27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਪਿੰਡ ਭੱਲਮਾਜਰਾ ਵਿਚ ਦਸਤਾਰ ਮੁਕਾਬਲਾ ਕਰਵਾਇਆ

Ad Position 21
No active advertisement
ਗਿਆਨੀ ਬਰਜਿੰਦਰ ਸਿੰਘ ਪਰਵਾਨਾ ਪਿੰਡ ਭੱਲਮਾਜਰਾ ਵਿਖੇ ਦਸਤਾਰ ਮੁਕਾਬਲਿਆਂ ਵਿਚ ਜੇਤੂ ਨੌਜਵਾਨ ਨੂੰ ਸਨਮਾਨਿਤ ਕਰਦੇ ਹੋਏ | ਤਸਵੀਰ: ਨਿਰਭੈ ਸਿੰਘ <br/> 27-04-2026
ਜਖਵਾਲੀ, 26 ਅਪ੍ਰੈਲ (ਨਿਰਭੈ ਸਿੰਘ)-ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਐਨ.ਆਰ.ਆਈ ਭਰਾਵਾਂ ਦੇ ਸਹਿਯੋਗ ਨਾਲ ਪਿੰਡ ਭੱਲਮਾਜਰਾ ਵਿਖੇ ਪਹਿਲਾਂ ਦਸਤਾਰ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ਦਸਤਾਰ ਮੁਕਾਬਲੇ ਦੇ ਜੱਜ ਸਾਹਿਬਾਨ ਜਗਪ੍ਰੀਤ ਸਿੰਘ ਅਤੇ ਅਮਨਪ੍ਰੀਤ ਸਿੰਘ ਧੂਰੀ ਦੀ ਅਗਵਾਈ ਹੇਠ 6 ਤੋਂ 13 ਸਾਲ ਦੇ ਬੱਚੇ, 14 ਤੋਂ 18 ਸਾਲ ਅਤੇ 19 ਸਾਲ ਤੋਂ ਓਪਨ ਤੱਕ ਦੇ ਨੌਜਵਾਨਾਂ ਨੇ ਦਸਤਾਰਾਂ ਸਜਾਈਆਂ ਅਤੇ ਜੇਤੂ ਨੌਜਵਾਨਾਂ ਨੂੰ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਆਗੂ ਬਰਜਿੰਦਰ ਸਿੰਘ ਪਰਵਾਨਾ ਅਤੇ ਹੈੱਡ ਗ੍ਰੰਥੀ ਗਿਆਨੀ ਹਰਜਿੰਦਰ ਸਿੰਘ ਭੱਲਮਾਜਰਾ ਨੇ ਟਰਾਫ਼ੀਆਂ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ | ਇਸ ਦਸਤਾਰ ਮੁਕਾਬਲੇ ਵਿਚ ਖ਼ਾਲਸਾ ਨਵਜੋਤ ਸਿੰਘ ਤੂਰ ਕੈਨੇਡਾ, ਪੈਰੀ ਕੈਨੇਡਾ, ਗੁਰਜਿੰਦਰ ਸਿੰਘ ਕੈਨੇਡਾ, ਜਸ਼ਨ ਸਿੰਘ ਕੈਨੇਡਾ, ਗਗਨ ਕੈਨੇਡਾ, ਨਵਦੀਪ ਸਿੰਘ ਕੈਨੇਡਾ ਆਦਿ ਵਲੋਂ ਵਿਸ਼ੇਸ਼ ਤੌਰ 'ਤੇ ਸਹਿਯੋਗ ਦਿੱਤਾ ਗਿਆ | ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ ਤੇਜੇ, ਠੇਕੇਦਾਰ ਅਵਤਾਰ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ, ਸਕੱਤਰ ਰਾਮ ਸਿੰਘ, ਕਿੰਦਰ ਸਿੰਘ ਭੱਲਮਾਜਰਾ, ਮਾਸਟਰ ਧਰਮ ਸਿੰਘ, ਬਲਦੇਵ ਸਿੰਘ ਗਿੱਲ, ਬਾਬਾ ਰਾਜਵੰਤ ਸਿੰਘ, ਸਤਨਾਮ ਸਿੰਘ, ਜਸਵੀਰ ਸਿੰਘ ਬਿੱਟੂ, ਸੱਜਣ ਸਿੰਘ ਪਨੈੱਚ, ਨੰਬਰਦਾਰ ਅਮਨਦੀਪ ਸਿੰਘ, ਸਤਵਿੰਦਰ ਸਿੰਘ ਪਨੈਚ, ਜਸਵੀਰ ਸਿੰਘ ਬੀਟਾ, ਗੁਰਸਿਮਰਨ ਸਿੰਘ, ਪਿਆਰਾ ਸਿੰਘ ਖੱਟੜਾ, ਜਗਜੀਤ ਸਿੰਘ ਭੰਗੂ, ਹਰਨੀਤ ਸਿੰਘ ਖੱਟੜਾ, ਆੜ੍ਹਤੀਆਂ ਭਗਵੰਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਦੇ ਚੇਅਰਮੈਨ ਦੀ ਚੋਣ ਲਈ ਤਿੰਨ ਉਮੀਦਵਾਰ ਚੋਣ ਮੈਦਾਨ 'ਚ ਅਗਲੀ ਖ਼ਬਰ ਖਮਾਣੋਂ ਵਿਖੇ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ
Ad Position 24