13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਮੰਡੀ ਗੋਬਿੰਦਗੜ੍ਹ 'ਚ ਮੁਫ਼ਤ ਅੱਖਾਂ ਦੇ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ

Ad Position 21
No active advertisement
ਸੰਚਿਤ ਸਿੰਗਲਾ <br/> 13-04-2026
ਮੰਡੀ ਗੋਬਿੰਦਗੜ੍ਹ, 12 ਅਪ੍ਰੈਲ (ਇਕਬਾਲਦੀਪ ਸੰਧੂ)-ਸਮਾਜ ਸੇਵਾ ਲਈ ਪ੍ਰਸਿੱਧ ਸੰਸਥਾ ਲਾਇਨਜ਼ ਇੰਟਰਨੈਸ਼ਨਲ ਦੇ ਅਧੀਨ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਆਪਣੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ 36ਵਾਂ ਸਥਾਈ ਮੁਫ਼ਤ ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ | ਇਹ ਕੈਂਪ 24 ਅਪ੍ਰੈਲ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਜੀਟੀ ਰੋੜ ਸਥਿਤ ਸ੍ਰੀ ਰਾਮ ਭਵਨ, ਵਿਚ ਲਗਾਇਆ ਜਾ ਰਿਹਾ | ਕੈਂਪ ਵਿਚ ਮੁੱਖ ਮਹਿਮਾਨ ਵਜੋਂ ਡਾ. ਹੇਮਾ ਬੰਸਲ ਸ਼ਿਰਕਤ ਕਰਨਗੇ | ਇਸ ਬਾਰੇ ਜਾਣਕਾਰੀ ਦਿੰਦਿਆਂ ਸਮਾਜ ਸੇਵਕ ਲਾਇਨ ਸੰਚਿਤ ਸਿੰਗਲਾ ਨੇ ਦੱਸਿਆ ਕਿ ਕੈਂਪ ਦੌਰਾਨ ਲੋਕਾਂ ਨੂੰ ਕਈ ਮੁਫ਼ਤ ਸਹੂਲਤਾਂ ਵਿਚ ਮੁਫ਼ਤ ਅੱਖਾਂ ਦੀ ਜਾਂਚ, ਦਵਾਈਆਂ, ਜ਼ਰੂਰਤਮੰਦ ਮਰੀਜ਼ਾਂ ਲਈ ਮੁਫ਼ਤ ਮੋਤੀਆਬਿੰਦ ਦੇ ਓਪਰੇਸ਼ਨ, ਮਰੀਜ਼ਾਂ ਲਈ ਮੁਫ਼ਤ ਆਵਾਜਾਈ ਅਤੇ ਖਾਣ-ਪੀਣ ਦੀ ਸਹੂਲਤ ਦਿੱਤੀ ਜਾਵੇਗੀ | ਇਸ ਸੇਵਾ ਕਾਰਜ ਨੂੰ ਲਾਇਨਜ਼ ਕਲੱਬ ਦੀ ਟੀਮ ਵਲੋਂ ਗਿਆ ਹੈ, ਜਿਸ ਵਿਚ ਪ੍ਰਧਾਨ ਲਾਇਨ ਰਮੇਸ਼ ਗੋਯਲ, ਸਕੱਤਰ ਲਾਇਨ ਸੁਮਿਤ ਗਰਗ ਅਤੇ ਹੋਰ ਮੈਂਬਰ ਸ਼ਾਮਿਲ ਹਨ | ਸੰਸਥਾ ਵਲੋਂ ਇਹ ਉਪਰਾਲਾ ਮਾਨਵਤਾ ਦੀ ਮੁਫ਼ਤ ਸੇਵਾ ਦੇ ਸਿਧਾਂਤ ਨੂੰ ਧਿਆਨ ਵਿਚ ਰੱਖਦਿਆਂ ਕੀਤਾ ਜਾ ਰਿਹਾ ਹੈ, ਜਿਸ ਨਾਲ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ |
Ad Position 22
No active advertisement
ਪਿਛਲੀ ਖ਼ਬਰ ਮਹਾਂਰਿਸ਼ੀ ਦਇਆਨੰਦ ਹਾਈ ਸਕੂਲ ਦਾ 8ਵੀਂ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਘੱਟ ਗਿਣਤੀ ਤੇ ਦਲਿਤ ਦਲ ਦੀ ਮੀਟਿੰਗ ਕੱਲ੍ਹ
Ad Position 24