ਮੰਡੀ ਗੋਬਿੰਦਗੜ੍ਹ, 22 ਅਪ੍ਰੈਲ (ਇਕਬਾਲਦੀਪ ਸੰਧੂ)-ਧਰਤੀ ਦਿਵਸ ਦੇ ਮੌਕੇ 'ਤੇ ਜੀ.ਆਰ.ਐਸ.ਡੀ. ਪਬਲਿਕ ਸਕੂਲ ਵਲੋਂ ਇਕ ਰੈਲੀ ਕੱਢੀ ਗਈ | ਇਸ ਮੌਕੇ ਵਿਦਿਆਰਥੀਆਂ ਨੇ ਗਲੋਬਲ ਵਾਰਮਿੰਗ ਨੂੰ ਰੋਕਣ ਅਤੇ ਧਰਤੀ ਨੂੰ ਇਕ ਬਿਹਤਰ ਸਥਾਨ ਬਣਾਉਣ ਦੇ ਉਦੇਸ਼ ਨਾਲ ਵੱਖ-ਵੱਖ ਨਾਅਰੇ ਲਗਾਏ | ਵਿਦਿਆਰਥੀਆਂ ਨੇ ਸ਼ਹਿਰ ਵਿਚ ਰੈਲੀ ਦੌਰਾਨ, ਬੱਚਿਆਂ ਨੇ ਜਨਤਾ ਨੂੰ ਧਰਤੀ ਨੂੰ ਬਚਾਉਣ ਲਈ ਪ੍ਰੇਰਿਤ ਕੀਤਾ ਅਤੇ ਜਾਗਰੂਕਤਾ ਪੈਦਾ ਕੀਤੀ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾ ਕੇ ਆਪਣੇ ਵਾਤਾਵਰਣ ਦੀ ਰੱਖਿਆ ਕਿਵੇਂ ਕਰ ਸਕਦੇ ਹਾਂ? ਇਸ ਮੌਕੇ 'ਤੇ ਰੈਲੀ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਸਕੂਲ ਡਾਇਰੈਕਟਰ ਕੰਚਨ ਢੰਡ ਨੇ ਕਿਹਾ ਕਿ ਜਦੋਂ ਕਿ ਇਹ ਅਸਲ ਵਿਚ ਮਨੁੱਖ ਹਨ, ਜੋ ਸਾਡੇ ਗ੍ਰਹਿ ਨੂੰ ਬਿਹਤਰ ਬਣਾ ਸਕਦੇ ਹਨ, ਧਰਤੀ ਨੂੰ ਬਚਾਉਣਾ ਕਿਸੇ ਇੱਕ ਵਿਅਕਤੀ ਦਾ ਫ਼ਰਜ਼ ਨਹੀਂ ਹੈ, ਸਗੋਂ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ | ਇਸੇ ਮੌਕੇ ਸਕੂਲ ਪਿ੍ੰਸੀਪਲ ਅਨੁਰਾਧਾ ਬੋਹਰਾ ਅਤੇ ਵਾਈਸ-ਪਿ੍ੰਸੀਪਲ ਅਨੀਤਾ ਗੁਪਤਾ ਨੇ ਵੀ ਵਿਦਿਆਰਥੀਆਂ ਨੂੰ ਵਾਤਾਵਰਨ, ਜਲ ਸਰੋਤਾਂ ਅਤੇ ਉਨ੍ਹਾਂ ਦੇ ਆਲ਼ੇ ਦੁਆਲੇ ਦੀ ਸੰਭਾਲ ਕਰਨ ਦੀ ਅਪੀਲ ਕੀਤੀ |