25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਲੰਗਰ ਸੇਵਾ ਭੁੱਖ ਮਿਟਾਉਣ ਲਈ ਨਹੀਂ, ਸਗੋਂ ਭਾਈਚਾਰੇ 'ਚ ਪ੍ਰੇਮ ਭਾਵਨਾ ਵੀ ਪੈਦਾ ਕਰਦੀ ਹੈ-ਸੰਤ ਬਾਬਾ ਦਲਵਾਰਾ ਸਿੰਘ

Ad Position 21
No active advertisement
ਅਜੀਤ ਡੈਸਕ 26-04-2026
ਫ਼ਤਹਿਗੜ੍ਹ ਸਾਹਿਬ, 25 ਅਪ੍ਰੈਲ (ਮਨਪ੍ਰੀਤ ਸਿੰਘ)-ਲੰਗਰ ਸੇਵਾ ਸਿਰਫ਼ ਭੁੱਖ ਮਿਟਾਉਣ ਤੱਕ ਸੀਮਿਤ ਨਹੀਂ, ਸਗੋਂ ਇਹ ਸਮਾਜ ਵਿਚ ਸਮਾਨਤਾ, ਭਾਈਚਾਰਾ ਅਤੇ ਆਪਸੀ ਪ੍ਰੇਮ ਭਾਵ ਦੀ ਭਾਵਨਾ ਦਾ ਸੁਨੇਹਾ ਵੀ ਫੈਲਾਉਂਦੀ ਹੈ | ਇਹ ਗੱਲ ਸੰਤ ਬਾਬਾ ਦਲਵਾਰਾ ਸਿੰਘ ਰੋਹੀਸਰ ਸਾਹਿਬ ਅਤੇ ਜਥੇਦਾਰ ਜਗਜੀਤ ਸਿੰਘ ਨੇ ਪੀ.ਜੀ.ਆਈ. ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਲਈ ਲੰਗਰ ਰਵਾਨਾ ਕਰਨ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਲੰਗਰ ਸੇਵਾ ਸਿੱਖ ਧਰਮ ਦੀ ਮਹਾਨ ਪ੍ਰੰਪਰਾ ਹੈ, ਜਿਸ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ | ਇਸ ਦਾ ਮੂਲ ਉਦੇਸ਼ ਮਨੁੱਖਤਾ ਦੀ ਸੇਵਾ ਕਰਨਾ ਅਤੇ ਸਭ ਨੂੰ ਇਕਸਾਰ ਬੈਠ ਕੇ ਭੋਜਨ ਕਰਵਾਉਣਾ ਹੈ | ਲੰਗਰ ਵਿਚ ਕੋਈ ਵੀ ਵਿਅਕਤੀ ਧਰਮ, ਜਾਤੀ, ਲਿੰਗ ਜਾਂ ਆਰਥਿਕ ਹਾਲਤ ਤੋਂ ਬਿਨਾਂ ਮੁਫ਼ਤ ਭੋਜਨ ਪ੍ਰਾਪਤ ਕਰ ਸਕਦਾ ਹੈ | ਲੰਗਰ ਸੇਵਾ ਸਿੱਖੀ ਦੇ ਤਿੰਨ ਮੂਲ ਸਿਧਾਂਤਾਂ 'ਚੋਂ ਇਕ 'ਵੰਡ ਛਕੋ' ਨਾਲ ਜੁੜੀ ਹੋਈ ਹੈ | ਇਸ ਦਾ ਅਰਥ ਹੈ ਕਿ ਜੋ ਕੁਝ ਵੀ ਸਾਡੇ ਕੋਲ ਹੈ, ਉਸ ਨੂੰ ਹੋਰਨਾਂ ਨਾਲ ਸਾਂਝਾ ਕਰਨਾ ਹੁੰਦਾ ਹੈ | ਉਨ੍ਹਾਂ ਦੱਸਿਆ ਕਿ ਪੀ.ਜੀ.ਆਈ. ਲਈ ਲੰਗਰ ਸੇਵਾ ਨਿਰੰਤਰ ਜਾਰੀ ਹੈ | ਜਿੱਥੇ ਸਾਰੇ ਇਕ ਹੀ ਕਤਾਰ ਵਿਚ ਬੈਠ ਕੇ ਭੋਜਨ ਕਰਦੇ ਹਨ ਤਾਂ ਉੱਚ-ਨੀਚ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ | ਇਸ ਤਰ੍ਹਾਂ ਲੰਗਰ ਸੇਵਾ ਸਮਾਜਿਕ ਏਕਤਾ ਨੂੰ ਮਜ਼ਬੂਤ ਬਣਾਉਂਦੀ ਹੈ | ਅੱਜ ਦੇ ਸਮੇਂ ਵਿਚ ਵੀ ਲੰਗਰ ਸੇਵਾ ਦੀ ਮਹੱਤਤਾ ਕਾਇਮ ਹੈ, ਜੋ ਮਨੁੱਖਤਾ ਦੀ ਭਲਾਈ ਲਈ ਇਕ ਪੇ੍ਰਰਨਾ ਹੈ | ਇਸ ਮੌਕੇ ਕਮਲਜੀਤ ਸਿੰਘ, ਕਰਮਜੀਤ ਸਿੰਘ, ਹਰਬੰਸ ਸਿੰਘ, ਬਲਬੀਰ ਸਿੰਘ, ਦਲਬਾਗ ਸਿੰਘ, ਮੰਗਲ ਸਿੰਘ ਅਤੇ ਦਿਲਪ੍ਰੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਸੀ ਪਠਾਣਾਂ 'ਚ ਵਿਸ਼ਵ ਮਲੇਰੀਆ ਦਿਵਸ ਮਨਾਇਆ ਅਗਲੀ ਖ਼ਬਰ ਲੋਹਾ ਇੰਡਸਟਰੀ ਦੀ ਹਰ ਸਮੱਸਿਆ ਮੇਰੀ ਸਮੱਸਿਆ, ਸਰਕਾਰ ਆਉਣ 'ਤੇ ਹਰ ਸਮੱਸਿਆ ਦਾ ਹੱਲ ਹੋਵੇਗਾ-ਰਾਜੂ ਖੰਨਾ
Ad Position 24