23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸੀ.ਐਚ.ਸੀ. ਵਿਖੇ ਮਨਾਇਆ ਮਲੇਰੀਆ ਦਿਵਸ

Ad Position 21
No active advertisement
ਅਜੀਤ ਡੈਸਕ 26-04-2026
ਬਨੂੜ, 25 ਅਪ੍ਰੈਲ (ਭੁਪਿੰਦਰ ਸਿੰਘ)-ਸੀ.ਐਚ.ਸੀ. ਦੀ ਐਸ.ਐਮ.ਓ. ਡਾ. ਰਜਨੀਤ ਕੌਰ ਰੰਧਾਵਾ ਦੀ ਅਗਵਾਈ ਵਿਚ ਮਲੇਰੀਆ ਦਿਵਸ ਮਨਾਇਆ ਗਿਆ | ਇਸ ਮੌਕੇ ਆਏ ਹੋਏ ਲੋਕਾਂ ਨੂੰ ਮਲੇਰੀਆ ਸੰਬੰਧੀ ਜਾਣਕਾਰੀ ਦਿੱਤੀ ਗਈ | ਮਲੇਰੀਆ ਸੰਬੰਧੀ ਜਾਣਕਾਰੀ ਦਿੰਦੇ ਹੋਏ ਹੈਲਥ ਸੁਪਰਵਾਈਜ਼ਰ ਰਮੇਸ਼ ਧੀਮਾਨ ਨੇ ਦੱਸਿਆ ਕਿ ਮਲੇਰੀਆ ਬੁਖ਼ਾਰ ਮਾਦਾ ਏਨਫਲੀਜ ਨਾਮਕ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਅਤੇ ਇਹ ਬੁਖਾਰ ਠੰਡ ਲੱਗ ਕੇ ਚੜਦਾ ਹੈ ਫੇਰ ਪਸੀਨਾ ਆ ਕੇ ਉਤਰਦਾ ਹੈ | ਇਹ ਮੱਛਰ ਖੜੇ ਗੰਦੇ ਪਾਣੀ ਤੋਂ ਪੈਦਾ ਹੁੰਦਾ ਹੈ | ਇਸ ਲਈ ਸਾਨੂੰ ਆਪਣੇ ਆਲੇ ਦੁਆਲੇ ਗੰਦਾ ਪਾਣੀ ਨਹੀਂ ਖੜ੍ਹਾ ਹੋਣ ਦੇਣਾ ਚਾਹੀਦਾ ਹੈ ਜੇਕਰ ਗੰਦਾ ਪਾਣੀ ਖੜ੍ਹਾ ਹੁੰਦਾ ਹੈ ਤਾਂ ਉਸ ਵਿਚ ਕਾਲਾ ਤੇਲ ਪਾ ਦਿਓ ਤਾਂ ਜੋ ਉਸ ਵਿਚ ਮੱਛਰ ਨਾ ਪੈਦਾ ਹੋ ਸਕੇ | ਇਸ ਤੋਂ ਇਲਾਵਾ ਘਰਾਂ ਵਿਚ ਖੁੱਲੇ੍ਹ ਰੱਖੇ ਹੋਏ ਪਾਣੀ ਨੂੰ ਢੱਕ ਕੇ ਰੱਖੋ | ਰਾਤ ਨੂੰ ਸੌਣ ਵੇਲੇ ਮੱਛਰ ਦਾਨੀਆਂ ਤੇ ਓਡੋਮੋਸ ਕਰੀਮ ਨੂੰ ਸਰੀਰ 'ਤੇ ਲਗਾ ਕੇ ਮੱਛਰਾਂ ਤੋਂ ਬਚਾਓ ਕਰੋ | ਉਨ੍ਹਾਂ ਕਿਹਾਕਿ ਜੇਕਰ ਕਿਸੇ ਨੂੰ ਬੁਖ਼ਾਰ ਦੀ ਸ਼ਿਕਾਇਤ ਆਉਂਦੀ ਹੈ ਤਾਂ ਨੇੜੇ ਦੇ ਸਿਹਤ ਕੇਂਦਰਾਂ ਵਿਚ ਜਾ ਕੇ ਖੂਨ ਦੀ ਜਾਂਚ ਕਰਵਾਈ ਜਾਵੇ | ਇਸ ਮੌਕੇ ਚਰਨਜੀਤ ਕੌਰ, ਰੁਪਿੰਦਰ ਕੌਰ, ਗੁਰਦੀਪ ਸਿੰਘ, ਪਰਮਜੀਤ ਸਿੰਘ, ਰਾਜਦੀਪ ਸਿੰਘ, ਰਸ਼ਪਿੰਦਰ ਸਿੰਘ ਪਾਲੀ ਮੋਜੂਦ ਸੀ |
Ad Position 22
No active advertisement
ਪਿਛਲੀ ਖ਼ਬਰ ਪਟਿਆਲੇ ਅਤੇ ਫ਼ਤਿਹਗੜ੍ਹ ਸਾਹਿਬ 'ਚ ਕੰਨਾਂ ਦਾ ਫ੍ਰੀ ਟੈੱਸਟ ਅਤੇ 50 ਫ਼ੀਸਦੀ ਛੋਟ 'ਤੇ ਕੰਨ ਦੀਆਂ ਮਸ਼ੀਨਾਂ ਉਪਲੱਬਧ ਅਗਲੀ ਖ਼ਬਰ ਦਾਣਾ ਮੰਡੀ ਰਾਏਪੁਰ ਮਾਜਰੀ ਵਿਖੇ ਕਣਕ ਦੇ ਲੱਗੇ ਅੰਬਾਰ
Ad Position 24