ਬਸੀ ਪਠਾਣਾਂ, 10 ਅਪ੍ਰੈਲ (ਐਚ.ਐਸ.ਗੌਤਮ)-ਸਥਾਨਕ ਅਗਰਵਾਲ ਧਰਮਸ਼ਾਲਾ 'ਚ ਸ੍ਰੀ ਰਾਧਾ ਮਾਧਵ ਮੰਦਰ ਪ੍ਰਬੰਧਕ ਕਮੇਟੀ ਵਲੋਂ ਕਰਵਾਈ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਦੇ ਪੰਜਵੇਂ ਦਿਨ ਕਥਾਵਾਚਕ ਤੇ ਧਰਮ ਪ੍ਰਚਾਰਕ ਸੰਜੀਵ ਗੁਰੂ ਪਟਿਆਲਾ ਨੇ ਸ੍ਰੀ ਕਿ੍ਸ਼ਨ ਜੀ ਦੇ ਪ੍ਰਸੰਗ ਸੁਣਾਉਂਦਿਆਂ ਭਜਨ ਗਾਇਣ ਕੀਤਾ | ਉਨ੍ਹਾਂ ਸ੍ਰੀ ਕਿ੍ਸ਼ਨ ਜੀ ਦੀਆਂ ਜੀਵਨ ਨਾਲ ਸਬੰਧਿਤ ਕਈ ਸਾਖੀਆਂ ਸੁਣਾ ਕੇ ਭਗਤਾਂ ਨੂੰ ਨਿਹਾਲ ਕੀਤਾ | ਉਨ੍ਹਾਂ ਕਿਹਾ ਕਿ ਜਿੱਥੇ ਭਾਗਵਤ ਕਥਾ ਹੁੰਦੀ ਹੈ, ਉਹ ਸਾਰੇ ਤੀਰਥਾਂ, ਸਾਰੀਆਂ ਨਦੀਆਂ, ਸਾਰੇ ਪਵਿੱਤਰ ਖੇਤਰਾਂ ਦਾ ਆਗਮਨ ਹੁੰਦਾ ਹੈ | ਭਾਗਵਤ ਕਥਾ 'ਚ ਜਾਣ 'ਤੇ ਸਾਰੇ ਤੀਰਥਾਂ ਦਾ ਇਸ਼ਨਾਨ ਕਰਨ ਦਾ ਪੁੰਨ ਪ੍ਰਾਪਤ ਹੋ ਜਾਂਦਾ ਹੈ | ਇਸ ਮੌਕੇ ਬ੍ਰਾਹਮਣ ਸਮਾਜ ਸੇਵਾ ਸੰਗਠਨ ਦੇ ਪ੍ਰਧਾਨ ਦੁਸ਼ਯੰਤ ਸ਼ੁਕਲਾ ਤੇ ਅਸ਼ੋਕ ਟੁਲਾਨੀ ਤੇ ਸਾਬਕਾ ਕੌਂਸਲਰ ਰਜਨੀ ਬਾਲਾ ਟੁਲਾਨੀ ਨੇ ਸ਼ਮੂਲੀਅਤ ਕੀਤੀ | ਕਥਾ ਦੌਰਾਨ ਸੰਦੀਪ ਧੀਰ ਬਿੱਲਾ ਨੇ ਪ੍ਰਸ਼ਾਦ ਦੀ ਸੇਵਾ ਨਿਭਾਈ | ਇਸ ਮੌਕੇ ਸ੍ਰੀ ਰਾਧਾ ਮਾਧਵ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਭਨੋਟ ਨੇ ਪ੍ਰਧਾਨ ਸ਼ੁਕਲਾ, ਟੁਲਾਨੀ ਅਤੇ ਰਜਨੀ ਟੁਲਾਨੀ ਨੂੰ ਯਾਦਗਾਰੀ ਬਾਂਕੇ ਬਿਹਾਰੀ ਜੀ ਦਾ ਚਿੱਤਰ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਪੰਡਿਤ ਹੇਮੰਤ ਪਾਠਕ, ਵਿਸ਼ਾਲ ਸਿੰਗਲਾ, ਪੰਡਿਤ ਕਿ੍ਸ਼ਨ ਗੋਪਾਲ ਮੌਦਗਿਲ, ਮੋਹਿਤ ਝੰਜੀ, ਵਿਜੈ ਸ਼ਰਮਾ, ਮਨੀਸ਼ ਸ਼ਰਮਾ, ਉਦੈ ਧੀਮਾਨ, ਰਾਜਨ ਭੱਲਾ, ਪ੍ਰਦੀਪ ਸੱਪਲ ਸੋਨੂੰ, ਸੁਰਿੰਦਰ ਕੁਮਾਰ ਰਿੰਕੂ, ਸੰਜੀਵ ਸ਼ਰਮਾ, ਸੁਧੀਰ ਖੰਨਾ, ਸਤਪਾਲ ਭਨੋਟ, ਪ੍ਰਵੀਨ ਕਪਿਲ, ਸ਼ਾਮ ਗੌਤਮ, ਅਰੁਣ ਪਾਠਕ, ਪੰਕਜ ਭਨੋਟ, ਰਮੇਸ਼ ਗੌਤਮ, ਹਿਤੇਸ਼ ਸ਼ਰਮਾ, ਸ਼ਾਮ ਸੁੰਦਰ ਸ਼ਾਸ਼ਤਰੀ, ਹਰਮੇਸ਼ ਸ਼ਰਮਾ, ਤਿਲਕ ਰਾਜ ਸ਼ਰਮਾ, ਅਨੂਪ ਸਿੰਗਲਾ, ਪਵਨ ਸ਼ਰਮਾ, ਰਮੇਸ਼ ਕੁਮਾਰ ਸੀ.ਆਰ, ਭਾਰਤ ਭੂਸ਼ਨ ਸ਼ਰਮਾ, ਨਰਵੀਰ ਧੀਮਾਨ, ਵਿਕਾਸ ਧੀਮਾਨ, ਹੀਨਾ ਕਟਾਰੀਆ, ਕਿਰਤੀ, ਤਮੰਨਾ ਸ਼ਰਮਾ, ਵਿਸ਼ਨੂੰ ਸ਼ਰਮਾ, ਧਰੁਵ, ਨੰਨੂ ਧੀਮਾਨ, ਰਿਧਮ ਸੱਪਲ, ਰਿਧਵ ਸ਼ਰਮਾ ਅਤੇ ਜੈ ਕਟਾਰੀਆ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |