27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਦਾ ਹਾਲ ਜਾਣਨ ਲਈ ਸੰਸਦ ਮੈਂਬਰ ਕੰਗ ਹਵਾਰਾ ਕਲਾਂ ਪਹੁੰਚੇ

Ad Position 21
No active advertisement
ਅਜੀਤ ਡੈਸਕ 10-04-2026
ਖਮਾਣੋਂ, 9 ਅਪੈ੍ਰਲ (ਮਨਮੋਹਣ ਸਿੰਘ ਕਲੇਰ, ਜੋਗਿੰਦਰ ਪਾਲ)-ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਨਰਿੰਦਰ ਕੌਰ ਦੀ ਸਿਹਤ ਦਾ ਹਾਲ ਪੁੱਛਣ ਲਈ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਪਿੰਡ ਹਵਾਰਾ ਕਲਾਂ ਵਿਖੇ ਪਹੁੰਚੇ | ਇਸ ਮੌਕੇ ਉਨ੍ਹਾਂ ਨਾਲ ਸ਼ੂਗਰ ਮਿਲ ਦੇ ਚੇਅਰਮੈਨ ਸੋਹੀ ਸਾਹਬ ਵੀ ਪਹੁੰਚੇ | ਜਸਵੰਤ ਸਿੰਘ ਸਿੱਧੂਪੁਰ ਅਤੇ ਰੇਸ਼ਮ ਸਿੰਘ ਵਡਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਪਹਿਲਾਂ ਵੀ ਸੰਸਦ ਵਿਚ ਬੰਦੀ ਸਿੰਘਾਂ ਤੇ ਜਥੇਦਾਰ ਦੀ ਰਿਹਾਈ ਸਬੰਧੀ ਆਵਾਜ਼ ਉਠਾਉਂਦੇ ਰਹੇ ਹਨ ਤੇ ਹੁਣ ਅੱਗੇ ਫਿਰ ਉਠਾਉਣਗੇ | ਉਨ੍ਹਾਂ ਕਿਹਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਕੇਂਦਰ ਸਰਕਾਰ ਦੁਆਰਾ ਹਰ ਹਾਲ ਵਿਚ ਪੈਰੋਲ ਦੇਣੀ ਚਾਹੀਦੀ ਹੈ | ਉਨ੍ਹਾਂ ਨੂੰ ਆਪਣੀ ਮਾਂ ਨੂੰ ਨਾ ਮਿਲਣ ਦੇਣਾ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ | ਇਸ ਮੌਕੇ ਬਚਿੱਤਰ ਸਿੰਘ ਹਵਾਰਾ ਕਲਾਂ, ਰਵੀਪਾਲ ਸਿੰਘ, ਨਿਰਮਲ ਸਿੰਘ ਮਨੈਲੀ, ਅਮਰਪ੍ਰੀਤ ਸਿੰਘ ਪੰਜਕੋਹਾ, ਬਲਦੇਵ ਸਿੰਘ ਸਾਬਕਾ ਸਰਪੰਚ ਹਵਾਰਾ, ਆੜ੍ਹਤੀ ਐਸੋਸੀਏਸ਼ਨ ਦੇ ਮੈਂਬਰ ਗੁਰਸੇਵਕ ਸਿੰਘ ਸੰਘੋਲ, ਜਗਤਾਰ ਸਿੰਘ ਪੰਚ ਕਾਲੇਵਾਲ, ਲਾਢੀ ਰਤਨਗੜ੍ਹ ਆਦਿ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕਥਾ ਦੇ ਚੌਥੇ ਦਿਨ ਸ੍ਰੀ ਕਿ੍ਸ਼ਨ ਜਨਮ ਉਤਸਵ ਮਨਾਇਆ ਅਗਲੀ ਖ਼ਬਰ ਡੇਰਾ ਪੁਸ਼ਪਾਨੰਦ ਵਿਖੇ ਸਰਬਤ ਦੇ ਭਲੇ ਲਈ ਚੱਲ ਰਹੀ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪਾਏ
Ad Position 24