28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਬਾਬਾ ਫ਼ਤਹਿ ਸਿੰਘ ਫੁੱਟਬਾਲ ਕਲੱਬ ਫ਼ਤਹਿਗੜ੍ਹ ਸਾਹਿਬ ਦੀ ਅਹਿਮ ਮੀਟਿੰਗ

Ad Position 21
No active advertisement
ਐਨ.ਆਰ.ਆਈ. ਜੋਗਾ ਸਿੰਘ ਬਾਠ ਅਤੇ ਕਲੱਬ ਦੇ ਅਹੁਦੇਦਾਰ ਤੇ ਮੈਂਬਰ ਖੁਸ਼ਮਨ ਕੌਰ ਚੀਮਾ ਦਾ ਸਨਮਾਨ ਕਰਦੇ ਹੋਏ | ਤਸਵੀਰ: ਕਰਨ <br/> 28-04-2026
ਫ਼ਤਹਿਗੜ੍ਹ ਸਾਹਿਬ, 27 ਅਪ੍ਰੈਲ (ਬਲਜਿੰਦਰ ਸਿੰਘ)-ਬਾਬਾ ਫ਼ਤਹਿ ਸਿੰਘ ਫੁੱਟਬਾਲ ਕਲੱਬ ਫ਼ਤਹਿਗੜ੍ਹ ਸਾਹਿਬ ਦੀ ਅਹਿਮ ਮੀਟਿੰਗ ਪ੍ਰਧਾਨ ਕਰਮਜੀਤ ਬੱਬੂ ਦੀ ਅਗਵਾਈ ਹੇਠ ਪਿੰਡ ਤਲਾਣੀਆਂ ਵਿਖੇ ਹੋਈ | ਜਿਸ ਵਿਚ ਕਲੱਬ ਦੇ ਸੰਸਥਾਪਕ ਐਨ.ਆਰ.ਆਈ. ਜੋਗਾ ਸਿੰਘ ਬਾਠ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਕਲੱਬ ਦੇ ਸਰਪ੍ਰਸਤ ਕਰਮਜੀਤ ਸਿੰਘ ਢਿੱਲੋਂ ਨੇ ਪਿਛਲੇ ਸਮੇਂ ਵਿਚ ਕਰਵਾਏ ਟੂਰਨਾਮੈਂਟ ਤੇ ਖਿਡਾਰੀਆਂ ਦੀ ਚੱਲ ਰਹੀ ਟ੍ਰੇਨਿੰਗ ਸਬੰਧੀ ਜਾਣੂ ਕਰਵਾਇਆ | ਉਨ੍ਹਾਂ ਦੱਸਿਆ ਕਿ ਪਿੰਡ ਚਨਾਰਥਲ ਦੀ ਖੁਸ਼ਮਨ ਕੌਰ ਚੀਮਾ ਖਿਡਾਰਨ ਨੇ ਯੂਨਾਈਟਿਡ ਕੋਲਕਾਤਾ ਫੁੱਟਬਾਲ ਕਲੱਬ, ਜੋ ਕਿ ਦੇਸ਼ ਦੇ ਬਿਹਤਰੀਨ ਕਲੱਬਾਂ 'ਚੋਂ ਇਕ ਹੈ, ਉਸ ਵਿਚ ਸਲੈਕਟ ਹੋ ਕੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ | ਇਸ ਮੌਕੇ ਅਕੈਡਮੀ ਸੰਸਥਾਪਕ ਐਨ.ਆਰ.ਆਈ. ਜੋਗਾ ਸਿੰਘ ਬਾਠ ਤੇ ਸਮੂਹ ਮੈਂਬਰਾਂ ਵਲੋਂ ਖੁਸ਼ਮਨ ਕੌਰ ਚੀਮਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਤੋਂ ਇਲਾਵਾ ਕਲੱਬ ਨੂੰ ਵਿਸ਼ੇਸ਼ ਸਹਿਯੋਗ ਦੇਣ ਵਾਲੇ ਯਾਦਵਿੰਦਰ ਭੰਗੂ, ਰਾਜੇਸ਼ ਅਰੋੜਾ ਕੈਨੇਡਾ ਅਤੇ ਮਨਪ੍ਰੀਤ ਜੋਨੀ ਤਲਾਣੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਜੋਗਾ ਸਿੰਘ ਬਾਠ ਨੇ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਕਾਰਜਾਂ ਵਿਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ | ਇਸ ਮੌਕੇ ਕਰਮਜੀਤ ਸਿੰਘ ਚੀਮਾ ਕੋਟਲਾ ਬਜਵਾੜਾ, ਹਰਪ੍ਰੀਤ ਸਿੰਘ ਕੰਗ, ਰਣਜੀਤ ਸਿੰਘ, ਸਬ ਇੰਸਪੈਕਟਰ ਨਿਰਮਲ ਸਿੰਘ ਗੋਲਡੀ, ਜਗਤਾਰ ਸਿੰਘ ਧੀਰਪੁਰ, ਨੰਬਰਦਾਰ ਕਸ਼ਮੀਰ ਸਿੰਘ ਤਲਾਣੀਆਂ, ਪਿ੍ੰਸ ਅੱਤੇਵਾਲੀ, ਸਤਨਾਮ ਦੁਫ਼ੇੜਾ, ਹਰਿੰਦਰ ਕੁਮਾਰ ਡੀ.ਪੀ.ਈ., ਐਡਵੋਕੇਟ ਬਿਕਰਮ ਸਿੰਘ, ਐਡਵੋਕੇਟ ਅੰਕਿਤ, ਹਰਪ੍ਰੀਤ ਸਿੰਘ ਬਹਾਦਰਗੜ੍ਹ, ਮੋਨਾ, ਮੁਖਵਿੰਦਰ ਸਿੰਘ, ਮਨਿੰਦਰਜੀਤ ਚੀਮਾ, ਗੌਰਵ ਭਲਵਾਨ, ਜੀਤੀ ਤਲਾਣੀਆਂ, ਦੀਪੀ ਸਰਹਿੰਦ, ਰਾਕੇਸ਼ ਕੁਮਾਰ, ਹਰਵਿੰਦਰ ਬਹਾਦਰਗੜ੍ਹ, ਕਿ੍ਸ਼ਨ, ਗੋਬਿੰਦ ਸਿੰਘ, ਤੇਜੀ ਤਲਾਣੀਆਂ, ਜਗਜੀਤ ਤਲਾਣੀਆਂ ਅਤੇ ਰਿੰਕੂ ਸਰਹਿੰਦ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁ: ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ 141 ਪ੍ਰਾਣੀ ਅੰਮਿ੍ਤ ਛਕ ਕੇ ਗੁਰੂ ਵਾਲੇ ਬਣੇ ਅਗਲੀ ਖ਼ਬਰ ਪੀ.ਐਚ.ਸੀ. ਵਿਖੇ ਮਨਾਇਆ ਹੈਪੀ ਆਸ਼ਾ ਦਿਵਸ
Ad Position 24