ਮੰਡੀ ਗੋਬਿੰਦਗੜ੍ਹ, 12 ਅਪ੍ਰੈਲ (ਇਕਬਾਲਦੀਪ ਸੰਧੂ)-ਭਾਰਤੀ ਬਹਾਵਲਪੁਰ ਮਹਾਸੰਘ ਵਲੋਂ 13 ਅਪ੍ਰੈਲ ਨੂੰ ਬਹਾਵਲਪੁਰ ਦਿਵਸ ਪਹਿਲੀ ਵਾਰ ਮੰਡੀ ਗੋਬਿੰਦਗੜ੍ਹ ਵਿਚ ਮਨਾਇਆ ਜਾਵੇਗਾ | ਇਹ ਪ੍ਰੋਗਰਾਮ ਭਾਰਤੀ ਬਹਾਵਲਪੁਰ ਮਹਾਸੰਘ ਦੇ ਰਾਸ਼ਟਰੀ ਸਕੱਤਰ ਬਲਦੇਵ ਕਿ੍ਸ਼ਨ ਹਸੀਜਾ ਦੀ ਪ੍ਰਧਾਨਗੀ ਹੇਠ ਮੁਹੱਲਾ ਯਸ਼ੋਦਾ ਨਗਰ ਇਲਾਕੇ ਵਿਚ ਸਥਿਤ ਦੁਰਗਾ ਮੰਦਰ ਵਿਚ ਕਰਵਾਇਆ ਜਾ ਰਿਹਾ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਬਲਦੇਵ ਕਿ੍ਸ਼ਨ ਹਸੀਜਾ ਨੇ ਦੱਸਿਆ ਕਿ ਭਾਰਤੀ ਬਹਾਵਲਪੁਰ ਮਹਾਸੰਘ ਦੁਆਰਾ ਬਹਾਵਲਪੁਰ ਦਿਵਸ ਦੇਸ਼ ਭਰ ਵਿਚ ਮਨਾਇਆ ਜਾ ਰਿਹਾ ਹੈ, ਅਤੇ ਇਸ ਪਹਿਲਕਦਮੀ ਦੇ ਹਿੱਸੇ ਵਜੋਂ, ਇਹ ਸਮਾਗਮ ਪਹਿਲੀ ਵਾਰ ਮੰਡੀ ਗੋਬਿੰਦਗੜ੍ਹ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਦਿਨ ਦਾ ਉਦੇਸ਼ ਬਹਾਵਲਪੁਰ ਨਾਲ ਜੁੜੇ ਲੋਕਾਂ ਨੂੰ ਇਕ ਸਾਂਝੇ ਪਲੇਟਫਾਰਮ 'ਤੇ ਇਕੱਠਾ ਕਰਨਾ, ਉਨ੍ਹਾਂ ਦੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣਾ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨਾ ਹੈ | ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ ਅਤੇ ਆਸ ਪਾਸ ਦੇ ਖੇਤਰਾਂ ਵਿਚ ਰਹਿਣ ਵਾਲੇ ਬਹਾਵਲਪੁਰ ਭਾਈਚਾਰੇ ਦੇ ਮੈਂਬਰਾਂ ਤੋਂ ਇਸ ਸਮਾਗਮ ਵਿਚ ਉਤਸ਼ਾਹ ਨਾਲ ਹਿੱਸਾ ਲੈਣਗੇ ਇਸ ਮੌਕੇ ਮੰਦਿਰ 'ਚ ਭਜਨ ਕੀਰਤਨ ਉਪਰੰਤ ਭੰਡਾਰਾ ਵੀ ਕੀਤਾ ਜਾਵੇਗਾ |