ਖਮਾਣੋਂ, 12 ਅਪ੍ਰੈਲ (ਜੋਗਿੰਦਰ ਪਾਲ)-ਬਲਾਕ ਕਾਂਗਰਸ ਖਮਾਣੋਂ ਦੀ ਮੀਟਿੰਗ ਬਲਾਕ ਪ੍ਰਧਾਨ ਸਰਬਜੀਤ ਸਿੰਘ ਜੀਤੀ ਦੀ ਪ੍ਰਧਾਨਗੀ ਹੇਠ ਸ੍ਰੀ ਸ਼ਕਤੀ ਧਰਮਸ਼ਾਲਾ ਖਮਾਣੋਂ ਵਿਖੇ ਹੋਈ | ਇਸ ਮੀਟਿੰਗ ਵਿਚ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ: ਅਮਰ ਸਿੰਘ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਵਿਸ਼ੇਸ਼ ਤੌਰ 'ਤੇ ਪਹੁੰਚੇ | ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ: ਅਮਰ ਸਿੰਘ ਨੇ ਕਿਹਾ ਕਿ ਨਗਰ ਕੌਂਸਲਾਂ ਦੀਆਂ ਚੋਣਾਂ ਕਿਸੇ ਵੀ ਸਮੇਂ ਹੋ ਸਕਦੀਆਂ ਹਨ ਅਤੇ ਇਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਣ | ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਭਲੀ ਭਾਂਤ ਜਾਣੂ ਹਨ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਪਰ ਇਨ੍ਹਾਂ ਦੋਵਾਂ ਪਾਰਟੀਆਂ ਦੇ ਆਗੂ ਕਾਂਗਰਸ ਦੀ ਫੁੱਟ ਦੀਆਂ ਝੂਠੀਆਂ ਖ਼ਬਰਾਂ ਫੈਲਾ ਰਹੇ ਹਨ, ਜਦੋਂ ਕਿ ਕਾਂਗਰਸ ਪੂਰੀ ਤਰ੍ਹਾਂ ਨਾਲ ਇੱਕਜੁੱਟ ਹੈ ਅਤੇ 2027 ਵਿਚ ਆਪਣੀ ਸਰਕਾਰ ਬਣਾਵੇਗੀ | ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਨੇ ਬਲਾਕ ਪ੍ਰਧਾਨਾਂ, ਹੋਰਨਾਂ ਕਾਂਗਰਸੀ ਆਗੂਆਂ ਆਗੂਆਂ ਨੂੰ ਅਪੀਲ ਕੀਤੀ ਕਿ ਮਿਸ਼ਨ 2027 ਦੀਆਂ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਣ ਅਤੇ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਪੂਰੀ ਇੱਕਮੁਠਤਾ ਨਾਲ ਕੰਮ ਕੀਤਾ ਜਾਵੇ | ਇਸ ਮੌਕੇ ਬਲਾਕ ਪ੍ਰਧਾਨ ਸਰਬਜੀਤ ਸਿੰਘ ਜੀਤੀ ਨੇ ਇਸ ਮੌਕੇ ਪਹੁੰਚੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ | ਮੀਟਿੰਗ ਵਿਚ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਹਰਨੇਕ ਸਿੰਘ ਦੀਵਾਨਾ, ਕਮਾਡੈਂਟ ਪ੍ਰੀਤਮ ਸਿੰਘ ਬਾਜਵਾ, ਸੀਨੀਅਰ ਕਾਂਗਰਸੀ ਆਗੂ ਹਰਬੰਸ ਸਿੰਘ ਪੰਧੇਰ, ਡਾ. ਨਰੇਸ਼ ਚੌਹਾਨ, ਸਾਧਾ ਸਿੰਘ ਗਿੱਲ, ਨੰਬਰਦਾਰ ਨੱਥੂ ਰਾਮ ਨੰਗਲਾਂ ਜ਼ਿਲ੍ਹਾ ਮੀਤ ਪ੍ਰਧਾਨ, ਡਾ. ਅਮਰਜੀਤ ਸੋਹਲ ਸਾਬਕਾ ਪ੍ਰਧਾਨ ਨਗਰ ਪੰਚਾਇਤ, ਹਰਪ੍ਰੀਤ ਸਿੰਘ ਸੋਨੀ, ਨਾਜ਼ਰ ਸਿੰਘ ਰੱਤੋਂ ਪ੍ਰਧਾਨ ਬਲਾਕ ਕਿਸਾਨ ਵਿੰਗ ਖਮਾਣੋਂ, ਨਰਿੰਦਰ ਸ਼ਰਮਾ, ਰਾਕੇਸ਼ ਕੁਮਾਰ ਸਾਬਕਾ ਸਰਪੰਚ ਸੰਘੋਲ, ਬਲਾਕ ਸੰਮਤੀ ਮੈਂਬਰ ਚਰਨਜੀਤ ਸਿੰਘ, ਕੌਂਸਲਰ ਗੁਰਿੰਦਰ ਸਿੰਘ ਸੋਨੀ, ਜਗਜੀਤ ਸਿੰਘ ਜੱਗੀ ਰਾਏਪੁਰ, ਨੌਨਿਹਾਲ ਸਿੰਘ ਟੋਡਰਪੁਰ, ਅਲੀ ਹੁਸੈਨ, ਮਨਮੋਹਣ ਸਿੰਘ ਕੰਗ, ਜਸਪ੍ਰੀਤ ਕੌਰ ਰੱਤੋ ਮੈਂਬਰ ਜ਼ਿਲ੍ਹਾ ਪਰਿਸ਼ਦ, ਪੂਨਮ ਖਮਾਣੋਂ, ਪਰਮਿੰਦਰ ਕੌਰ ਕੰਗ, ਕਮਲਜੀਤ ਕੌਰ, ਸੰਮਤੀ ਮੈਂਬਰ ਮਨਪ੍ਰੀਤ ਕੌਰ, ਮਨਪ੍ਰੀਤ ਕੌਰ ਖੰਟ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਆਗੂ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ |