ਫ਼ਤਹਿਗੜ੍ਹ ਸਾਹਿਬ, 17 ਅਪ੍ਰੈਲ (ਮਨਪ੍ਰੀਤ ਸਿੰਘ)-ਰਾਜਾ ਵੈਲਫੇਅਰ ਫਾਊਾਡੇਸ਼ਨ ਵਲੋਂ ਨਜ਼ਦੀਕੀ ਪਿੰਡ ਭੈਰੋਂਪੁਰ ਵਿਖੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ ਦੀ ਅਗਵਾਈ ਹੇਠ ਲੋਕ ਸੇਵਾ ਕੈਂਪ ਲਗਾਇਆ ਗਿਆ, ਜਿਸ 'ਚ ਲੋਕਾਂ ਨੂੰ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦੇ ਕਾਰਡ ਬਣਾਏ ਗਏ | ਜਾਣਕਾਰੀ ਦਿੰਦਿਆਂ ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੂਬੇ ਦੇ ਹਰ ਪਰਿਵਾਰ ਨੂੰ ਬਣਦੀਆਂ ਸਹੂਲਤਾਂ ਦਾ ਲਾਭ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਧੜੇਬੰਦੀ ਕਾਰਨ ਸਰਕਾਰ ਦੀਆਂ ਸਹੂਲਤਾਂ ਕੁਝ ਪਰਿਵਾਰਾਂ ਨੂੰ ਹੀ ਮਿਲਦੀਆਂ ਸਨ, ਪਰ ਹੁਣ ਮਾਨ ਸਰਕਾਰ ਸੂਬੇ ਦੇ ਹਰ ਪਰਿਵਾਰ ਨੂੰ ਸਾਰੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਵਲੋਂ ਸਾਰੇ ਅਹੁਦੇਦਾਰਾਂ ਤੇ ਵਲੰਟੀਅਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਕਿ ਪੰਜਾਬ ਸਰਕਾਰ ਦੀਆਂ ਸਹੂਲਤਾਂ ਘਰ-ਘਰ ਪਹੰੁਚਾਈਆਂ ਜਾਣ, ਕਿਉਂਕਿ ਮਾਨ ਸਰਕਾਰ ਦਾ ਸਾਫ਼ ਸਪਸ਼ਟ ਸੁਨੇਹਾ ਹੈ ਕਿ ਉਹ ਤਿੰਨ ਕਰੋੜ ਲੋਕਾਂ ਦੇ ਪਰਿਵਾਰ ਦੇ ਮੁਖੀ ਹਨ ਤੇ ਪਰਿਵਾਰ ਦੇ ਹਰ ਮੈਂਬਰ ਦੀ ਸਿਹਤ, ਸਿੱਖਿਆ, ਰੁਜ਼ਗਾਰ ਦੀ ਜ਼ਿੰਮੇਵਾਰੀ ਹੁਣ ਉਨ੍ਹਾਂ ਦੇ ਮੋਢਿਆਂ 'ਤੇ ਹੈ | ਚੇਅਰਮੈਨ ਰਾਜਾ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਨੂੰ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਕਾਫ਼ੀ ਪਿੰਡਾਂ 'ਚੋਂ ਫੋਨ ਆਏ ਕਿ ਪਾਰਟੀਬਾਜ਼ੀ ਅਤੇ ਧੜੇਬੰਦੀਆਂ ਕਾਰਨ ਬਹੁਤ ਸਾਰੇ ਲੋਕਾਂ ਦੇ ਮੁੱਖ ਮੰਤਰੀ ਮੁਫ਼ਤ ਇਲਾਜ ਦੇ ਕਾਰਡ ਨਹੀਂ ਬਣੇ ਹਨ | ਇਸ ਲਈ ਲੋਕ ਮਾਨ ਸਰਕਾਰ ਦੀਆਂ ਸਕੀਮਾਂ ਤੋਂ ਵਾਂਝੇ ਹਨ, ਇਸ ਲਈ ਐਨ.ਆਰ.ਆਈ. ਭਰਾਵਾਂ ਅਤੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸੂਝਵਾਨ ਸੱਜਣਾਂ ਦੀ ਮਦਦ ਨਾਲ ਪਿਛਲੇ 10 ਸਾਲਾਂ ਚੱਲ ਰਹੀ ਸੰਸਥਾ ਰਾਜਾ ਵੈੱਲਫੇਅਰ ਫਾਊਾਡੇਸ਼ਨ ਵਲੋਂ ਪਿੰਡਾਂ ਵਿਚ ਜਾ ਕੇ ਘਰ-ਘਰ ਸੁਨੇਹਾ ਦੇ ਕੇ ਲੋਕਾਂ ਦੇ ਕਾਰਡ ਬਣਾਏ ਜਾ ਰਹੇ ਹਨ | ਜਿਸ ਦੇ ਤਹਿਤ ਅੱਜ ਪਿੰਡ ਭੈਰੋਪਰ ਵਿਖੇ 125 ਦੇ ਕਰੀਬ ਕਾਰਡ ਬਣਾਏ ਗਏ ਹਨ |