ਘਨÏਰ, 25 ਅਪ੍ਰੈਲ (ਸਰਦਾਰਾ ਸਿੰਘ ਲਾਛੜੂ)-ਵਿਸ਼ਵ ਭਾਰਤ ਇੰਟਰ ਯੂਨੀਵਰਸਿਟੀ ਗਤਕਾ ਚੈਂਪੀਅਨਸ਼ਿਪ ਵਿਚ ਹਲਕਾ ਘਨੌਰ ਦੀਆਂ ਧੀਆਂ ਨੇ ਆਪਣੀ ਸ਼ਾਨਦਾਰ ਜÏਹਰ ਦਿਖਾਉਂਦਿਆਂ ਮੈਡਲ ਜਿੱਤ ਕੇ ਇਲਾਕੇ ਦਾ ਨਾਮ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਹੈ ¢ 20 ਤੋਂ 23 ਅਪ੍ਰੈਲ ਤੱਕ ਚੱਲੀ ਇਸ ਵੱਕਾਰੀ ਚੈਂਪੀਅਨਸ਼ਿਪ ਵਿਚ ਖਿਡਾਰਨਾਂ ਦੇ ਬੇਮਿਸਾਲ ਪ੍ਰਦਰਸ਼ਨ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ¢ ਪਿੰਡ ਸੰਜਰਪੁਰ ਦੀ ਹੋਣਹਾਰ ਖਿਡਾਰਣ ਜਸਪ੍ਰੀਤ ਕੌਰ ਅਤੇ ਪਿੰਡ ਉਲਾਣਾ ਦੀ ਨਵਨੀਤ ਕੌਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਦਿਆਂ ਚੈਂਪੀਅਨਸ਼ਿਪ ਵਿਚ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦੇ ਤਗਮੇ ਜਿੱਤੇ ¢ ਇਸੇ ਤਰ੍ਹਾਂ ਪਿੰਡ ਉਲਾਣਾ ਦੀ ਜਸਪ੍ਰੀਤ ਕÏਰ ਨੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਵਲੋਂ ਖੇਡਦਿਆਂ ਤੀਜਾ ਸਥਾਨ ਪ੍ਰਾਪਤ ਕਰਕੇ ਕਾਂਸੀ ਦਾ ਤਗਮਾ ਆਪਣੀ ਝੋਲੀ ਪਾਇਆ¢ ਮੈਡਲ ਜਿੱਤ ਕੇ ਜਦੋਂ ਇਹ ਖਿਡਾਰਣਾਂ ਘਨੌਰ ਬੱਸ ਸਟੈਂਡ 'ਤੇ ਪਹੁੰਚੀਆਂ ਤਾਂ 'ਆਮ ਆਦਮੀ ਪਾਰਟੀ' ਦੇ ਪੰਜਾਬ ਸਪੋਰਟਸ ਵਿੰਗ ਦੇ ਪ੍ਰਧਾਨ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਉਪ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਵਲੋਂ ਉਨ੍ਹਾਂ ਦਾ ਫੁੱਲਾਂ ਦੇ ਹਾਰ ਪਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਵਿਸ਼ੇਸ਼ ਤÏਰ 'ਤੇ ਸਨਮਾਨਿਤ ਕੀਤਾ ਗਿਆ ¢ ਖਿਡਾਰਣਾਂ ਦਾ ਹÏਸਲਾ ਵਧਾਉਂਦਿਆਂ ਵਿੱਕੀ ਘਨÏਰ ਨੇ ਕਿਹਾ ਕਿ ਗਤਕਾ ਸਾਡੀ ਵਿਰਾਸਤੀ ਖੇਡ ਹੈ ਅਤੇ ਪੰਜਾਬ ਸਰਕਾਰ ਇਸ ਨੂੰ ਹੋਰ ਪ੍ਰਫੁੱਲਤ ਕਰਨ ਲਈ ਵਚਨਬੱਧ ਹੈ¢ ਉਨ੍ਹਾਂ ਭਰੋਸਾ ਦਿੱਤਾ ਕਿ ਇਲਾਕੇ ਵਿਚ ਗਤਕਾ ਨਰਸਰੀਆਂ ਸਥਾਪਤ ਕੀਤੀਆਂ ਜਾਣਗੀਆਂ ਅਤੇ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਲਈ ਪੱਕੀਆਂ ਨÏਕਰੀਆਂ ਦੀ ਮੰਗ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਰੱਖੀ ਜਾਵੇਗੀ¢ ਇਸ ਮÏਕੇ ਗਤਕਾ ਕੋਚ ਗੁਰਪ੍ਰੀਤ ਸਿੰਘ ਨੇ ਖਿਡਾਰਨਾਂ ਦੀ ਸਖ਼ਤ ਮਿਹਨਤ ਅਤੇ ਜਜ਼ਬੇ ਦੀ ਸ਼ਲਾਘਾ ਕੀਤੀ¢ ਇਸ ਸਨਮਾਨ ਸਮਾਰੋਹ ਦÏਰਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਟਿੰਕੂ ਘਨÏਰ, ਮਨਵੀਰ ਸਿੰਘ ਸਰਵਾਰਾ, ਬਲਾਕ ਪ੍ਰਧਾਨ ਗੁਲਜ਼ਾਰ ਸਿੰਘ ਘਨÏਰ, ਕਬੱਡੀ ਕੋਚ ਜਸਬੀਰ ਸਿੰਘ, ਰਿੰਕੂ ਮੰਡੋਲੀ, ਦਸਤਾਰ ਕੋਚ ਰਵਬੀਰ ਸਿੰਘ, ਹੈੱਡ ਗ੍ਰੰਥੀ ਜਸਵੰਤ ਸਿੰਘ ਅਤੇ ਸੁਖਚੈਨ ਸਿੰਘ ਹਰੀਮਾਜਰਾ ਸਮੇਤ ਵੱਡੀ ਗਿਣਤੀ ਵਿੱਚ ਖਿਡਾਰੀ, ਪਤਵੰਤੇ ਸੱਜਣ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ¢