06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਭਾਦਲਾ ਰੋਡ ਦੀ ਬੁਰੀ ਤਰ੍ਹਾਂ ਟੁੱਟੀ ਸੜਕ ਤੇ ਰੋਜ਼ਾਨਾ ਹੋ ਰਹੇ ਹਾਦਸੇ 'ਆਪ' ਸਰਕਾਰ ਦੀ ਕਾਰਗੁਜ਼ਾਰੀ ਤੇ ਪ੍ਰਸ਼ਨ ਚਿੰਨ੍ਹ-ਰਾਜੂ ਖੰਨਾ

Ad Position 21
No active advertisement
ਅਜੀਤ ਡੈਸਕ 25-04-2026
ਮੰਡੀ ਗੋਬਿੰਦਗੜ੍ਹ, 24 ਅਪ੍ਰੈਲ (ਇਕਬਾਲਦੀਪ ਸੰਧੂ)-ਸ਼੍ਰੋੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇੱਥੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ 'ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਭਾਦਲਾ ਤੋਂ ਖੰਨਾ ਜਾਣ ਵਾਲੀ ਸੜਕ ਦੀ ਖ਼ਰਾਬ ਹਾਲਤ ਲਈ ਮੰਤਰੀ ਤੇ 'ਆਪ' ਸਰਕਾਰ ਖ਼ੁਦ ਜ਼ਿੰਮੇਵਾਰ ਹੈ | ਰਾਜੂ ਖੰਨਾ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ 'ਤੇ ਦੋਸ਼ ਲਗਾਇਆ ਕਿ ਚਾਰ ਸਾਲਾਂ ਦੀ ਪ੍ਰਸ਼ਾਸਕੀ ਨਾਕਾਮੀ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਸੜਕ ਦੀ ਖ਼ਰਾਬ ਅਤੇ ਖੱਡਿਆਂ ਨਾਲ ਭਰੀ ਹਾਲਤ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਆਪਣੀ ਬੁਨਿਆਦੀ ਜ਼ਿੰਮੇਵਾਰੀ ਨਿਭਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ | ਰਾਜੂ ਖੰਨਾ ਨੇ ਕਿਹਾ ਕਿ ਹਾਦਸੇ ਲਗਾਤਾਰ ਹੋ ਰਹੇ ਹਨ, ਪਰ ਸਰਕਾਰ ਨੇ ਕੁਝ ਨਹੀਂ ਕੀਤਾ, ਚਾਰ ਸਾਲਾਂ 'ਚ ਇਕ ਵਾਰ ਵੀ ਭਾਦਲਾ ਸੜਕ ਦੀ ਮੁਰੰਮਤ ਤੱਕ ਨਹੀਂ ਕੀਤੀ ਗਈ | ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸੜਕ ਦੀ ਮੁਰੰਮਤ ਤੁਰੰਤ ਨਹੀਂ ਕੀਤੀ ਗਈ, ਤਾਂ ਸ਼ੋ੍ਰਮਣੀ ਅਕਾਲੀ ਦਲ ਵਲੋਂ ਪਿੰਡਾਂ ਦੇ ਲੋਕਾਂ, ਵਪਾਰੀਆਂ ਤੇ ਉਦਯੋਗਪਤੀਆਂ ਨੂੰ ਨਾਲ ਲੈ ਕੇ ਵੱਡਾ ਧਰਨਾ ਲਗਾਇਆ ਜਾਵੇਗਾ | ਭਾਦਲਾ ਸੜਕ ਦੀ ਜਲਦ ਮੁਰੰਮਤ ਲਈ ਅੱਜ ਇਕ ਵਫ਼ਦ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿਚ ਐਸ.ਡੀ.ਐਮ. ਅਮਲੋਹ ਨੂੰ ਵੀ ਮਿਲਿਆ ਅਤੇ ਉਨ੍ਹਾਂ ਐਸ.ਡੀ.ਐਮ ਦੇ ਧਿਆਨ ਵਿਚ ਲਿਆਂਦਾ ਕਿ ਇਸ ਸੜਕ ਦੀ ਉਸਾਰੀ ਲਈ ਨਗਰ ਕੌਂਸਲ ਗੋਬਿੰਦਗੜ੍ਹ ਵਲੋਂ ਕਰੋੜਾਂ ਰੁਪਏ ਦਾ ਟੈਂਡਰ ਵੀ ਪਾਸ ਕੀਤਾ ਗਿਆ ਹੈ, ਪਰ ਅੱਜ ਤੱਕ ਇਸ ਭਾਦਲਾ ਸੜਕ 'ਤੇ ਕੋਈ ਮੁਰੰਮਤ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਜਿਸ ਕਾਰਨ ਲੋਕ ਸੰਤਾਪ ਭੋਗਣ ਲਈ ਮਜਬੂਰ ਹਨ | ਐਸ.ਡੀ.ਐਮ. ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਸੜਕ ਲਈ ਹੋਏ ਟੈਂਡਰ ਨੂੰ ਦੇਖ ਕੇ ਜਲਦ ਮੁਰੰਮਤ ਦਾ ਕੰਮ ਸ਼ੁਰੂ ਕਰਵਾਉਣਗੇ | ਇਸ ਮੌਕੇ 'ਤੇ ਹਰਬੰਸ ਸਿੰਘ ਬਡਾਲੀ, ਜੋਗਿੰਦਰ ਸਿੰਘ ਮੈਣੀ, ਜਰਨੈਲ ਸਿੰਘ ਮਾਜਰੀ, ਨਾਜਰ ਸਿੰਘ ਸੰਤ ਨਗਰ, ਸੁਰਜੀਤ ਸਿੰਘ ਬਰੌਂਗਾ, ਕਰਨੈਲ ਸਿੰਘ ਫ਼ਤਹਿਗੜ੍ਹ ਨਿਊਆ, ਲਖਬੀਰ ਸਿੰਘ ਜੱਲੋਵਾਲ, ਡਾ. ਮਨਜੀਤ ਸਿੰਘ ਲੁਹਾਰਮਾਜਰਾ, ਤੋਂ ਇਲਾਵਾ ਮੰਡੀ ਗੋਬਿੰਦਗੜ੍ਹ ਦੇ ਵਪਾਰੀ ਤੇ ਉਦਯੋਗਪਤੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਚਾਕੂ ਨਾਲ ਜ਼ਖਮੀ ਕਰਕੇ ਮੋਬਾਈਲ ਫ਼ੋਨ ਖੋਹਣ ਵਾਲੇ ਵਿਅਕਤੀ ਨੂੰ ਅਦਾਲਤ ਨੇ ਸੁਣਾਈ 10 ਸਾਲ ਦੀ ਕੈਦ ਅਗਲੀ ਖ਼ਬਰ 'ਆਪ' ਸਰਕਾਰ ਦੇ ਆੜ੍ਹਤੀਆਂ ਤੇ ਕਿਸਾਨਾਂ ਲਈ ਕੀਤੇ ਦਾਅਵੇ ਹੁਣ ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦੇ-ਡਾ. ਅਮਰ ਸਿੰਘ, ਨ...
Ad Position 24
No active advertisement