25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਫੇਅਰਵੈੱਲ ਪਾਰਟੀ 'ਚ ਸੰਤ ਨਾਮਦੇਵ ਕਾਲਜ ਦੀਆਂ ਵਿਦਿਆਰਥਣਾਂ ਨੇ ਮਚਾਇਆ ਧਮਾਲ <br/>

Ad Position 21
No active advertisement
ਅਜੀਤ ਡੈਸਕ 19-04-2026
ਬਸੀ ਪਠਾਣਾਂ, 18 ਅਪ੍ਰੈਲ (ਪੱਤਰ ਪ੍ਰੇਰਕ)-ਸੰਤ ਨਾਮਦੇਵ ਕੰਨਿਆ ਮਹਾਂਵਿਦਿਆਲਾ ਬਸੀ ਪਠਾਣਾਂ ਵਿਚ ਫੇਅਰਵੈੱਲ ਪਾਰਟੀ ਕੀਤੀ ਗਈ | ਜਿਸ ਵਿਚ ਜੂਨੀਅਰ ਨੇ ਬੀ.ਏ., ਬੀ.ਕਾਮ., ਬੀ.ਸੀ.ਏ. ਅਤੇ ਪੀ.ਜੀ.ਡੀ.ਸੀ.ਏ. ਦੀਆਂ ਸੀਨੀਅਰ ਵਿਦਿਆਰਥਣਾਂ ਨੂੰ ਭਾਵ ਪੂਰਨ ਵਿਦਾਇਗੀ ਦਿੱਤੀ | ਜੂਨੀਅਰ ਨੇ ਸੀਨੀਅਰ ਨੂੰ ਸ਼ੁੱਭਕਾਮਨਾਵਾਂ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਵੀ ਕੀਤੀ | ਪਾਰਟੀ ਦੌਰਾਨ ਵਿਦਿਆਰਥਣਾਂ ਨੇ ਗੀਤ, ਸਕਿੱਟ, ਗਿੱਧਾ ਤੇ ਭੰਗੜਾ ਪੇਸ਼ ਕਰਕੇ ਮਾਹੌਲ ਨੂੰ ਸੱਭਿਆਚਾਰ ਦੇ ਰੰਗ ਵਿਚ ਰੰਗ ਦਿੱਤਾ | ਅੰਤਿਮ ਸਾਲ ਦੀਆਂ ਵਿਦਿਆਰਥਣਾਂ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਕਾਲਜ ਵਿਚ ਬਿਤਾਏ ਸੁਹਾਵਣੇ ਪਲਾਂ ਨੂੰ ਯਾਦ ਕੀਤਾ | ਕਾਲਜ ਦੇ ਸੁਨੀਲ ਖੁੱਲਰ ਅਤੇ ਪਿ੍ੰਸੀਪਲ ਸੰਗੀਤਾ ਵਧਵਾ ਤੇ ਹੋਰ ਸਟਾਫ਼ ਮੈਂਬਰਾਂ ਨੇ ਸੀਨੀਅਰ ਵਿਦਿਆਰਥਣਾਂ ਨੂੰ ਜੀਵਨ ਵਿਚ ਅੱਗੇ ਵੱਧਣ, ਸੰਸਕਾਰਾਂ ਤੇ ਸਿੱਖਿਆ ਨਾਲ ਸਮਾਜ ਵਿਚ ਨਵੀਆਂ ਉੱਚਾਈਆਂ ਛੂਹਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਬੀ.ਏ ਭਾਗ ਤੀਜਾ ਦੀ ਵਿਦਿਆਰਥਣ ਜਸ਼ਨਪ੍ਰੀਤ ਤੇ ਅਨੀਸ਼ਾ ਨੂੰ ਮਿਸ ਫੇਅਰਵੈੱਲ, ਬੀ.ਕਾਮ. ਦੀ ਵਿਦਿਆਰਥਣ ਤਰਨਜੋਤ ਨੂੰ ਮਿਸ ਬਿਊਟੀ ਅਤੇ ਬੀ.ਸੀ.ਏ ਦੀ ਵਿਦਿਆਰਥਣ ਕਸ਼ਿਸ਼ ਨੂੰ ਮਿਸ ਐਕਟਿਵ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਟੀ.ਬੀ. 'ਤੇ ਕਾਬੂ ਪਾਉਣ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ-ਸਿਵਲ ਸਰਜਨ ਅਗਲੀ ਖ਼ਬਰ ਸੇਂਟ ਕਬੀਰ ਕਾਲਜ ਆਫ ਐਜੂਕੇਸ਼ਨ ਕੌਲੀ ਵਿਖੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ <br/>
Ad Position 24