23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਦਾਣਾ ਮੰਡੀ ਰਾਏਪੁਰ ਮਾਜਰੀ ਵਿਖੇ ਕਣਕ ਦੇ ਲੱਗੇ ਅੰਬਾਰ

Ad Position 21
No active advertisement
ਅਜੀਤ ਡੈਸਕ 26-04-2026
ਖਮਾਣੋਂ, 25 ਅਪ੍ਰੈਲ (ਜੋਗਿੰਦਰ ਪਾਲ)-ਦਾਣਾ ਮੰਡੀ ਰਾਏਪੁਰ ਮਾਜਰੀ ਦੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਔਜਲਾ, ਅਮਰੀਕ ਸਿੰਘ ਰੌਮੀ, ਹਰਪ੍ਰੀਤ ਸਿੰਘ ਪ੍ਰੀਤ, ਗੁਰਚਰਨ ਸਿੰਘ ਢੀਂਡਸਾ ਅਤੇ ਰਜੇਸ਼ ਕੁਮਾਰ ਲਵਲੀ ਆਦਿ ਨੇ ਦੱਸਿਆ ਕਿ 12 ਤਰੀਕ ਤੋਂ ਮੰਡੀ ਵਿਚ ਕਣਕ ਦੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ, ਜਿਸ ਵਿਚ ਲਗਪਗ 80 ਹਜ਼ਾਰ ਬੋਰੀ ਦੀ ਖ਼ਰੀਦ ਹੋ ਚੁੱਕੀ ਹੈ, ਪ੍ਰੰਤੂ ਅੱਜ 25 ਅਪ੍ਰੈਲ ਤੱਕ ਇਕ ਵੀ ਬੋਰੀ ਲਿਫ਼ਟ ਨਹੀਂ ਹੋਈ ਅਤੇ ਮੰਡੀ ਵਿਚ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ | ਇਸ ਮੰਡੀ ਵਿਚ ਸਿਊਾਕ ਅਤੇ ਚੂਹੇ ਆਦਿ ਜ਼ਿਆਦਾ ਹੋਣ ਕਾਰਨ ਬਾਰਦਾਨਾ ਖ਼ਰਾਬ ਹੋ ਜਾਂਦਾ ਹੈ, ਕਿਉਂਕਿ ਮੰਡੀ ਖੇਤਾਂ ਦੇ ਵਿਚਾਲੇ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ ਖ਼ਰੀਦ ਏਜੰਸੀ ਦੀ 72 ਘੰਟੇ ਵਿਚ ਖ਼ਰੀਦ ਕੀਤੀ ਫ਼ਸਲ ਚੁੱਕਣ ਦੀ ਜ਼ਿੰਮੇਵਾਰੀ ਹੁੰਦੀ ਹੈ, ਪ੍ਰੰਤੂ ਚੁਕਾਈ ਦਾ ਮਸਲਾ ਉੱਥੇ ਦਾ ਉੱਥੇ ਹੀ ਖੜ੍ਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਮੌਸਮ ਖ਼ਰਾਬ ਹੋਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ | ਇਸ ਤਰ੍ਹਾਂ ਜੇ ਕੋਈ ਵੀ ਬਾਰਦਾਨੇ ਜਾਂ ਸ਼ਾਰਟੇਜ਼ ਦਾ ਮਸਲਾ ਹੁੰਦਾ ਹੈ ਤਾਂ ਆੜ੍ਹਤੀਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਰਾਤ ਨੂੰ ਚੋਰੀ ਦੀਆਂ ਵਾਰਦਾਤਾਂ ਵੀ ਹੁੰਦੀਆਂ ਰਹਿੰਦੀਆਂ ਹਨ ਅਤੇ ਚੋਰ ਕਈ ਵਾਰ ਕਣਕ ਦੇ ਭਰੇ ਕੱਟੇ ਵੀ ਚੁੱਕ ਲੈ ਗਏ ਸਨ ਅਤੇ ਇਸ ਘਾਟੇ ਦਾ ਜ਼ਿੰਮੇਵਾਰ ਕੌਣ ਹੈ? ਉਨ੍ਹਾਂ ਮੰਗ ਕੀਤੀ ਕਿ ਦਾਣਾ ਮੰਡੀ 'ਚੋਂ ਲਿਫ਼ਟਿੰਗ ਜਲਦੀ ਸ਼ੁਰੂ ਕਰਵਾਈ ਜਾਵੇ | ਉਨ੍ਹਾਂ ਇਸ ਪੱਤਰ ਦਾ ਉਤਾਰਾ ਇੰਸਪੈਕਟਰ ਮਾਰਕਫੈੱਡ, ਡੀ.ਐਮ., ਡੀ.ਐਫ.ਐਸ.ਸੀ. ਅਤੇ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਨੂੰ ਵੀ ਭੇਜ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਸੀ.ਐਚ.ਸੀ. ਵਿਖੇ ਮਨਾਇਆ ਮਲੇਰੀਆ ਦਿਵਸ ਅਗਲੀ ਖ਼ਬਰ ਜ਼ਿਲ੍ਹਾ ਹਸਪਤਾਲ 'ਚ ਮਨਾਇਆ ਵਿਸ਼ਵ ਮਲੇਰੀਆ ਦਿਵਸ
Ad Position 24