ਖਮਾਣੋਂ, 12 ਅਪ੍ਰੈਲ (ਜੋਗਿੰਦਰ ਪਾਲ)-ਰਾਣਾ ਹਸਪਤਾਲ ਲੁਧਿਆਣਾ ਚੰਡੀਗੜ੍ਹ ਰੋਡ ਸਾਹਮਣੇ ਟੈਲੀਫ਼ੋਨ ਐਕਸਚੇਂਜ ਵਿਖੇ ਲੀਵਰ ਦੀ ਫਾਈਬਰੋ ਸਕੈਨ ਦਾ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਪ੍ਰਬੰਧਕ ਡਾ. ਜਗਦੀਪ ਸਿੰਘ ਰਾਣਾ ਨੇ ਦੱਸਿਆ ਕਿ ਇਹ ਕੈਂਪ ਹਸਪਤਾਲ 'ਚ ਮੌਜੂਦ ਲੀਵਰ ਅਤੇ ਪੇਟ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਸੈਫੀ ਰਾਣਾ ਡੀ. ਐਮ. (ਗੈਸਟਰੋ) ਦੀ ਦੇਖ-ਰੇਖ ਹੇਠ ਲਗਾਇਆ ਗਿਆ ਜਿਸ ਵਿਚ 70 ਮਰੀਜ਼ਾਂ ਦੀ ਜਾਂਚ ਕੀਤੀ ਗਈ | ਕੈਂਪ ਦੌਰਾਨ ਮੋਟਾਪਾ, ਫੈਟੀ ਲੀਵਰ, ਸ਼ੂਗਰ, ਥਾਇਰਡ, ਬਲੱਡ ਪ੍ਰੈਸ਼ਰ ਪੀਲੀਆ ਆਦਿ ਲੀਵਰ ਨਾਲ ਸਬੰਧਿਤ ਬਿਮਾਰੀਆਂ ਵਾਲੇ ਮਰੀਜ਼ਾ ਲਈ ਇਹ ਸਕੈਨ ਸਿਰਫ਼ ਪੰਜ ਸੌ ਰੁਪਏ 'ਚ ਕੀਤਾ ਗਿਆ, ਜਦੋਂਕਿ ਬਾਜ਼ਾਰ 'ਚ ਇਸ ਦੀ ਕੀਮਤ 5 ਹਜ਼ਾਰ ਰੁਪਏ ਦੇ ਕਰੀਬ ਹੈ | ਡਾ. ਸੈਫੀ ਰਾਣਾ ਨੇ ਮਰੀਜ਼ਾਂ ਅਤੇ ਹੋਰਨਾਂ ਲੋਕਾਂ ਨੂੰ ਵਧੀਆ ਲਾਈਫ਼ ਸਟਾਇਲ, ਤਲਿਆ ਭੋਜਨ ਘੱਟ ਖਾਣ, ਸਰੀਰ ਨੂੰ ਨਿਰੋਗ ਰੱਖਣ ਲਈ ਸੈਰ ਅਤੇ ਕਸਰਤ ਆਦਿ ਨੂੰ ਤਵੱਜੋ ਦੇਣ 'ਤੇ ਜ਼ੋਰ ਦਿੱਤਾ | ਉਨ੍ਹਾਂ ਦੱਸਿਆ ਕਿ ਰਾਣਾ ਹਸਪਤਾਲ ਖਮਾਣੋਂ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ ਅਤੇ ਹਸਪਤਾਲ ਵਿਚ ਈ.ਸੀ ਐਚ.ਐਸ (ਫ਼ੌਜੀ ਕਾਰਡ) ਸਹੂਲਤ ਵੀ ਉਪਲਬਧ ਹੈ |