28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਨੌਜਵਾਨੀ ਅਤੇ ਪੰਜਾਬ ਦੇ ਵਿਰਸੇ ਨੂੰ ਬਚਾਉਣ ਦੀ ਲੋੜ-ਈਸ਼ਰਪ੍ਰੀਤ ਸਿੱਧੂ

Ad Position 21
No active advertisement
ਪਿੰਡ ਜਮੀਤਗੜ੍ਹ ਵਿਖੇ ਐਨ.ਐਸ.ਯੂ.ਆਈ. ਦੇ ਪ੍ਰਧਾਨ ਈਸ਼ਰਪ੍ਰੀਤ ਸਿੱਧੂ ਦਾ ਸਨਮਾਨ ਕਰਦੇ ਪਿੰਡ ਵਾਸੀ, ਨਾਲ ਅੰਮਿ੍ਤਪਾਲ ਸਿੰਘ ਟਿਵਾਣਾ ਤੇ ਹੋਰ | ਅਜੀਤ ਤਸਵੀਰ <br/> 28-04-2026
ਫ਼ਤਹਿਗੜ੍ਹ ਸਾਹਿਬ, 27 ਅਪ੍ਰੈਲ (ਬਲਜਿੰਦਰ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਤੇ ਐਨ.ਐਸ.ਯੂ.ਆਈ. ਦੇ ਸੂਬਾ ਪ੍ਰਧਾਨ ਈਸ਼ਰਪ੍ਰੀਤ ਸਿੱਧੂ ਵਲੋਂ ਹਲਕੇ ਵਿਚ ਸ਼ੁਰੂ ਕੀਤੀ ਜਨ ਸੰਪਰਕ ਮੁਹਿੰਮ ਤਹਿਤ ਅੱਜ ਪਿੰਡ ਜਮੀਤਗੜ੍ਹ ਵਿਖੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਸਮਾਂ ਸਿਰਫ਼ ਸੜਕਾਂ-ਨਾਲੀਆਂ ਦੀ ਰਾਜਨੀਤੀ ਤੱਕ ਸੀਮਤ ਨਹੀਂ, ਬਲਕਿ ਪੰਜਾਬ ਦੀ ਬਰਬਾਦ ਹੋ ਰਹੀ ਜਵਾਨੀ ਅਤੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਲੜਨ ਦਾ ਹੈ | ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਤੋਂ ਦੋਵੇਂ ਹੱਥ ਖੜ੍ਹੇ ਕਰਵਾ ਕੇ ਪੰਜਾਬ ਦੇ ਵਿਰਸੇ ਅਤੇ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰਤਾ ਨੂੰ ਬਚਾਉਣ ਲਈ ਸਾਥ ਦੇਣ ਦਾ ਵਾਅਦਾ ਲਿਆ | ਸਿੱਧੂ ਨੇ ਕਿਹਾ ਕਿ ਉਹ ਇਕ ਸਧਾਰਨ ਪਰਿਵਾਰ 'ਚੋਂ ਉੱਠ ਕੇ ਸੰਗਤ ਦੀ ਸੇਵਾ ਲਈ ਰਾਜਨੀਤੀ ਵਿਚ ਆਏ ਹਨ ਅਤੇ ਉਨ੍ਹਾਂ ਦਾ ਮਕਸਦ ਉੱਚੇ ਰਾਜਨੀਤਕ ਅਹੁਦੇ ਹਾਸਲ ਕਰਕੇ ਸਿਆਸੀ ਸੁੱਖ ਭੋਗਣਾ ਨਹੀਂ, ਸਗੋਂ ਲੋਕਾਂ ਦੀ ਸੇਵਾ ਕਰਨਾ ਹੈ | ਸਿੱਧੂ ਨੇ ਕਿਹਾ ਕਿ ਸੰਗਤ ਪਾਸੋਂ ਵੀ ਉਨ੍ਹਾਂ ਨੂੰ ਭਰਪੂਰ ਸਮਰਥਨ ਤੇ ਸਹਿਯੋਗ ਮਿਲ ਰਿਹਾ ਹੈ | ਸਿੱਧੂ ਨੇ ਮਾਵਾਂ ਦਾ ਦਰਦ ਬਿਆਨ ਕਰਦਿਆਂ ਕਿਹਾ ਕਿ ਅੱਜ ਹਰੇਕ ਮਾਂ ਡਰਦੀ ਹੈ ਕਿ ਉਸ ਦਾ ਨੌਜਵਾਨ ਪੁੱਤ ਕਿਧਰੇ 'ਚਿੱਟੇ' ਨਸ਼ੇ ਦੀ ਭੇਟ ਨਾ ਚੜ੍ਹ ਜਾਵੇ | ਉਨ੍ਹਾਂ ਵਾਅਦਾ ਕੀਤਾ ਕਿ ਉਨ੍ਹਾਂ ਦੀ ਲੜਾਈ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਅਤੇ ਹਲਕੇ ਵਿਚ ਉੱਚ ਪੱਧਰੀ ਹਸਪਤਾਲ ਤੇ ਖੇਡ ਸਟੇਡੀਅਮ ਬਣਾਉਣ ਲਈ ਹੋਵੇਗੀ | ਇਸ ਮੌਕੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਨਗਰ ਵਾਸੀਆਂ ਵਲੋਂ ਈਸ਼ਰਪ੍ਰੀਤ ਸਿੱਧੂ ਦਾ ਪਿੰਡ ਪਹੁੰਚਣ 'ਤੇ ਫੁੱਲਾਂ ਦੇ ਬੁੱਕੇ ਦੇ ਕੇ ਸਵਾਗਤ ਅਤੇ ਸਿਰੋਪਾਉ ਭੇਟ ਕਰਕੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਦੇ ਬਜ਼ੁਰਗ, ਨੌਜਵਾਨ ਅਤੇ ਮਹਿਲਾਵਾਂ ਹਾਜ਼ਰ ਸਨ, ਜਿਨ੍ਹਾਂ ਨੇ ਸਿੱਧੂ ਨੂੰ ਪੂਰਨ
Ad Position 22
No active advertisement
ਪਿਛਲੀ ਖ਼ਬਰ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਹਰ ਵਰਗ ਦੁਖੀ-ਕੁਲਜੀਤ ਸਿੰਘ ਨਾਗਰਾ ਅਗਲੀ ਖ਼ਬਰ ਡਿਪਟੀ ਕਮਿਸ਼ਨਰ-ਕਮ-ਪਿ੍ੰਸੀਪਲ ਸੈਂਸਜ਼ ਅਫ਼ਸਰ ਵਲੋਂ ਜਨਗਣਨਾ 2027 ਸੰਬੰਧੀ ਪੋਸਟਰ ਜਾਰੀ
Ad Position 24