ਬਸੀ ਪਠਾਣਾਂ, 15 ਅਪ੍ਰੈਲ (ਪੱਤਰ ਪ੍ਰੇਰਕ)-ਘੱਟ ਗਿਣਤੀ ਤੇ ਦਲਿਤ ਦਲ ਵਲੋਂ ਜਥੇਬੰਦੀ ਦੇ ਮੱੁਖ ਦਫ਼ਤਰ ਬਸੀ ਪਠਾਣਾਂ ਵਿਖੇ ਜਥੇਬੰਦੀ ਦੇ ਸੂਬਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਦੀ ਪ੍ਰਧਾਨਗੀ ਹੇਠ ਭਾਰਤ ਰਤਨ ਡਾ ਭੀਮ ਰਾਓ ਅੰਬੇਡਕਰ ਜੀ ਦਾ 136ਵਾਂ ਜਨਮ ਦਿਹਾੜਾ ਮਨਾਇਆ ਗਿਆ | ਜਿਸ ਵਿਚ ਵੱਡੀ ਗਿਣਤੀ ਵਿਚ ਜਥੇਬੰਦੀ ਦੇ ਵਰਕਰਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ 'ਤੇ ਸ. ਮਾਧੋਪੁਰ ਨੇ ਕਿਹਾ ਕਿ ਡਾ. ਅੰਬੇਡਕਰ ਇਕ ਉੱਘੇ ਵਿਦਵਾਨ, ਅਰਥ ਸ਼ਾਸਤਰੀ, ਮਨੋਵਿਗਿਆਨੀ ਅਤੇ ਭਾਰਤੀ ਸੰਵਿਧਾਨ ਦੇ ਰਚਨਹਾਰੇ ਸਨ | ਇੱਥੇ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਅਤੇ ਰਾਜ ਸਰਕਾਰ ਤੋਂ ਮੰਗ ਕੀਤੀ ਕਿ ਆਰਥਿਕ ਤੇ ਸਮਾਜਿਕ ਤੌਰ 'ਤੇ ਕਮਜ਼ੋਰ ਵਰਗਾਂ ਨੂੰ ਮੁਫ਼ਤ ਸਿੱਖਿਆ ਅਤੇ ਮੁਫ਼ਤ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਕੇ ਹਰੇਕ ਨਾਗਰਿਕ ਨੂੰ ਰੁਜ਼ਗਾਰ ਦਿੱਤਾ ਜਾਵੇ | ਜਿਸ ਨਾਲ ਉਹ ਬਾਕੀ ਸਹੂਲਤਾਂ ਆਪ ਪੈਦਾ ਕਰਨ ਦੇ ਸਮਰੱਥ ਹੋ ਸਕਣ | ਇਸ ਸਮਾਗਮ ਦੌਰਾਨ ਕੇਵਲ ਸਿੰਘ ਕੱਦੋਂ ਸੂਬਾ ਮੀਤ ਪ੍ਰਧਾਨ, ਮੇਜਰ ਚਰਨ ਸਿੰਘ ਜਨਰਲ ਸਕੱਤਰ, ਭਗਤ ਸਿੰਘ ਪੰਜਕੋਹਾ ਤੇ ਸੂਬੇਦਾਰ ਮੇਜਰ ਸਿੰਘ ਸ਼ਹੀਦਗੜ੍ਹ ਨੂੰ ਸੂਬਾ ਜਥੇਬੰਦਕ ਸਕੱਤਰ ਤੇ ਦਰਸ਼ਨ ਸਿੰਘ ਅਨਾਇਤਪੁਰਾ ਨੂੰ ਮੈਂਬਰ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਬਣਨ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਕ੍ਰਿਸ਼ਨ ਚੰਦ ਸੂਬਾ ਮੀਤ ਪ੍ਰਧਾਨ, ਐਡਵੋਕੇਟ ਅਮਰਜੀਤ ਸਿੰਘ ਖਾਨਪੁਰ, ਦਲਬਾਰਾ ਸਿੰਘ ਸੂਬਾ ਵਿੱਤ ਸਕੱਤਰ, ਗੁਰਵੰਤ ਸਿੰਘ ਖਮਾਣੋਂ ਜ਼ਿਲ੍ਹਾ ਪ੍ਰਧਾਨ, ਕੈਪਟਨ ਹਰਜਿੰਦਰ ਸਿੰਘ ਮਾਨੂੰਪੁਰ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਸੁਖਵਿੰਦਰ ਸਿੰਘ ਦੁੰਮਣਾ ਜ਼ਿਲ੍ਹਾ ਪ੍ਰਧਾਨ ਰੋਪੜ, ਨਿਰਮਲ ਸਿੰਘ ਸਕੱਤਰ ਜਨਰਲ ਪਟਿਆਲਾ, ਅਮਰਜੀਤ ਸਿੰਘ ਬਾਲਿਓਾ, ਜਗਮੀਤ ਸਿੰਘ ਸਿਰਥਲਾ, ਅਜਮੇਰ ਸਿੰਘ ਬਡਲਾ, ਰਾਮ ਸਿੰਘ, ਰਾਕੇਸ਼ ਕੁਮਾਰ, ਗੁਰਮੀਤ ਸਿੰਘ ਖੇੜੀ ਤੇ ਮੇਵਾ ਸਿੰਘ ਫਤਹਿਪੁਰ ਜ਼ਿਲ੍ਹਾ ਮੀਤ ਪ੍ਰਧਾਨ, ਗੁਰਨਾਮ ਸਿੰਘ ਨੌਗਾਵਾਂ ਤੇ ਸੁਰਜੀਤ ਸਿੰਘ ਖਾਲਸਪੁਰ (ਦੋਵੇਂ ਜ਼ਿਲ੍ਹਾ ਜਨਰਲ ਸਕੱਤਰ), ਗੁਰਜੰਟ ਸਿੰਘ ਕੋਟਲਾ ਭਾਈਕਾ, ਬਿਕਰਮਜੀਤ ਸਿੰਘ ਵਿੱਕੀ, ਵਿਕੀ ਰਾਏ, ਜਸਬੀਰ ਸਿੰਘ, ਰਾਮ ਰਾਜ, ਅਮਰਜੀਤ ਸਿੰਘ ਹਾਜੀਪੁਰ, ਪ੍ਰੇਮ ਸਿੰਘ ਪੰਜਕੋਹਾ, ਜਸਵਿੰਦਰ ਸਿੰਘ ਸੁਹਾਵੀ, ਹਰਬੰਸ ਸਿੰਘ ਭੜੀ, ਗੁਰਪਾਲ ਸਿੰਘ, ਨਰਿੰਦਰ ਕੁਮਾਰ ਬੱਬੂ, ਜੋਗਾ ਸਿੰਘ ਡੰਘੇੜੀਆਂ, ਜੋਧ ਸਿੰਘ, ਛਿੰਦਰਪਾਲ ਸਿੰਘ, ਸ਼ਾਮ ਲਾਲ ਚੋਪੜਾ, ਸੁੱਚਾ ਸਿੰਘ ਨਬੀਪੁਰ, ਸੰਪੂਰਨ ਸਿੰਘ ਸਾਬਕਾ ਸਰਪੰਚ, ਦਰਸ਼ਨ ਸਿੰਘ ਘਮੰਡਗੜ੍ਹ, ਸ਼ਮਸ਼ੇਰ ਸਿੰਘ ਮਾਰਵਾ, ਗੁਰਚਰਨ ਸਿੰਘ ਬਿਜਲੀ, ਇੰਦਰਪਾਲ ਸਿੰਘ, ਸੁਰਿੰਦਰ ਸਿੰਘ ਸ਼ਹੀਦਗੜ੍ਹ, ਨਰਿੰਦਰ ਸਿੰਘ ਕਲੌਂਦੀ, ਗੁਰਮੇਲ ਸਿੰਘ ਕਲੌੜ ਅਤੇ ਸੁਰਧਾਨ ਸਿੰਘ ਨੇ ਸਮਾਗਮ ਨੂੰ ਸੰਬੋਧਨ ਕੀਤਾ |