25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪੈਨਸ਼ਨਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬਿਜਲੀ ਬੋਰਡ ਸਰਹਿੰਦ ਦੇ ਦਫ਼ਤਰ ਗੇਟ 'ਤੇ ਦਿੱਤਾ ਧਰਨਾ

Ad Position 21
No active advertisement
ਅਜੀਤ ਡੈਸਕ 11-04-2026
ਫ਼ਤਹਿਗੜ੍ਹ ਸਾਹਿਬ, 10 ਅਪ੍ਰੈਲ (ਬਲਜਿੰਦਰ ਸਿੰਘ)-ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਤੇ ਟਰਾਂਸਕੋ ਪੰਜਾਬ ਦੇ ਸੱਦੇ 'ਤੇ ਡਵੀਜ਼ਨ ਸਰਹਿੰਦ ਦੇ ਸਮੂਹ ਪੈਨਸ਼ਨਰਾਂ ਵਲੋਂ ਬਿਜਲੀ ਬੋਰਡ ਸਰਹਿੰਦ ਦੇ ਦਫ਼ਤਰ ਗੇਟ ਤੇ ਨਾਅਰੇਬਾਜ਼ੀ ਕਰਕੇ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਜਸਪਾਲ ਸਿੰਘ ਔਜਲਾ, ਹਰਮੇਸ਼ ਚੰਦ, ਗੁਰਪਾਲ ਸਿੰਘ, ਮੰਗਲ ਸਿੰਘ, ਨਰੇਸ਼ ਚੰਦ, ਨਾਹਰ ਸਿੰਘ, ਸੰਤੋਖ ਸਿੰਘ ਅਤੇ ਨਰਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ 19 ਫ਼ੀਸਦੀ ਬਕਾਇਆ ਮਹਿੰਗਾਈ ਭੱਤਾ, 2.59 ਦਾ ਫੈਕਟਰ, 23 ਸਾਲਾ ਇੰਕਰੀਮੈਂਟ, ਕੈਸ਼ ਲੈੱਸ ਸਕੀਮ ਲਾਗੂ ਕਰਨਾ ਅਤੇ ਹੋਰ ਮੰਗਾਂ ਮੰਨਣ ਦੀ ਬਜਾਏ ਰੋਸ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ, ਬੁਢਾਪਾ ਹੰਢਾ ਰਹੇ ਪੈਨਸ਼ਨਰਾਂ ਤੇ ਲਾਠੀਚਾਰਜ ਅਤੇ ਪਾਣੀ ਦੀਆਂ ਬੁਛਾੜਾਂ ਛੱਡ ਕੇ ਤਸ਼ੱਦਦ ਢਾਹ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਪਾਵਰਕਾਮ ਤੇ ਟਰਾਂਸਕੋ ਦੇ ਪੈਨਸ਼ਨਰਾਂ ਤੋਂ ਪੰਜਾਬ ਡਿਵੈਲਪਮੈਂਟ ਟੈਕਸ ਵਜੋਂ 200 ਰੁਪਏ ਪ੍ਰਤੀ ਮਹੀਨਾ ਕਟੌਤੀ ਕਰਕੇ ਖ਼ਾਲੀ ਖ਼ਜ਼ਾਨੇ ਨੂੰ ਭਰਨ ਦੀ ਕੋਸ਼ਿਸ਼ ਕਰ ਰਹੀ ਹੈ | ਅਖੀਰ ਵਿਚ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਪੰਜਾਬ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਭਵਿੱਖ ਵਿਚ ਸੰਘਰਸ਼ਸ਼ੀਲ ਮੁਲਾਜ਼ਮ, ਪੈਨਸ਼ਨਰਜ਼ ਸਰਕਾਰ ਨੂੰ ਚੱਲਦਾ ਕਰਨ ਵਿਚ ਅਹਿਮ ਰੋਲ ਨਿਭਾਉਣਗੇ | ਸਟੇਜ ਸਕੱਤਰ ਦੀ ਜ਼ਿੰਮੇਵਾਰੀ ਗੁਰਚਰਨ ਸਿੰਘ ਨੇ ਨਿਭਾਈ | ਅਖੀਰ ਵਿਚ ਰਛਪਾਲ ਸਿੰਘ ਡਵੀਜ਼ਨ ਪ੍ਰਧਾਨ ਨੇ ਧਰਨੇ ਵਿਚ ਸ਼ਾਮਿਲ ਪੈਨਸ਼ਨਰਜ਼ ਦਾ ਧੰਨਵਾਦ ਕਰਦਿਆਂ 18 ਨੂੰ ਲੁਧਿਆਣਾ ਵਿਖੇ ਕੀਤੇ ਜਾ ਰਹੇ ਸੰਘਰਸ਼ ਵਿਚ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੇ 35ਵੇਂ ਸਥਾਪਨਾ ਦਿਵਸ ਸਮਾਗਮ ਸੰਬੰਧੀ ਦਾਦੂਮਾਜਰਾ, ਭਗੜਾਣਾ, ਝਾਮਪੁਰ ਤੇ ਬਰਾਸ ਪਿੰਡਾਂ ਵਿਚ ਕੀਤੀਆਂ ਮੀਟਿ... ਅਗਲੀ ਖ਼ਬਰ ਕਿਸਾਨਾਂ ਦੀ ਫ਼ਸਲ ਦਾ ਅਨਾਜ ਮੰਡੀਆਂ 'ਚੋਂ ਦਾਣਾ-ਦਾਣਾ ਖ਼ਰੀਦਿਆ ਜਾਵੇਗਾ-ਵਿਧਾਇਕ ਬੜਿੰਗ
Ad Position 24