21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਜਲਦ ਮੁਕੰਮਲ ਹੋਵੇਗਾ ਮੰਡੀ ਗੋਬਿੰਦਗੜ੍ਹ ਦੇ ਫਲਾਈਓਵਰ ਦੀ ਉਸਾਰੀ ਦਾ ਕੰਮ-ਸੰਦੀਪ ਬੱਲ

Ad Position 21
No active advertisement
ਅਜੀਤ ਡੈਸਕ 21-04-2026
ਮੰਡੀ ਗੋਬਿੰਦਗੜ੍ਹ, 20 ਅਪ੍ਰੈਲ (ਇਕਬਾਲਦੀਪ ਸੰਧੂ)-ਹਲਕਾ ਅਮਲੋਹ ਦੇ ਸੀਨੀਅਰ ਭਾਜਪਾ ਆਗੂ ਸੰਦੀਪ ਸਿੰਘ ਬੱਲ ਨੇ ਦੱਸਿਆ ਕਿ ਰੇਲ ਗੱਡੀਆਂ ਦੀ ਆਵਾਜਾਈ ਦੌਰਾਨ ਮੰਡੀ ਗੋਬਿੰਦਗੜ੍ਹ ਦੇ ਫਾਟਕ 'ਤੇ ਲੰਬੇ ਜਾਮ ਲੱਗ ਜਾਂਦੇ ਹਨ ਜਿਸ ਕਰਕੇ ਹਲਕਾ ਵਾਸੀਆਂ ਨੂੰ ਲੰਬੇ ਸਮੇਂ ਤੋਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਦਯੋਗਿਕ ਖੇਤਰ ਹੋਣ ਕਰਕੇ ਇਹ ਸਮੱਸਿਆ ਆਮ ਨਾਲੋਂ ਜ਼ਿਆਦਾ ਗੰਭੀਰ ਹੈ, ਜਿਸ ਕਰਕੇ ਉਹ ਲਗਾਤਾਰ ਰੇਲਵੇ ਵਿਭਾਗ ਅਤੇ ਸੰਬੰਧਿਤ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਕੋਲ ਇਸ ਸੰਬੰਧੀ ਮੁੱਦਾ ਉਠਾ ਰਹੇ ਹਨ | ਉਨ੍ਹਾਂ ਕਿਹਾ ਕਿ ਅੱਜ ਫ਼ਤਹਿਗੜ੍ਹ ਸਾਹਿਬ ਵਿਖੇ ਰਾਕੇਸ਼ ਕੁਮਾਰ ਪਾਂਡੇ ਜਰਨਲ ਮੈਨੇਜਰ ਉੱਤਰੀ ਰੇਲਵੇ ਨੂੰ ਉਨ੍ਹਾਂ ਮੰਡੀ ਗੋਬਿੰਦਗੜ੍ਹ ਦੇ ਫਾਟਕ ਨੰ. 151 ਦੇ ਕੇਸ ਦੀ ਪ੍ਰਗਤੀ ਬਾਰੇ ਪੁੱਛਿਆ ਤਾਂ ਰਾਕੇਸ਼ ਕੁਮਾਰ ਪਾਂਡੇ ਨੇ ਦੱਸਿਆ ਕਿ ਫਾਟਕ ਨੰ. 151 ਮੰਡੀ ਗੋਬਿੰਦਗੜ੍ਹ 'ਤੇ ਫਲਾਈਓਵਰ ਉਸਾਰਨ ਸੰਬੰਧੀ ਸਮੁੱਚੀਆਂ ਤਕਨੀਕੀ ਅਤੇ ਵਿਭਾਗੀ ਕਾਰਵਾਈਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ ਤੇ ਜਲਦ ਹੀ ਇਸ ਫਾਟਕ 'ਤੇੇ ਫਲਾਈਓਵਰ ਦੇ ਨਿਰਮਾਣ ਕਾਰਜ ਸ਼ੁਰੂ ਕਰਕੇ ਜਨਤਾ ਨੂੰ ਸੁਖਾਵੀਂ ਆਵਾਜਾਈ ਦੀ ਰਾਹਤ ਦਿੱਤੀ
Ad Position 22
No active advertisement
ਪਿਛਲੀ ਖ਼ਬਰ ਫ਼ਤਹਿਗੜ੍ਹ ਸਾਹਿਬ ਵਿਚ ਭਾਜਪਾ ਨੂੰ ਮਿਲਿਆ ਵੱਡਾ ਜਨ ਸਮਰਥਨ ਅਗਲੀ ਖ਼ਬਰ ਪਿੰਡ ਦਿਉਗੜ੍ਹ ਦੇ ਵਿਅਕਤੀ ਦੀ ਮੌਤ ਦੇ ਮਾਮਲੇ 'ਚ ਪਿੰਡ ਖਾਂਨੇਵਾਲ ਦੇ ਸਕੇ ਭਰਾਵਾਂ ਸਮੇਤ 5 ਦੇ ਖ਼ਿਲਾਫ਼ ਕੇਸ ਦਰਜ
Ad Position 24