ਨਾਭਾ, 10 ਅਪ੍ਰੈਲ (ਕਰਮਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਹਲਕਾ ਨਾਭਾ ਦੇ ਸਰਪ੍ਰਸਤ ਗੁਰਦਿਆਲਇੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੇ 40 ਤੋਂ ਵੱਧ ਵਿਧਾਨ ਸਭਾ ਹਲਕਿਆ ਵਿਚ ਬੇਮਿਸਾਲ ਰੈਲੀਆਂ ਨੂੰ ਸੰਬੋਧਨ ਕਰ ਚੁੱਕੇ ਹਨ | ਇਸ ਲਈ ਦਿਨੋਂ-ਦਿਨ ਵੱਧ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਭਾਵ ਤੋਂ ਵਿਰੋਧੀ ਪਾਰਟੀ 'ਚ ਬੇਚੈਨੀ ਪਾਈ ਜਾ ਰਹੀ ਹੈ ਕਿਉਂਕਿ ਮੌਜੂਦਾ ਸਰਕਾਰ ਖਾਸ ਕਰਕੇ ਪੰਜਾਬ ਵਿਚ ਅਮਨ ਸਾਂਤੀ ਭਾਈਚਾਰਾ ਕਾਇਮ ਕਰਨ ਵਿਚ ਨਾ-ਕਾਮਯਾਬ ਰਹੀ ਹੈ | ਰੋਜਾਨਾ ਪੰਜਾਬ ਵਿਚ ਵੱਧ ਰਹੇ ਨਸ਼ਿਆਂ ਦੇ ਕਾਰਨ ਨੌਜਵਾਨ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ | ਨਸ਼ਿਆਂ ਦੇ ਕਾਰਨ ਹੀ ਜਿਆਦਾਤਰ ਲੁੱਟਾਂ ਖੋਹਾਂ ਹੋ ਰਹੀਆਂ ਹਨ | ਪਿਛਲੇ ਕੁਝ ਦਿਨਾਂ ਵਿਚ ਹੀ ਨਾਭਾ ਹਲਕੇ 'ਚੋਂ ਬਿਜਲੀ ਬੋਰਡ ਦੇ 5 ਤੋ ਵੱਧ ਟ੍ਰਾਂਸਫਾਰਮ ਚੋਰੀ ਹੋ ਚੁੱਕੇ ਹਨ | ਬਿੱਲੂ ਨੇ ਕਿਹਾ 4 ਅਪ੍ਰੈਲ ਨੂੰ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਵਿਚ ਨਵੀ ਅਨਾਜ ਮੰਡੀ ਨਾਭਾ ਵਿਖੇ ਸ਼੍ਰੋਮਣੀ ਅਕਾਲੀ ਵਰਕਰਾ ਦੀ ਵਿਸ਼ਾਲ ਰੈਲੀ ਨੂੰ ਸੰਬੋਧਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਵਲੋਂ ਜਿੱਥੇ ਮੱਖਣ ਸਿੰਘ ਲਾਲਕਾ ਦੀ ਪਿੱਠ ਥਾਪੜੀ ਉੱਥੇ ਹੀ ਉਨ੍ਹਾਂ ਨੇ ਵਿਸ਼ਾਲ ਇੱਕਠ ਹੋਣ 'ਤੇ ਅਕਾਲੀ ਵਰਕਰਾਂ ਨੂੰ ਵਧਾਈ ਦਿੱਤੀ ਅਤੇ ਸਾਲ 2027 ਦੀਆਂ ਵਿਧਾਨ ਸਭਾ ਚੋਣਾ ਲਈ ਹੁਣੇ ਤੋਂ ਹੀ ਤਿਆਰੀਆਂ ਅਰੰਭ ਕਰਨ ਲਈ ਕਿਹਾ | ਮੱਖਣ ਸਿੰਘ ਲਾਲਕਾ ਨੇ ਸੁਖਬੀਰ ਸਿੰਘ ਬਾਦਲ ਨੂੰ ਭਰੋਸਾ ਦਿਵਾਇਆ ਕਿ ਅਸੀਂ ਲੋਕਾਂ ਦੇ ਮਸਲੇ ਰੋਜਾਨਾਂ ਹੱਲ ਕਰਨ ਲਈ ਜਤਨਸੀਲ ਹਾਂ | ਅਸੀ ਤੁਹਾਨੂੰ ਵਿਸਵਾਸ਼ ਦਿਵਾਉਂਦੇ ਹਾਂ ਕਿ ਨਾਭਾ ਹਲਕੇ ਤੋਂ ਸੀਟ ਜਿੱਤ ਕੇ ਅਸੀਂ ਤੁਹਾਡੀ ਝੋਲੀ ਵਿਚ ਪਾਵਾਗੇਂ | ਬਿੱਲੂ ਨੇ ਕਿਹਾ ਮੱਖਣ ਸਿੰਘ ਲਾਲਕਾ ਜਿੱਥੇ ਰੋਜ਼ਾਨਾ ਪਿੰਡਾਂ ਵਿਚ ਜਾ ਰਹੇ ਹਨ ਉੱਥੇ ਹੀ ਉਨ੍ਹਾਂ ਨੇ ਸ਼ਹਿਰ ਵਿਚ ਵੀ ਗਤੀਵਿਧੀਆਂ ਵਧਾ ਦਿੱਤੀਆਂ ਹਨ ਕਿਉਂਕਿ ਕੁਝ ਸਮੇਂ ਵਿਚ ਹੀ ਪੰਜਾਬ ਸਰਕਾਰ ਨਗਰ ਕੌਸਲ ਚੋਣਾਂ ਕਰਵਾ ਸਕਦੀ ਹੈ | ਬਿੱਲੂ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਜਿੱਥੇ ਮੱਖਣ ਸਿੰਘ ਦੀ ਅਗਵਾਈ ਵਿਚ ਨਗਰ ਕੌਂਸਲ ਚੋਣਾਂ ਕਰਵਾਈ ਜਾਣਗੀਆਂ ਅਸੀਂ ਸਾਫ ਸੁਥਰੀ ਛਵੀ ਵਾਲੇ ਉਮੀਦਵਾਰਾ ਨੂੰ ਟਿੱਕਟਾਂ ਦਵਾਗੇਂ | ਸਾਲ 1997 ਤੋਂ 30 ਸਾਲ ਬਾਅਦ ਅਸੀਂ ਸਾਲ 2027 'ਚ ਨਾਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਪੰਜਾਬ ਵਿਧਾਨ ਸਭਾ ਵਿਚ ਭੇਜਾਂਗੇ |