ਮੰਡੀ ਗੋਬਿੰਦਗੜ੍ਹ, 21 ਅਪ੍ਰੈਲ (ਰਾਜੇਸ਼ ਸ਼ਰਮਾ)-ਅੰਤਰਰਾਸ਼ਟਰੀ ਬ੍ਰਾਹਮਣ ਸਭਾ ਮੰਡੀ ਗੋਬਿੰਦਗੜ੍ਹ ਵਲੋਂ ਭਗਵਾਨ ਪਰਸ਼ੂਰਾਮ ਜੈਅੰਤੀ ਅਤੇ ਪਰਿਵਾਰ ਮਿਲਣ ਸਮਾਗਮ ਕਿ੍ਸ਼ਨਾ ਮੰਦਿਰ ਵਿਖੇ ਮਨਾਇਆ ਗਿਆ | ਇਸ ਸਮਾਗਮ ਦੀ ਅਗਵਾਈ ਸਭਾ ਦੇ ਪ੍ਰਧਾਨ ਵੇਦ ਪ੍ਰਕਾਸ਼ ਕਰੇਸ਼ੀਆ ਨੇ ਕੀਤੀ | ਸਮਾਗਮ ਦੀ ਸ਼ੁਰੂਆਤ ਸਵੇਰੇ ਹਵਨ ਯੱਗ ਨਾਲ ਹੋਈ, ਜਿਸ ਵਿਚ ਭਗਤਾਂ ਵਲੋਂ ਆਹੂਤੀਆਂ ਪਾਈਆਂ ਗਈਆਂ | ਸ਼ਾਮ ਨੂੰ ਅੰਜਨੀ ਸੁਤ ਸੇਵਾ ਪਰਿਵਾਰ ਦੀ ਮੋਨਿਕਾ ਗੋਇਲ ਅਤੇ ਪੂਜਾ ਚੋਪੜਾ ਵਲੋਂ ਭਗਵਾਨ ਪਰਸ਼ੂਰਾਮ ਦੇ ਭਜਨ ਗਾ ਕੇ ਉਨ੍ਹਾਂ ਦੀ ਮਹਿਮਾ ਦਾ ਗੁਨਗਾਣ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਵਿਨੋਦ ਵਸ਼ਿਸ਼ਟ, ਨਿਤਿਨ ਵਸ਼ਿਸ਼ਟ ਅਤੇ ਸੁਰੇਸ਼ ਸਿੰਗਲਾ ਬਬਲੀ ਵਲੋਂ ਜੋਤ ਜਗਾ ਕੇ ਕੀਤੀ ਗਈ | ਇਸ ਮੌਕੇ ਮੰਦਰ ਨੂੰ ਫੁੱਲਾਂ ਅਤੇ ਰੰਗ-ਬਰੰਗੀਆਂ ਲਾਈਟਾਂ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ | ਇਸ ਮੌਕੇ ਪ੍ਰਬੰਧਕਾਂ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਭਾ ਦੇ ਪ੍ਰਧਾਨ ਵੇਦ ਪ੍ਰਕਾਸ਼ ਕਰੇਸ਼ੀਆ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ, ਭਗਵਾਨ ਵਿਸ਼ਨੰੂ ਦੇ ਛੇਵੇਂ ਅਵਤਾਰ ਸਨ ਅਤੇ ਉਹ ਧਰਮ ਦੇ ਰੱਖਿਅਕ, ਤੇਜੱਸਵੀ ਅਤੇ ਸ਼ਕਤੀਸ਼ਾਲੀ ਸਨ | ਉਨ੍ਹਾਂ ਨੇ ਕਿਹਾ ਕਿ ਅਕਸ਼ੈ ਤਿ੍ਤੀਆ ਦੇ ਪਵਿੱਤਰ ਦਿਨ ਉਨ੍ਹਾਂ ਦਾ ਜਨਮ ਹੋਇਆ ਸੀ ਅਤੇ ਇਹ ਦਿਨ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ | ਚੇਅਰਮੈਨ ਪਰਮਜੀਤ ਸ਼ਰਮਾ ਨੇ ਸਾਰੇ ਬ੍ਰਾਹਮਣ ਪਰਿਵਾਰਾਂ ਅਤੇ ਸ਼ਹਿਰ ਵਾਸੀਆਂ ਦਾ ਸਵਾਗਤ ਕਰਦੇ ਹੋਏ ਭਗਵਾਨ ਪਰਸ਼ੂਰਾਮ ਜੈਅੰਤੀ ਦੀ ਵਧਾਈ ਦਿੱਤੀ | ਇਸ ਮੌਕੇ ਅਨੀਤਾ ਸ਼ਾਰਦਾ, ਸੁਨੀਤਾ ਕਰੇਸ਼ੀਆ, ਮਮਤਾ ਸ਼ਰਮਾ, ਪਰਵੀਨ ਦੱਤ, ਵਿਨੋਦ ਗੌਤਮ, ਗੀਤਾਂਜਲੀ ਦਿਕਸ਼ਿਤ, ਸੰਤੋਸ਼ ਰਾਣੀ, ਸ਼ਸ਼ੀ ਮੌਦਗਿਲ, ਨੀਰੂ ਮੌਦਗਿਲ, ਸੁਮਿਤ ਸ਼ਰਮਾ, ਰਿੱਕੀ ਸ਼ਰਮਾ, ਡਾ. ਮਨਮੋਹਨ ਕੌਸ਼ਲ, ਜੋਗਿੰਦਰ ਸਿੰਘ ਮੈਣੀ, ਨਰਿੰਦਰ ਭਾਟੀਆ, ਰਵਿੰਦਰ ਸਿੰਘ ਪਦਮ, ਰਾਜੇਸ਼ ਜੋਸ਼ੀ, ਮੁਕੇਸ਼ ਦਿਕਸ਼ਿਤ, ਰਾਜੇਸ਼ ਗੌਤਮ, ਕਨੂ ਸ਼ਰਮਾ, ਪਿ੍ੰਸੀਪਲ ਆਰ. ਕੇ. ਸ਼ਰਮਾ, ਭਗਵਾਨ ਦਾਸ, ਰਾਜੀਵ ਪਾਠਕ, ਕੁਲਦੀਪ ਗੌਤਮ, ਪ੍ਰਵੀਣ ਸ਼ਰਮਾ, ਸੰਜੇ ਸ਼ਰਮਾ (ਬੌਬੀ), ਰਛਪਾਲ ਕੌਸ਼ਲ, ਡਿੰਪਲ ਸ਼ਰਮਾ, ਸੁਸ਼ੀਲ ਸ਼ਰਮਾ (ਪੱਪੀ), ਸੋਮਨਾਥ ਸ਼ਰਮਾ, ਸੁਖਦੇਵ ਵਸ਼ਿਸ਼ਠ, ਪਵਨ ਜੋਸ਼ੀ, ਵਿਨੋਦ ਸ਼ਰਮਾ, ਦਿਨੇਸ਼ ਗੌਤਮ, ਰਾਜੇਸ਼ ਸ਼ਰਮਾ, ਜਤਿਨ ਪਰਾਸ਼ਰ, ਅਮਨ ਸ਼ਾਰਦਾ, ਅਵੀ ਮੋਦਗਿਲ, ਪ੍ਰਦੀਪ ਸ਼ਰਮਾ, ਚੇਤਨ ਪਰਾਸ਼ਰ, ਪ੍ਰਸ਼ਾਂਤ ਕਰੇਸ਼ੀਆ, ਸੁਸ਼ੀਲ ਭਾਰਦਵਾਜ ਤੋਂ ਇਲਾਵਾ ਵੱਡੀ ਗਿਣਤੀ ਵਿਚ ਬ੍ਰਾਹਮਣ ਸਮਾਜ ਨਾਲ ਸਬੰਧਿਤ ਪਰਿਵਾਰਾਂ ਨੇ ਆਪਣੀ ਹਾਜ਼ਰੀ ਲਗਵਾਈ |