ਫ਼ਤਹਿਗੜ੍ਹ ਸਾਹਿਬ, 16 ਅਪ੍ਰੈਲ (ਮਨਪ੍ਰੀਤ ਸਿੰਘ)-ਗਰੀਨ ਫੀਲਡਜ਼ ਸਕੂਲ ਸਰਹਿੰਦ ਵਿਖੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਸਕੂਲ ਵਿਚ ਕੀਤਾ ਗਿਆ, ਜਿਸ ਮੌਕੇ ਬੱਚੇ ਸਕੂਲ ਵਿਚ ਆ ਕੇ ਬਹੁਤ ਖ਼ੁਸ਼ ਦਿਖਾਈ ਦੇ ਰਹੇ ਸਨ | ਇਸ ਮੌਕੇ ਪਿੰ੍ਰਸੀਪਲ ਡਾ. ਸਾਲੂ ਰੰਧਾਵਾ ਨੇ ਬੱਚਿਆ ਨੂੰ ਮਿਹਨਤ ਕਰਕੇ ਕਾਮਯਾਬੀ ਪ੍ਰਾਪਤ ਕਰਨ ਦੇ ਗੁਣ ਵੀ ਦੱਸੇ ਤੇ ਬੱਚਿਆਂ ਨੂੰ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦਰਸ਼ਨ ਕਰਵਾਉਣ ਲਈ ਲਿਜਾਇਆ ਗਿਆ, ਜਿੱਥੇ ਬੱਚਿਆਂ ਨੇ ਬਹੁਤ ਹੀ ਸ਼ਰਧਾ ਪੂਰਵਕ ਮੱਥਾ ਟੇਕਿਆ | ਇਸ ਮੌਕੇ ਸਕੂਲ ਵਿਚ ਬੱਚਿਆਂ ਨੂੰ ਓਰੀਗਾਮੀ ਕਲਾ ਦੇ ਪ੍ਰਤੀ ਜਾਣਕਾਰੀ ਦਿੱਤੀ ਗਈ | ਜਿਸ ਵਿਚ ਓਰੀਗਾਮੀ ਕਲਾਕਾਰ ਨੇ ਅਖ਼ਬਾਰ ਦੀ ਵਰਤੋਂ ਕਰਕੇ ਕਾਗ਼ਜ਼ ਦੇ ਫੁੱਲ, ਜਹਾਜ਼ ਜਾਂ ਟੋਪੀ ਬਣਾਉਣ ਦੀ ਕਲਾ ਬੱਚਿਆਂ ਲਈ ਬਹੁਤ ਮਨੋਰੰਜਕ ਅਤੇ ਸਿੱਖਿਆਦਾਇਕ ਤਰੀਕੇ ਨਾਲ ਗਤੀਵਿਧੀ ਕਰਵਾਈ | ਓਰੀਗਾਮੀ ਇਕ ਤਰ੍ਹਾਂ ਦੀ ਜਪਾਨੀ ਕਲਾ ਹੈ, ਜਿਸ ਵਿਚ ਇਕ ਜਾਂ ਇਕ ਤੋਂ ਵੱਧ ਓਰੀਗਾਮੀ ਪੇਪਰ ਤਕਨੀਕ ਨਾਲ ਆਰਟੀਕਲ ਬਣਾਇਆ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਪੇਪਰ ਫੋਲਡਿੰਗ ਨਾਲ ਆਰਟੀਕਲ ਬਣਾਉਣ ਲਈ ਗਲੂ, ਟੇਪ, ਸਟੇਪਲਰ, ਕੈਂਚੀ, ਪੇਪਰ ਨਾਈਫ ਵਰਗੀਆਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਪਰ ਉੱਥੇ ਦੂਜੇ ਪਾਸੇ ਓਰੀਗਾਮੀ ਆਰਟੀਕਲਸ ਬਣਾਉਣ ਵਿਚ ਇਨ੍ਹਾਂ ਵਿਚੋਂ ਕਿਸੇ ਚੀਜ਼ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ | ਉਨ੍ਹਾਂ ਕਿਹਾ ਕਿ ਓਰੀਗਾਮੀ ਪੇਪਰ ਫੋਲਡਿੰਗ ਦੀ ਕਲਾ ਹੈ, ਜੋ ਅਕਸਰ ਸਾਰੀਆਂ ਤਰ੍ਹਾਂ ਦੀ ਪ੍ਰਥਾਵਾਂ ਲਈ ਇਕ ਰਚਨਾਤਮਿਕ ਅਤੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਦੀ ਹੈ |