27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਸ਼ਤਰੰਜ ਖਿਡਾਰੀ ਅਬੀਰ ਨੇ ਅੰਤਰਰਾਸ਼ਟਰੀ ਪੱਧਰ 'ਤੇ ਹਾਸਿਲ ਕੀਤੀ ਸ਼ਾਨਦਾਰ ਉਪਲਬਧੀ

Ad Position 21
No active advertisement
ਪਾਈਨ ਗਰੋਵ ਸਕੂਲ ਦਾ ਸ਼ਤਰੰਜ ਖਿਡਾਰੀ ਅਬੀਰ ਸਨਮਾਨ ਹਾਸਿਲ ਕਰਦੇ ਹੋਏ | ਅਜੀਤ ਤਸਵੀਰ <br/> 27-04-2026
ਬਸੀ ਪਠਾਣਾਂ, 26 ਅਪ੍ਰੈਲ (ਪੱਤਰ ਪ੍ਰੇਰਕ)-ਪੀ.ਆਰ. ਦੱਤਾ ਮੇਮੋਰੀਅਲ ਓਪਨ ਇੰਟਰਨੈਸ਼ਨਲ ਫਿਡੇ ਰੇਟਡ ਚੈਸ ਟੂਰਨਾਮੈਂਟ 2026 ਵਿਚ ਪਾਈਨ ਗਰੋਵ ਪਬਲਿਕ ਸਕੂਲ ਦੇ ਵਿਦਿਆਰਥੀ ਅਬੀਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਹੱਤਵਪੂਰਨ ਸਫਲਤਾ ਹਾਸਲ ਕੀਤੀ | ਰੈਪਿਡ ਚੈੱਸ ਟੂਰਨਾਮੈਂਟ ਵਿਚ ਅਬੀਰ ਨੇ 1500-1599 ਰੇਟਿੰਗ ਸ਼੍ਰੇਣੀ ਵਿਚ 6 ਅੰਕ ਪ੍ਰਾਪਤ ਕਰਕੇ ਇਨਾਮ ਜਿੱਤਿਆ | ਇਸ ਉਪਲਬਧੀ ਲਈ ਉਸ ਨੰੂ 10 ਹਜ਼ਾਰ ਦੀ ਨਕਦ ਰਕਮ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ, ਬਲਿਟਜ਼ ਚੈੱਸ ਟੂਰਨਾਮੈਂਟ ਵਿਚ ਵੀ ਅਬੀਰ ਨੇ 6 ਅੰਕ ਹਾਸਲ ਕਰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 2 ਹਜ਼ਾਰ ਦੀ ਨਕਦ ਰਕਮ ਜਿੱਤੀ | ਸਕੂਲ ਦੇ ਪ੍ਰੈਜ਼ੀਡੈਂਟ ਵਿਜੇ ਕੌਸ਼ਲ, ਚੇਅਰਪਰਸਨ ਵੀਣਾ ਕੌਸ਼ਲ, ਡਾਇਰੈਕਟਰ ਵਿਕਾਸ ਕੌਸ਼ਲ ਅਤੇ ਪਿ੍ੰਸੀਪਲ ਨੀਤੂ ਕੁਮਾਰ ਨੇ ਅਬੀਰ ਦੀ ਇਸ ਉਪਲਬਧੀ ਦੀ ਸਰਾਹਨਾ ਕੀਤੀ ਅਤੇ ਉਸ ਨੰੂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਪਾਈਨ ਗਰੋਵ ਪਬਲਿਕ ਸਕੂਲ ਬੱਚਿਆਂ ਦੇ ਸਰਵਾਂਗੀਣ ਵਿਕਾਸ ਲਈ ਅਕਾਦਮਿਕ ਸਿੱਖਿਆ, ਆਤਮ-ਵਿਸ਼ਵਾਸ ਦੇ ਵਿਕਾਸ, ਖੇਡਾਂ ਅਤੇ ਵਿਅਕਤਿਤਵ ਨਿਰਮਾਣ 'ਤੇ ਖ਼ਾਸ ਧਿਆਨ ਦਿੰਦਾ ਹੈ | ਇਸੇ ਰਾਹ 'ਤੇ ਅੱਗੇ ਵਧਦਿਆਂ ਹੀ ਅਬੀਰ ਨੇ ਅੰਤਰਰਾਸ਼ਟਰੀ ਸ਼ਤਰੰਜ ਮੁਕਾਬਲੇ ਵਿਚ ਸਫ਼ਲਤਾ ਹਾਸਲ ਕੀਤੀ | ਸਕੂਲ ਵਲੋਂ ਮਿਲ ਰਹੇ ਸਹਿਯੋਗ ਅਤੇ ਪ੍ਰੋਤਸਾਹਨ ਨੇ ਉਸ ਦੀ ਇਸ ਕਾਮਯਾਬੀ ਵਿਚ ਅਹਿਮ ਭੂਮਿਕਾ ਨਿਭਾਈ ਹੈ |
Ad Position 22
No active advertisement
ਪਿਛਲੀ ਖ਼ਬਰ ਦੇਸ਼ ਭਗਤ 'ਵਰਸਿਟੀ ਵਲੋਂ ਰਾਸ਼ਟਰੀ ਸਮਾਜਿਕ ਯਤਨਾਂ ਨੂੰ ਮਜ਼ਬੂਤ ਕਰਨ ਲਈ ਨੈਸ਼ਨਲ ਇੰਸਟੀਚਿਊਟ ਆਫ਼ ਸੋਸ਼ਲ ਡਿਫੈਂਸ ਨਾਲ... ਅਗਲੀ ਖ਼ਬਰ ਐਸ.ਜੀ.ਪੀ.ਸੀ. ਵਲੋਂ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਨਾਲ ਜੋੜਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ-ਭਾਈ ਅਕਾਸ਼ਦੀਪ ਸਿੰਘ
Ad Position 24