ਮੰਡੀ ਗੋਬਿੰਦਗੜ੍ਹ, 20 ਅਪ੍ਰੈਲ (ਇਕਬਾਲਦੀਪ ਸੰਧੂ)-ਭਗਵਾਨ ਪਰਸ਼ੂਰਾਮ ਦਾ ਜਨਮਦਿਨ ਭਗਵਾਨ ਪਰਸ਼ੂਰਾਮ ਮੰਦਿਰ ਵਿਖੇ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਭਗਵਾਨ ਪਰਸ਼ੂਰਾਮ ਮੰਦਿਰ ਵਿਚ ਇਕ ਹਵਨ ਯੱਗ ਦਾ ਆਯੋਜਨ ਕੀਤਾ ਗਿਆ | ਜਦਕਿ ਭਗਵਾਨ ਪਰਸ਼ੂਰਾਮ ਨੂੰ ਸਮਰਪਿਤ ਇਕ ਕੀਰਤਨ ਕੀਤਾ ਗਿਆ, ਜਿਸ ਵਿਚ ਤਾਰਾ ਰਾਣੀ ਭਜਨ ਮੰਡਲੀ ਦੁਆਰਾ ਭਗਵਾਨ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਕਿ੍ਸ਼ਨ ਭਾਰਦਵਾਜ ਨੂੰ ਅਗਲੇ 2 ਸਾਲ ਲਈ ਮੰਡੀ ਗੋਬਿੰਦਗੜ੍ਹ ਸ੍ਰੀ ਬ੍ਰਾਹਮਣ ਸਭਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ, ਜਦਕਿ ਕਾਰਜਕਾਰੀ ਕਮੇਟੀ ਦੇ ਸਰਪ੍ਰਸਤ ਪਵਨ ਸ਼ਰਮਾ, ਵਿਨੋਦ ਵਸਿਸ਼ਟ, ਰਾਜੀਵ ਸ਼ਾਰਦਾ, ਚੇਅਰਮੈਨ ਜਤਿੰਦਰ ਸ਼ੁਕਲਾ, ਉਪ ਪ੍ਰਧਾਨ ਸਤ ਪ੍ਰਕਾਸ਼ ਸ਼ਰਮਾ, ਸੁਰਜੀਤ ਸ਼ਰਮਾ, ਹਰਵਿੰਦਰ, ਜਨਰਲ ਸਕੱਤਰ ਵਿਸ਼ਾਲ ਸ਼ਰਮਾ, ਖ਼ਜਾਨਚੀ ਦੀਪੂ ਸ਼ਰਮਾ, ਸੰਯੁਕਤ ਸਕੱਤਰ ਮਨਪ੍ਰੀਤ ਸ਼ਰਮਾ, ਸਾਹਿਲ ਸ਼ਰਮਾ ਬਣਾਏ ਗਏ |