27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਪੰਜਾਬ 'ਚ ਜਲਦ ਹੋਣਗੇ ਵਿਸ਼ਵ-ਪੱਧਰੀ ਸਾਈਕਲਿੰਗ ਮੁਕਾਬਲੇ

Ad Position 21
No active advertisement
ਅਜੀਤ ਡੈਸਕ 27-04-2026
ਫ਼ਤਹਿਗੜ੍ਹ ਸਾਹਿਬ, 26 ਅਪ੍ਰੈਲ (ਬਲਜਿੰਦਰ ਸਿੰਘ)-ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੀ ਸਾਲਾਨਾ ਜਨਰਲ ਮੀਟਿੰਗ ਆਮ ਖ਼ਾਸ ਬਾਗ਼ ਸਰਹਿੰਦ ਵਿਚ ਹੋਈ, ਜਿਸ ਵਿਚ ਪਾਰਦਰਸ਼ੀ ਅਤੇ ਲੋਕ ਤਾਂਤਰਿਕ ਢੰਗ ਨਾਲ ਚੋਣਾਂ ਕਰਵਾਈਆਂ ਗਈਆਂ | ਜਿਸ ਦੌਰਾਨ ਚਰਨਜੀਤ ਸਿੰਘ ਧਾਲੀਵਾਲ ਪ੍ਰਧਾਨ ਚੁਣੇ ਗਏ, ਜਦਕਿ ਓਾਕਾਰ ਸਿੰਘ ਸੀਨੀਅਰ ਉਪ ਪ੍ਰਧਾਨ, ਬਾਵਾ ਸਿੰਘ, ਜਸਬੀਰ ਸਿੰਘ, ਐਸ.ਪੀ. ਸਿੰਘ ਅਤੇ ਐਡਵੋਕੇਟ ਮਨਿੰਦਰਪਾਲ ਸਿੰਘ ਉਪ ਪ੍ਰਧਾਨ ਚੁਣੇ ਗਏ | ਜਗਦੀਪ ਸਿੰਘ ਕਾਹਲੋਂ ਨੇ ਆਨਰੇਰੀ ਜਨਰਲ ਸਕੱਤਰ ਦਾ ਅਹੁਦਾ ਸੰਭਾਲਿਆ | ਬਰਿੰਦਰਪਾਲ ਸਿੰਘ, ਸੀਰਤ ਸੋਹਲ, ਸੁਖਜਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਸੰਯੁਕਤ ਸਕੱਤਰ ਚੁਣੇ ਗਏ, ਜਦਕਿ ਬੀ.ਐਸ. ਸੁਡਾਨ ਮਾਨਦ ਖ਼ਜ਼ਾਨਚੀ ਬਣੇ | ਐਗਜ਼ੀਕਿਊਟਿਵ ਕਮੇਟੀ ਵਿਚ ਹਰਮਨਪ੍ਰੀਤ ਸਿੰਘ, ਸਿਮਰਨ ਸਿੰਘ, ਰਾਜੇਸ਼ ਕੁਮਾਰ, ਲਵਦੀਪ ਸਿੰਘ, ਪਰਗਟ ਸਿੰਘ, ਕੁਲਦੀਪ ਸਿੰਘ ਅਤੇ ਓਪਿੰਦਰ ਦਿਓਲ ਸ਼ਾਮਿਲ ਹਨ | ਇਹ ਮੀਟਿੰਗ ਪੰਜਾਬ ਦੀ ਅਮੀਰ ਖੇਡ ਵਿਰਾਸਤ ਨੂੰ ਮੁੜ ਜਗਾਉਣ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਈ, ਜਿਸ ਵਿਚ ਖ਼ਾਸ ਤੌਰ 'ਤੇ ਸਾਈਕਲਿੰਗ 'ਤੇ ਧਿਆਨ ਕੇਂਦਰਿਤ ਕੀਤਾ ਗਿਆ | ਧਰਤੀ ਤੋਂ ਅਸਮਾਨ ਥੀਮ ਦੇ ਆਧਾਰ 'ਤੇ ਏ.ਜੀ.ਐਮ. ਵਿਚ ਜ਼ਿਮਨੀ ਪੱਧਰ ਦੇ ਟੇਲੈਂਟ ਨੂੰ ਨਿਖਾਰਨ ਅਤੇ ਪੰਜਾਬ ਦੇ ਸਾਈਕਲਿਸਟਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਲੈ ਜਾਣ 'ਤੇ ਜ਼ੋਰ ਦਿੱਤਾ ਗਿਆ | ਇਹ ਥੀਮ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੀ ਇਸ ਵਚਨਬੱਧਤਾ ਨੂੰ ਦਰਸਾਉਂਦੀ ਹੈ ਕਿ ਪਿੰਡਾਂ ਤੋਂ ਟੇਲੈਂਟ ਦੀ ਪਛਾਣ ਕਰਕੇ ਉਨ੍ਹਾਂ ਨੂੰ ਵਿਸ਼ਵ-ਪੱਧਰੀ ਟ੍ਰੇਨਿੰਗ, ਐਕਸਪੋਜ਼ਰ ਅਤੇ ਮੌਕੇ ਪ੍ਰਦਾਨ ਕੀਤੇ ਜਾਣ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਨੇ ਕਿਹਾ, ਸਾਡਾ 'ਧਰਤੀ ਤੋਂ ਅਸਮਾਨ' ਦਾ ਵਿਜ਼ਨ ਪੰਜਾਬ ਦੇ ਪਿੰਡਾਂ ਨਾਲ ਜੁੜਿਆ ਹੋਇਆ ਹੈ, ਜਿੱਥੇ ਟੇਲੈਂਟ ਬਹੁਤ ਮਾਤਰਾ ਵਿਚ ਮੌਜੂਦ ਹੈ | ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਟੇਲੈਂਟ ਦੀ ਪਛਾਣ ਕਰੀਏ, ਇਸ ਨੂੰ ਨਿਖਾਰੀਏ ਅਤੇ ਇਸ ਨੂੰ ਅੰਤਰਰਾਸ਼ਟਰੀ ਪੱਧਰ ਦਾ ਐਕਸਪੋਜ਼ਰ ਦਿੱਤਾ ਜਾਵੇ ਤਾਂ ਜੋ ਪੰਜਾਬ ਮੁੜ ਵਿਸ਼ਵ-ਪੱਧਰੀ ਸਾਈਕਲਿਸਟ ਪੈਦਾ ਕਰ ਸਕੇ | ਅਸੀਂ ਇਕ ਮਜ਼ਬੂਤ ਪ੍ਰਣਾਲੀ ਬਣਾਉਣ ਲਈ ਵਚਨਬੱਧ ਹਾਂ ਜੋ ਗ੍ਰਾਸਰੂਟ ਟੇਲੈਂਟ ਨੂੰ ਗਲੋਬਲ ਸਫਲਤਾ ਵਿਚ ਬਦਲੇ | ਸੀਨੀਅਰ ਉਪ ਪ੍ਰਧਾਨ ਓਾਕਾਰ ਸਿੰਘ ਨੇ ਆਪਣੇ ਵਿਸ਼ਾਲ ਅੰਤਰਰਾਸ਼ਟਰੀ ਤਜਰਬੇ ਨਾਲ ਨੇਤਿ੍ਤਵ ਨੂੰ ਹੋਰ ਮਜ਼ਬੂਤੀ ਦਿੱਤੀ ਹੈ | ਉਹ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਵਿਚ ਚੇਅਰਮੈਨ ਅਤੇ ਸਾਬਕਾ ਸਕੱਤਰ ਜਨਰਲ ਰਹਿ ਚੁੱਕੇ ਹਨ ਅਤੇ ਭਾਰਤੀ ਉਲੰਪਿਕ ਐਸੋਸੀਏਸ਼ਨ ਵਿਚ ਸਾਂਝੇ ਸਕੱਤਰ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ | ਓਾਕਾਰ ਸਿੰਘ ਨੇ ਕਿਹਾ, Tਰਾਸ਼ਟਰੀ ਅਤੇ ਮਹਾਂਦੀਪੀ ਪੱਧਰ 'ਤੇ ਕੰਮ ਕਰਨ ਦੇ ਅਨੁਭਵ ਦੇ ਆਧਾਰ 'ਤੇ ਮੈਂ ਪੂਰਾ ਵਿਸ਼ਵਾਸ ਰੱਖਦਾ ਹਾਂ ਕਿ ਪੰਜਾਬ ਭਾਰਤ ਵਿਚ ਸਾਈਕਲਿੰਗ ਦੀ ਅਗਵਾਈ ਕਰ ਸਕਦਾ ਹੈ | ਸਾਡਾ ਧਿਆਨ ਉੱਚ ਪ੍ਰਦਰਸ਼ਨ ਵਾਲਾ ਮਜ਼ਬੂਤ ਢਾਂਚਾ ਬਣਾਉਣ, ਕੋਚਿੰਗ ਮਿਆਰ ਸੁਧਾਰਣ ਅਤੇ ਖਿਡਾਰੀਆਂ ਨੂੰ ਲਗਾਤਾਰ ਅੰਤਰਰਾਸ਼ਟਰੀ ਮੌਕੇ ਪ੍ਰਦਾਨ ਕਰਨ 'ਤੇ ਹੋਵੇਗਾ | 'ਧਰਤੀ ਟੂ ਅਸਮਾਨ' ਵਿਜ਼ਨ ਗ੍ਰਾਸਰੂਟ ਤਾਕਤ ਨੂੰ ਵਿਸ਼ਵ ਪੱਧਰੀ ਸਫਲਤਾ ਵਿਚ ਬਦਲੇਗਾ | ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ, Tਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਰਾਜ ਦੀ ਸ਼ਾਨਦਾਰ ਖੇਡ ਵਿਰਾਸਤ ਨੂੰ ਮੁੜ ਜੀਵੰਤ ਕਰਨ ਲਈ ਮਿਸ਼ਨ ਦੇ ਤੌਰ 'ਤੇ ਕੰਮ ਕਰੇਗੀ | ਅਸੀਂ ਸੰਰਚਿਤ ਟ੍ਰੇਨਿੰਗ ਪ੍ਰੋਗਰਾਮ, ਆਧੁਨਿਕ ਕੋਚਿੰਗ ਤਕਨੀਕਾਂ ਅਤੇ ਖਿਡਾਰੀਆਂ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ 'ਤੇ ਮੌਕੇ ਬਣਾਉਣ 'ਤੇ ਧਿਆਨ ਦੇਵਾਂਗੇ | ਸਾਡਾ ਲਕਸ਼ ਕੇਵਲ ਹਿੱਸਾ ਲੈਣਾ ਨਹੀਂ, ਸਗੋਂ ਤਗਮਾ ਜਿੱਤਣਾ ਹੈ | ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਸਕੱਤਰ ਜਨਰਲ ਮਨਿੰਦਰਪਾਲ ਸਿੰਘ ਨੇ ਵੀ ਸਭਾ ਨੂੰ ਸੰਬੋਧਨ ਕੀਤਾ ਅਤੇ ਫੈਡਰੇਸ਼ਨ ਦੀ ਕਾਰਗੁਜ਼ਾਰੀ ਅਤੇ ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਨੇ ਪੁਨੇ ਗ੍ਰੈਂਡ ਟੂਰ 2025 ਦੀ ਸਫਲ ਆਯੋਜਨਾ ਦਾ ਜ਼ਿਕਰ ਕੀਤਾ, ਜਿਸ ਨਾਲ ਭਾਰਤੀ ਸਾਈਕਲਿੰਗ ਨੂੰ ਅੰਤਰਰਾਸ਼ਟਰੀ ਪਛਾਣ ਮਿਲੀ ਹੈ | ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਸ਼ਵ ਪੱਧਰੀ ਇਵੈਂਟ ਭਾਰਤ ਵਿਚ ਵੀ ਕਰਵਾਏ ਜਾਣਗੇ ਅਤੇ ਪੰਜਾਬ ਵਿਚ ਵੀ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਉਣ ਦੀ ਯੋਜਨਾ ਹੈ | ਅੰਤਰਰਾਸ਼ਟਰੀ ਉਦਯੋਗਪਤੀ ਦਰਸ਼ਨ ਸਿੰਘ ਧਾਲੀਵਾਲ ਨੇ ਵੀ ਆਪਣਾ ਪੂਰਾ ਸਹਿਯੋਗ ਦਿੱਤਾ | ਉਨ੍ਹਾਂ ਨੇ ਕਿਹਾ, Tਪੰਜਾਬ ਵਿਚ ਖੇਡਾਂ, ਖ਼ਾਸ ਕਰਕੇ ਸਾਈਕਲਿੰਗ ਵਿਚ ਬੇਹੱਦ ਸੰਭਾਵਨਾ ਹੈ | ਮੈਂ 'ਧਰਤੀ ਤੋਂ ਅਸਮਾਨ' ਦੇ ਇਸ ਵਿਜ਼ਨ ਦਾ ਪੂਰਾ ਸਮਰਥਨ ਕਰਦਾ ਹਾਂ ਅਤੇ ਵਿਸ਼ਵਾਸ ਰੱਖਦਾ ਹਾਂ ਕਿ ਸਹੀ ਢਾਂਚੇ ਅਤੇ ਮਾਰਗ ਦਰਸ਼ਨ ਨਾਲ ਸਾਡੀ ਨੌਜਵਾਨ ਪੀੜ੍ਹੀ ਵਿਸ਼ਵ ਪੱਧਰ 'ਤੇ ਚਮਕ ਸਕਦੀ ਹੈ | ਸੀ.ਐਫ.ਆਈ. ਦੇ ਸੀ.ਈ.ਓ. ਪਰਵੀਨ ਪਾਟਿਲ ਅਤੇ ਦਸੰਬਰ 2025 ਵਿਚ ਬਣਾਈ ਗਈ ਐਡਹਾਕ ਕਮੇਟੀ ਦੇ ਚੇਅਰਮੈਨ ਸ਼ੈਲੇਂਦਰ ਪਾਠਕ ਆਪਣੇ ਮੈਂਬਰਾਂ ਸਮੇਤ ਮੌਜੂਦ ਸਨ | ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਹਾਜ਼ਰ ਸਨ ਅਤੇ ਉਨ੍ਹਾਂ ਨੇ ਨਵੇਂ ਚੁਣੇ ਗਏ ਅਧਿਕਾਰੀਆਂ ਨੂੰ ਸਮਰਥਨ ਦਿੱਤਾ | ਮੀਟਿੰਗ ਵਿਚ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਸਾਬਕਾ ਪ੍ਰਧਾਨਾਂ ਹਰਬੰਸ ਸਿੰਘ, ਸੁਖਦੇਵ ਸਿੰਘ ਢੀਂਡਸਾ, ਜੇ.ਐਸ. ਗਰੇਵਾਲ ਅਤੇ ਪਰਮਿੰਦਰ ਸਿੰਘ ਢੀਂਡਸਾ ਦੇ ਯੋਗਦਾਨ ਨੂੰ ਵੀ ਯਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸੰਤੁਲਨ ਵਿਗੜਨ ਨਾਲ ਕਾਰ ਪਲਟੀ, ਦੋ ਜ਼ਖਮੀ ਅਗਲੀ ਖ਼ਬਰ ਦੇਸ਼ ਭਗਤ 'ਵਰਸਿਟੀ ਵਲੋਂ ਰਾਸ਼ਟਰੀ ਸਮਾਜਿਕ ਯਤਨਾਂ ਨੂੰ ਮਜ਼ਬੂਤ ਕਰਨ ਲਈ ਨੈਸ਼ਨਲ ਇੰਸਟੀਚਿਊਟ ਆਫ਼ ਸੋਸ਼ਲ ਡਿਫੈਂਸ ਨਾਲ...
Ad Position 24