ਬਸੀ ਪਠਾਣਾਂ, 9 ਅਪ੍ਰੈਲ (ਐਚ.ਐਸ ਗੌਤਮ)-ਸਥਾਨਕ ਅਗਰਵਾਲ ਧਰਮਸ਼ਾਲਾ ਬਸੀ ਪਠਾਣਾਂ ਵਿਖੇ ਸ੍ਰੀ ਰਾਧਾ ਮਾਧਵ ਮੰਦਰ ਪ੍ਰਬੰਧਕ ਕਮੇਟੀ ਵਲੋਂ ਕਰਵਾਈ ਜਾ ਰਹੀ ਭਾਗਵਤ ਕਥਾ ਦੇ ਚੌਥੇ ਦਿਨ ਕਿ੍ਸ਼ਨ ਜਨਮ ਉਤਸਵ ਮਨਾਇਆ ਗਿਆ | ਕਥਾ ਵਾਚਕ ਤੇ ਧਰਮ ਪ੍ਰਚਾਰਕ ਮਹਾਰਾਜ ਸੰਜੀਵ ਗੁਰੂ ਪਟਿਆਲਾ ਵਾਲਿਆਂ ਨੇ ਮਧੁਰ ਬਾਣੀ ਤੇ ਸੰਗੀਤਮਈ ਮਾਹੌਲ ਬਣਾ ਕੇ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ | ਸਮਾਗਮ 'ਚ ਮੁੱਖ ਮਹਿਮਾਨ ਵਜੋਂ ਡੇਰਾ ਬਾਬਾ ਬੁੱਧ ਦਾਸ ਦੇ ਡੇਰਾ ਮਹੰਤ ਡਾ. ਆਫ਼ਤਾਬ ਸਿੰਘ ਤੇ ਸਾਬਕਾ ਕੌਂਸਲਰ ਰੇਨੂੰ ਹੈਪੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪੈੱ੍ਰਸ ਸਕੱਤਰ ਰਾਜੇਸ਼ ਸਿੰਗਲਾ, ਵਿਜੈ ਗਰਗ, ਹਰਸ਼ ਗਰਗ, ਪਵਨ ਬਾਂਸਲ, ਸੁਰਜੀਤ ਸਿੰਗਲਾ, ਵਿੱਕੀ ਰਾਏ, ਰਜਿੰਦਰ ਸ਼ਰਮਾ, ਮਧੂ ਮਿੱਤਲ, ਸੁਨੀਲ ਕੁਮਾਰ, ਜਗਦੀਸ਼ ਧੀਮਾਨ, ਨਰਿੰਦਰ ਸਿੰਗਲਾ ਸਮੇਤ ਵੱਡੀ ਗਿਣਤੀ ਸ਼ਰਧਾਲੂ ਹਾਜਰ ਸਨ | ਇਸ ਮੌਕੇ ਪ੍ਰਬੰਧਕਾਂ ਵਲੋਂ ਵੱਖ-ਵੱਖ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ |