12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਪੀ.ਓ.ਸੈੱਲ. ਵਲੋਂ ਚੈੱਕ ਬਾਊਾਸ ਮਾਮਲੇ 'ਚ ਭਗੌੜਾ ਵਿਅਕਤੀ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 15-04-2026
ਬਸੀ ਪਠਾਣਾਂ, 14 ਅਪ੍ਰੈਲ (ਪੱਤਰ ਪ੍ਰੇਰਕ)-ਜ਼ਿਲ੍ਹਾ ਪੁਲਿਸ ਦੇ ਪੀ.ਓ.ਸੈੱਲ. ਨੇ ਚੈੱਕ ਬਾਂਉਸ ਮਾਮਲੇ 'ਚ ਭਗੌੜੇ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਸੈੱਲ ਦੇ ਇੰਚਾਰਜ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਮਨਦੀਪ ਸਿੰਘ ਉਰਫ਼ ਅਮਨ ਬਤਰਾ ਪੁੱਤਰ ਮਨਜੀਤ ਸਿੰਘ ਬਤਰਾ ਵਾਸੀ ਬਸੀ ਪਠਾਣਾਂ ਨੇ 5 ਲੱਖ 50 ਹਜ਼ਾਰ ਰੁਪਏ ਸਬੰਧੀ ਚੈੱਕ ਬਾਂਉਸ ਹੋਣ 'ਤੇ ਮਾਨਯੋਗ ਅਦਾਲਤ ਕੋਲ ਅਰਜੁਨ ਗੁਪਤਾ ਪੁੱਤਰ ਲੇਟ ਸੁਰੇਸ਼ ਗੁਪਤਾ ਵਾਸੀ ਵਰਿੰਦਾਵਨ (ਯੂ.ਪੀ.) ਹਾਲ ਵਾਸੀ ਬਸੀ ਪਠਾਣਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ | ਜਿਸ ਵਿਚ ਪੇਸ਼ ਨਾ ਹੋਣ ਕਾਰਨ ਮਾਨਯੋਗ ਅਦਾਲਤ ਵਲੋਂ 26 ਫਰਵਰੀ 2026 ਨੂੰ ਅਰਜੁਨ ਗੁਪਤਾ ਨੂੰ ਭਗੌੜਾ ਐਲਾਨਿਆ ਗਿਆ ਸੀ | ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੀ.ਓ.ਸੈੱਲ. ਦੀ ਟੀਮ ਵਲੋਂ ਭਗੌੜੇ ਮੁਲਜ਼ਮ ਅਰਜੁਨ ਗੁਪਤਾ ਨੂੰ ਗਿ੍ਫ਼ਤਾਰ ਕਰਕੇ ਬਸੀ ਪਠਾਣਾਂ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ, ਤਾਂ ਜੋ ਅਗਲੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਇਕੱਠ ਵਿਚ ਵਿਛੜੇ ਬੱਚੇ ਨੂੰ ਪੁਲਿਸ ਨੇ ਕੁਝ ਹੀ ਸਮੇਂ 'ਚ ਸੁਰੱਖਿਅਤ ਮਾਪਿਆਂ ਹਵਾਲੇ ਕੀਤਾ ਅਗਲੀ ਖ਼ਬਰ ਸਰਕਾਰ ਕਣਕ ਦੀ ਖ਼ਰੀਦ ਵਿਚ ਤੇਜ਼ੀ ਲਿਆਵੇ-ਪ੍ਰਵੀਨ ਰਾਣਾ
Ad Position 24