨਰਿੰਦਰ ਕੌਸ਼ਲ, ਰਾਮਨੀਲ ਸ਼ਰਮਾ, ਤਰਸੇਮ ਸ਼ਰਮਾ, ਰਵਿੰਦਰ ਮੋਹਣ, ਐਸ. ਐਨ ਸ਼ਰਮਾ, ਕੁਲਦੀਪ ਸ਼ਰਮਾ, ਰਾਜਿੰਦਰ ਕਪਲਿਸ਼, ਪਵਨ ਕਪਿਲ ਤੋਂ ਇਲਾਵਾ ਸਭਾ ਨਾਲ ਜੁੜੇ ਹੋਰ ਮੈਂਬਰ ਵੀ ਸ਼ਾਮਿਲ ਸਨ |