ਬਸੀ ਪਠਾਣਾਂ, 27 ਅਪ੍ਰੈਲ (ਐਚ.ਐਸ. ਗੌਤਮ)-ਇਨਸਾਨ ਮਰਨ ਉਪਰੰਤ ਅੱਖਾਂ ਦਾਨ ਕਰਕੇ ਦੋ ਬੰਦਿਆਂ ਦੀ ਪੂਰੀ ਜ਼ਿੰਦਗੀ ਦੀ ਰੌਸ਼ਨੀ ਬਣ ਸਕਦਾ ਹੈ, ਇਹ ਗੱਲ ਭਾਰਤ ਵਿਕਾਸ ਪਰਿਸ਼ਦ ਦੇ ਖੇਤਰੀ ਸੰਸਕਾਰ ਕਨਵੀਨਰ ਰਮੇਸ਼ ਮਲਹੋਤਰਾ ਨੇ ਪਿੰਡ ਵਜੀਦਪੁਰ ਦੀ ਰਹਿਣ ਵਾਲੀ ਬੀਬੀ ਹਰਜਿੰਦਰ ਕੌਰ ਨੇ ਮਰਨ ਉਪਰੰਤ ਸੈਕਟਰ 32 ਦੇ ਹਸਪਤਾਲ ਨੂੰ ਅੱਖਾਂ ਦਾਨ ਕਰਨ ਤੇ ਉਨ੍ਹਾਂ ਦੇ ਅੰਤਿਮ ਅਰਦਾਸ ਮੌਕੇ ਪਰਿਵਾਰਿਕ ਮੈਂਬਰਾਂ ਮਨਜੀਤ ਸਿੰਘ ਮਾਨ, ਮਨਪ੍ਰੀਤ ਸਿੰਘ ਮਾਨ ਅਤੇ ਅਵਤਾਰ ਸਿੰਘ ਮਾਨ ਨੂੰ ਨੇਤਰਦਾਨ ਪ੍ਰਸ਼ੰਸਾ ਪੱਤਰ ਦਿੰਦਿਆਂ ਆਪਣੇ ਸੰਬੋਧਨ ਵਿਚ ਆਖੇ | ਉਨ੍ਹਾਂ ਆਖਿਆ ਕਿ ਮਾਤਾ ਸਾਡੇ ਸਮਾਜ ਲਈ ਜਿੱਥੇ ਹੌਸਲੇ ਦੀ ਮਿਸਾਲ ਬਣੀ ਉੱਥੇ ਸਾਡੇ ਸਮਾਜ ਨੂੰ ਸੇਵਾ ਭਾਵ ਦੀ ਸੱਚੀ ਮੂਰਤ ਬਣ ਕੇ ਅੱਖਾਂ ਦਾਨ ਕਰਨ ਦੀ ਪ੍ਰੇਰਣਾ ਵੀ ਦੇ ਗਏ ਕਿ ਜੇਕਰ ਮਰਨ ਉਪਰੰਤ ਵੀ ਜਿਊਣਾ ਹੈ ਤਾਂ ਅੱਖਾਂ ਦਾਨ ਕਰੋ! ਇਸ ਮੌਕੇ ਭਾਵਿਪ ਦੇ ਪ੍ਰਧਾਨ ਨੀਰਜ ਮਲਹੋਤਰਾ, ਪ੍ਰਦੀਪ ਮਲਹੋਤਰਾ ਖ਼ਜ਼ਾਨਚੀ, ਸੁਸ਼ੀਲ ਕੁਮਾਰ, ਮਨੋਜ ਭੰਡਾਰੀ ਅਤੇ ਮਾਤਾ ਦੇ ਪਰਿਵਾਰਿਕ ਮੈਂਬਰ ਮੌਜੂਦ ਸਨ |