06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਵਰਲਡ ਯੂਨੀਵਰਸਿਟੀ ਨੇ ਕੈਨੇਡੀਅਨ ਸੰਸਥਾ ਨਾਲ ਕੀਤਾ ਅੰਤਰਰਾਸ਼ਟਰੀ ਸਮਝੌਤਾ • ਖੇਤੀਬਾੜੀ ਨਵੀਨਤਾ ਨੂੰ ਮਿਲੇਗਾ ਹੁਲਾਰਾ

Ad Position 21
No active advertisement
ਅਜੀਤ ਡੈਸਕ 25-04-2026
ਫ਼ਤਹਿਗੜ੍ਹ ਸਾਹਿਬ, 24 ਅਪ੍ਰੈਲ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਨੇ ਇੰਸਟੀਚਿਊਟ ਆਫ਼ ਇਨੋਵੇਸ਼ਨ ਐਂਡ ਐਡਵਾਂਸਡ ਲਰਨਿੰਗ ਓਾਟਾਰੀਓ ਕੈਨੇਡਾ ਨਾਲ ਇਕ ਸਮਝੌਤਾ ਪੱਤਰ (ਐਮ.ਓ.ਯੂ) 'ਤੇ ਦਸਤਖ਼ਤ ਕੀਤੇ ਹਨ | ਇਸ ਸਮਝੌਤੇ 'ਤੇ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਪਰਿਤਪਾਲ ਸਿੰਘ ਅਤੇ ਆਈ.ਆਈ.ਏ.ਐਲ. ਦੇ ਡਾਇਰੈਕਟਰ ਡਾ. ਜੁਆਨ ਮਾਰਸੈੱਲੋ ਗੋਮੇਜ਼ ਵਲੋਂ ਦਸਤਖ਼ਤ ਕੀਤੇ ਗਏ | ਇਸ ਸਹਿਯੋਗ ਨੂੰ ਸੰਭਵ ਬਣਾਉਣ ਵਿਚ ਖੇਤੀਬਾੜੀ ਵਿਭਾਗ ਦੀ ਮੁਖੀ ਡਾ. ਜਸਪ੍ਰੀਤ ਕੌਰ ਢਿੱਲੋਂ ਦੇ ਸਮਰਪਿਤ ਯਤਨਾਂ ਦੀ ਮਹੱਤਵਪੂਰਨ ਭੂਮਿਕਾ ਰਹੀ | ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ ਅਤੇ ਡੀਨ ਫੈਕਲਟੀ ਆਫ਼ ਐਗਰੀਕਲਚਰ ਨੇ ਵੀ ਇਸ ਸਹਿਯੋਗ ਨੂੰ ਪੂਰਾ ਸਮਰਥਨ ਦਿੱਤਾ | ਇਹ ਅੰਤਰਰਾਸ਼ਟਰੀ ਸਹਿਯੋਗ ਉੱਚ ਪੱਧਰੀ ਖੇਤੀਬਾੜੀ ਖੋਜ, ਤਕਨਾਲੋਜੀ ਅਦਲਾ-ਬਦਲੀ ਅਤੇ ਅਕਾਦਮਿਕ ਉਤਕਿ੍ਸ਼ਟਤਾ ਲਈ ਨਵੇਂ ਮੌਕੇ ਖੋਲ੍ਹੇਗਾ | ਇਸ ਦੇ ਜ਼ਰੀਏ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਐਕਸਚੇਂਜ ਪ੍ਰੋਗਰਾਮ, ਸਾਂਝੇ ਖੋਜ ਪ੍ਰੋਜੈਕਟ ਅਤੇ ਹੁਨਰ ਵਿਕਾਸ ਪਹਿਲਕਦਮੀਆਂ ਨੂੰ ਪ੍ਰੋਤਸਾਹਨ ਮਿਲੇਗਾ, ਜਿਸ ਨਾਲ ਯੂਨੀਵਰਸਿਟੀ ਦੀ ਵਿਸ਼ਵ ਪੱਧਰੀ ਪਛਾਣ ਹੋਰ ਮਜ਼ਬੂਤ ਹੋਵੇਗੀ | ਯੂਨੀਵਰਸਿਟੀ ਅਧਿਕਾਰੀਆਂ ਨੇ ਇਸ ਸਮਝੌਤੇ ਨੂੰ ਭਵਿੱਖ-ਦਿ੍ਸ਼ਟੀ ਵਾਲਾ ਕਦਮ ਕਰਾਰ ਦਿੰਦਿਆਂ ਕਿਹਾ ਕਿ ਇਹ ਨਾ ਸਿਰਫ਼ ਅਕਾਦਮਿਕ ਗੁਣਵੱਤਾ ਨੂੰ ਨਿਖਾਰੇਗਾ, ਸਗੋਂ ਟਿਕਾਊ ਖੇਤੀਬਾੜੀ ਅਤੇ ਨਵੀਨਤਾ-ਆਧਾਰਿਤ ਵਿਕਾਸ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਏਗਾ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਨੂੰ ਟੀਬੀ ਮੁਕਤ ਕਰਨ ਲਈ ਮੁਹਿੰਮ ਲਗਾਤਾਰ ਜਾਰੀ-ਸਿਵਲ ਸਰਜਨ ਅਗਲੀ ਖ਼ਬਰ ਵਧੀਆ ਕਾਰਜਾਂ ਦੇ ਲਈ ਗ੍ਰਾਮ ਪੰਚਾਇਤ ਹੁਸੈਨਪੁਰਾ ਦਾ ਹੋਇਆ ਸਨਮਾਨ • ਵਧੀਆ ਅਤੇ ਤੇਜ਼ੀ ਨਾਲ ਕੰਮ ਕਰਨ ਵਾਲੀ ਪੰਚਾਇਤ ਨੂ...
Ad Position 24
No active advertisement