25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪਤਨੀ ਦਾ ਗਲ਼ਾ ਘੁਟ ਕੇ ਨਹਿਰ 'ਚ ਸੁੱਟਣ ਵਾਲਾ ਪਤੀ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 11-04-2026
ਫ਼ਤਹਿਗੜ੍ਹ ਸਾਹਿਬ, 10 ਅਪ੍ਰੈਲ (ਮਨਪ੍ਰੀਤ ਸਿੰਘ)-ਥਾਣਾ ਸਰਹਿੰਦ ਦੀ ਪੁਲਿਸ ਨੇ ਪਤੀ ਦੁਆਰਾ ਆਪਣੀ ਪਤਨੀ ਪਰਵਿੰਦਰ ਕੌਰ ਦਾ ਗਲ਼ਾ ਘੁਟ ਕੇ ਉਸ ਨੂੰ ਮਰਨ ਦੀ ਨੀਅਤ ਨਾਲ ਫਲੋਟਿੰਗ ਹੋਟਲ ਨੇੜੇ ਭਾਖੜਾ ਨਹਿਰ 'ਚ ਸੁੱਟ ਦੇਣ ਦੇ ਦੋਸ਼ ਵਿਚ ਪਤੀ ਬਲਵਿੰਦਰ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਨਹਿਰ ਵਿਚ ਡਿੱਗਣ ਤੋਂ ਬਾਅਦ ਜਦੋਂ ਮਹਿਲਾ ਨੂੰ ਹੋਸ਼ ਆਈ ਤਾਂ ਉਸ ਦੇ ਚੀਕਣ ਦੀ ਆਵਾਜ਼ ਸੁਣ ਕੇ ਪਿੰਡ ਸੌਂਢਾ ਹੈੱਡ ਨੇੜੇ ਨਹਿਰ ਦੀ ਪਟੜੀ 'ਤੇ ਘੁੰਮ ਰਹੇ ਲੋਕਾਂ ਨੇ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਤੇ ਪੀੜਤਾ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਦਾਖ਼ਲ ਕਰਵਾਇਆ | ਸਹਾਇਕ ਥਾਣੇਦਾਰ ਜਸਮੇਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜਤ ਮਹਿਲਾ ਪਰਵਿੰਦਰ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਵਿਆਹ ਬਲਵਿੰਦਰ ਸਿੰਘ ਨਾਲ ਹੋਇਆ ਸੀ ਅਤੇ ਉਸ ਦਾ ਆਪਣੇ ਪਤੀ ਨਾਲ ਕੁਝ ਕਾਰਨਾਂ ਕਰਕੇ ਝਗੜਾ ਹੋ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਆਪਣੇ ਪਤੀ ਨਾਲ ਸੁਲਾਹ ਹੋ ਗਈ ਅਤੇ ਉਸ ਨੇ ਉਸ ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਮੱਥਾ ਟੇਕਣ ਦੀ ਗੱਲ ਕਹੀ, ਪਰ ਬਾਅਦ ਵਿਚ ਕਾਰ ਨੂੰ ਫਲੋਟਿੰਗ ਹੋਟਲ ਨੇੜੇ ਭਾਖੜਾ ਨਹਿਰ ਦੀ ਪਟੜੀ ਵੱਲ ਮੋੜ ਦਿੱਤਾ ਤੇ ਕਥਿਤ ਤੌਰ ਤੇ ਉਸ ਦਾ ਚੰੁਨੀ ਨਾਲ ਗਲ਼ਾ ਘੋਟ ਦਿੱਤਾ ਤੇ ਉੱਥੇ ਬਲਵਿੰਦਰ ਨੇ ਉਸ ਨੰੂ ਮਰਿਆ ਸਮਝ ਕੇ ਨਹਿਰ ਵਿਚ ਧੱਕਾ ਦੇ ਦਿੱਤਾ | ਨਹਿਰ ਵਿਚ ਰੁੜ੍ਹਦਿਆਂ ਜਦੋਂ ਪਰਵਿੰਦਰ ਨੂੰ ਹੋਸ਼ ਆਈ ਤਾਂ ਉਸ ਨੇ ਰੌਲਾ ਪਾਇਆ ਤੇ ਪਿੰਡ ਸੌਂਢਾ ਹੈੱਡ ਨੇੜੇ ਮੌਜੂਦ ਲੋਕਾਂ ਨੇ ਉਸ ਨੂੰ ਬਚਾਇਆ ਅਤੇ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ | ਸਹਾਇਕ ਥਾਣੇਦਾਰ ਨੇ ਦੱਸਿਆ ਕਿ ਪੁਲਿਸ ਨੇ ਕਥਿਤ ਮੁਲਜ਼ਮ ਪਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ ਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਅਦਾਲਤਾਂ ਦੇ ਰਹੀਆਂ ਸਵਾਗਤਯੋਗ ਫ਼ੈਸਲੇ-ਪ੍ਰੋ. ਬਡੂੰਗਰ ਅਗਲੀ ਖ਼ਬਰ ਗੁਹਾਰੇ ਤੇ ਤੂੜੀ ਦੇ ਕੁੱਪ ਨੂੰ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ
Ad Position 24