25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸੀ.ਐਫ.ਸੀ. ਨੇ 12 ਸਾਲ ਪੂਰੇ ਹੋਣ 'ਤੇ ਸਥਾਪਨਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 18-04-2026
ਬਸੀ ਪਠਾਣਾਂ, 17 ਅਪ੍ਰੈਲ (ਐਚ.ਐਸ.ਗੌਤਮ)-ਕਨਫੈਡਰੇਸ਼ਨ ਫ਼ਾਰ ਚੈਲੇਂਜਡ ਵਲੋਂ ਸਿ੍ਜਨ ਵਿਕਾਸ ਡੇ ਕੇਅਰ ਕੇਂਦਰ, ਸੀ.ਐਫ.ਸੀ. ਭਵਨ, ਫ਼ਤਹਿਪੁਰ ਅਰਾਈਆਂ ਵਿਖੇ ਸਿ੍ਜਨ ਕੇਂਦਰ ਦੇ 12 ਸਾਲ ਸਫਲਤਾਪੂਰਵਕ ਪੂਰੇ ਹੋਣ ਮੌਕੇ ਸਥਾਪਨਾ ਦਿਵਸ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਹ ਦਿਨ ਕਨਫੈਡਰੇਸ਼ਨ ਲਈ ਸੇਵਾ, ਸਮਰਪਣ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਇਕ ਪ੍ਰੇਰਨਾਦਾਇਕ ਯਾਤਰਾ ਦਾ ਪ੍ਰਤੀਕ ਹੈ | ਇਸ ਸਮਾਰੋਹ ਦੇ ਮੁੱਖ ਮਹਿਮਾਨ ਚਰਨਜੀਤ ਸਿੰਘ ਨਾਮਧਾਰੀ ਦੀ ਥਾਂ ਸਤਨਾਮ ਸਿੰਘ ਨਾਮਧਾਰੀ ਵਲੋਂ ਹਾਜ਼ਰੀ ਲਗਾਈ ਗਈ | ਉਨ੍ਹਾਂ ਕੇਂਦਰ ਨੂੰ ਵਿੱਤੀ ਸਹਿਯੋਗ ਦੇਣ ਦਾ ਐਲਾਨ ਵੀ ਕੀਤਾ | ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋਫ਼ੈਸਰ ਡਾ. ਪੰਕਜਪ੍ਰੀਤ ਸਿੰਘ ਡੀਨ ਫੈਕਲਟੀ ਆਫ਼ ਮੈਡੀਕਲ ਸਾਇੰਸ ਅਤੇ ਪ੍ਰੋਫ਼ੈਸਰ ਡਾ. ਸੁਪ੍ਰੀਤ ਬਿੰਦਰਾ ਐਚ.ਓ.ਡੀ. ਫਿਜ਼ਿਓਥੈਰੇਪੀ ਵਿਭਾਗ ਨੇ ਆਪਣੀ ਹਾਜ਼ਰੀ ਲਗਵਾਈ | ਇਸ ਮੌਕੇ ਸੰਸਥਾ ਦੇ ਪ੍ਰਧਾਨ ਮਨਮੋਹਨ ਜਰਗਰ, ਵਿੱਕੀ ਰਾਏ, ਰਮੇਸ਼ ਕੁਮਾਰ ਸੀ.ਆਰ., ਦਵਿੰਦਰ ਭੱਟ, ਜੈਕਿ੍ਸ਼ਨ ਕਸ਼ਯਪ, ਬਲਵਿੰਦਰ ਸਿੰਘ, ਅਨਿਲ ਸ਼ਰਮਾ, ਓਮ ਪ੍ਰਕਾਸ਼ ਗੌਤਮ, ਸੁਖਦੀਪ ਸਿੰਘ, ਸੁਰੇਸ਼ ਕੁਮਾਰ, ਪ੍ਰਦੀਪ ਸਿੰਘ, ਜਗਰੂਪ ਸਿੰਘ, ਜੈਸਮੀਨ ਸਿੰਘ, ਸ਼ਿਆਮ ਸੁੰਦਰ, ਕਿਰਨ ਵਰਮਾ, ਕੇਂਦਰ ਦੀ ਪਿ੍ੰਸੀਪਲ ਰਾਜਵੀਰ ਕੌਰ, ਸਤਨਾਮ ਸਿੰਘ ਸਪੈਸ਼ਲ ਐਜੂਕੇਟਰ, ਡਾ. ਜਸਨੂਰ ਕੌਰ ਫਿਜ਼ਿਓਥੈਰੇਪਿਸਟ, ਰਵਿੰਦਰ ਸਿੰਘ ਕਾਊਾਸਲਰ, ਸੁਖਵਿੰਦਰ ਕੌਰ, ਗਗਨਦੀਪ ਕੌਰ, ਗੁਰਦੀਪ ਕੌਰ, ਜਸਵੰਤ ਸਿੰਘ, ਬਹਾਦਰ ਸਿੰਘ ਆਦਿ ਸਟਾਫ਼ ਮੈਂਬਰਾਂ, ਬੱਚਿਆਂ ਦੇ ਮਾਤਾ-ਪਿਤਾ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਭਾਗ ਲਿਆ | ਅੰਤ ਵਿਚ ਮਨਮੋਹਨ ਜਰਗਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰਾਏ ਵਲੋਂ ਪਿੰਡ ਬਾਗ਼ ਸਿਕੰਦਰ ਵਿਖੇ ਨਵੇਂ ਬਣੇ ਕਮਰਿਆਂ ਦਾ ਉਦਘਾਟਨ ਅਗਲੀ ਖ਼ਬਰ ਮਹਿੰਦਰ ਪਜਨੀ ਦਾ ਜ਼ਿਲ੍ਹਾ ਮੀਤ ਪ੍ਰਧਾਨ ਬਣਨ 'ਤੇ ਕਾਂਗਰਸ ਆਗੂਆਂ ਵਲੋਂ ਸਨਮਾਨ
Ad Position 24